PUBG 'ਤੇ ਪਾਬੰਦੀ, ਪ੍ਰਸ਼ੰਸਕਾਂ ਲਈ ਇਹ ਗੇਮ ਬਣ ਸਕਦੇ ਸਹਾਰਾ
ਕਿਸੇ ਵੀ ਪਾਪੂਲਰ ਗੇਮ ਦੇ ਨਾਲ ਉਸ ਨਾਲ ਮਿਲਦੇ ਜੁਲਦੇ ਗੇਮ ਵੀ ਬਜ਼ਾਰ 'ਚ ਆ ਜਾਂਦੇ ਹਨ। Garena Free Fire ਇਸ ਤਰ੍ਹਾਂ ਦੀ ਗੇਮ ਹੈ। ਇਹ ਗੇਮ ਬਹੁਤ ਹੱਦ ਤਕ PUBG ਨਾਲ ਮਿਲਦਾ ਜੁਲਦਾ ਹੈ। ਹਾਲਾਂਕਿ ਇਨ੍ਹਾਂ 'ਚ PUBG ਜਿਹੇ ਬੇਸਿਕ ਫੀਚਰਸ ਹੀ ਮਿਲਦੇ ਹਨ। ਇਸ ਗੇਮ ਨੂੰ ਗੂਗਲ ਪਲੇਅ ਸਟੋਰ 'ਤੇ ਡਾਊਨਲੋਡ ਕੀਤਾ ਜਾ ਸਕਦਾ ਹੈ।
Download ABP Live App and Watch All Latest Videos
View In Appਚੀਨ ਨਾਲ ਵਿਵਾਦ ਦਰਮਿਆਨ ਭਾਰਤ ਸਰਕਾਰ ਨੇ ਮੌਜੂਦਾ ਸਮੇਂ ਦੇ ਸਭ ਤੋਂ ਮਸ਼ਹੂਰ ਗੇਮ PUBG ਸਮੇਤ 118 ਐਪਸ 'ਤੇ ਪਾਬੰਦੀ ਲਾ ਦਿੱਤੀ ਹੈ। ਜੂਨ ਮਹੀਨੇ ਤੋਂ ਲੈ ਕੇ ਹੁਣ ਤਕ ਕੇਂਦਰ ਸਰਕਾਰ 200 ਤੋਂ ਜ਼ਿਆਦਾ ਐਪਸ ਬੈਨ ਕਰ ਚੁੱਕੀ ਹੈ। ਹਾਲਾਂਕਿ ਅਜਿਹਾ ਨਹੀਂ ਕਿ ਗੇਮਿੰਗ ਮਾਰਕਿਟ 'ਚ PUBG ਦੇ ਵਿਕਲਪ ਮੌਜੂਦ ਨਹੀਂ ਹਨ। PUBG ਬੈਨ ਹੋਣ 'ਤੇ ਇਹ ਕੁਝ ਗੇਮਜ਼ PUBG ਦੀ ਥਾਂ ਲੈ ਸਕਦੇ ਹਨ।
Call of Duty Mobile ਸਭ ਤੋਂ ਪੁਰਾਣੇ ਮੋਬਾਇਲ ਗੇਮਜ਼ 'ਚੋਂ ਇੱਕ ਹੈ। ਇਸ ਗੇਮ 'ਚ ਸ਼ਾਨਦਾਰ ਗ੍ਰਾਫਿਕਸ ਨਾਲ, ਇੰਟਰਐਕਟਿਵ ਗੇਮ ਪਲੇਅ ਤੇ ਵੱਖ-ਵੱਖ ਰਣਨੀਤੀ ਵਾਲੇ ਮਿਸ਼ਨ ਮਿਲਦੇ ਹਨ। ਕੁਝ ਮਾਮਲਿਆਂ 'ਚ ਇਹ ਗੇਮ PUBG ਤੋਂ ਵੀ ਬਿਹਤਰ ਹੈ। ਗੂਗਲ ਪਲੇਅ ਸਟੋਰ ਤੇ ਐਪ ਸਟੋਰ ਦੋਵੇਂ ਥਾਵਾਂ 'ਤੇ Call of Duty Mobile ਗੇਮ ਡਾਊਨਲੋਡ ਕੀਤੇ ਜਾਣ ਲਈ ਉਪਲਬਧ ਹੈ।
Fortnite: ਇੱਕ ਪਾਪੂਲਰ ਪਰ ਵਿਵਾਦਤ ਗੇਮ ਹੈ। ਇਸ ਗੇਮ ਨੂੰ ਅਮਰੀਕਾ 'ਚ ਪਲੇਅ ਸਟੋਰ ਤੇ ਐਪ ਸਟੋਰ ਤੋਂ ਹਟਾ ਲਿਆ ਗਿਆ ਸੀ ਪਰ ਇਸ ਗੇਮ ਨਾਲ ਜੁੜਿਆ ਹੋਇਆ ਵਿਵਾਦ ਰੈਵੇਨਿਊ ਨੂੰ ਲੈ ਕੇ ਸੀ। ਇਸ ਗੇਮ ਨੂੰ ਤੁਸੀਂ ਸਿਰਫ਼ ਥਰਡ ਪਾਰਟੀ ਐਪ ਸਟੋਰ ਜ਼ਰੀਏ ਹੀ ਡਾਊਨਲੋਡ ਕਰ ਸਕਦੇ ਹੋ।
Battlelands Royale ਮਲਟੀਪਲੇਅਰ ਗੇਮ ਹੈ। ਇਸ ਗੇਮ 'ਚ ਇੱਕ ਸਮੇਂ ਖਿਡਾਰੀ ਹਿੱਸਾ ਲੈ ਸਕਦੇ ਹਨ। ਹਾਲਾਂਕਿ ਇਹ ਗੇਮ PUBG ਵਾਂਗ ਜ਼ਿਆਦਾ ਦੇਰ ਤਕ ਖੇਡਣ ਵਾਲੀ ਗੇਮ ਨਹੀਂ ਹੈ। ਪਰ ਇਸ ਗੇਮ ਨੂੰ ਖੇਡਣ ਲਈ ਤੁਹਾਡੇ ਕੋਲ ਮਹਿੰਗਾ ਸਮਾਰਟਫੋਨ ਹੋਣਾ ਜ਼ਰੂਰੀ ਨਹੀਂ ਹੈ।
- - - - - - - - - Advertisement - - - - - - - - -