ਆਖਰ ਅੱਜ ਖੁੱਲ੍ਹੇ ਪੰਜਾਬ ਦੇ ਸਕੂਲ, ਤਸਵੀਰਾਂ ਜ਼ਰੀਏ ਦੇਖੋ ਕੀ ਹੈ ਮਾਹੌਲ
ਦੂਜੇ ਪਾਸੇ ਜ਼ਿਲ੍ਹਾ ਸਿੱਖਿਆ ਅਫ਼ਸਰ ਮਨਿੰਦਰ ਕੌਰ ਨੇ ਕਿਹਾ ਕਿ ਅੱਜ ਅਸੀਂ ਸਕੂਲ ਖੋਲ੍ਹੇ ਹਨ ਜਿਸ ਦੇ ਚੱਲਦਿਆਂ 20 ਤੋਂ ਵੱਧ ਬੱਚੇ ਇੱਕ ਕਲਾਸ ਵਿੱਚ ਦਾਖਲ ਨਹੀਂ ਹੋਣਗੇ।
Download ABP Live App and Watch All Latest Videos
View In App20 ਪ੍ਰਤੀਸ਼ਤ ਬੱਚਿਆਂ ਵੱਲੋਂ ਆਉਣ ਦੀ ਹਾਮੀ ਭਰੀ ਗਈ ਸੀ ਪਰ ਬਹੁਤ ਘੱਟ ਵਿਦਿਆਰਥੀ ਸਕੂਲ ਪਹੁੰਚੇ।
ਜੋ ਬੱਚੇ ਡਰ ਦੇ ਕਾਰਨ ਸਕੂਲ ਵਿੱਚ ਨਹੀਂ ਦਾਖਲ ਹੋ ਸਕਦੇ ਉਨ੍ਹਾਂ ਦੇ ਲਈ ਪਹਿਲਾਂ ਦੀ ਤਰ੍ਹਾਂ ਹੀ ਆਨਲਾਈਨ ਪੜ੍ਹਾਈ ਸ਼ੁਰੂ ਕੀਤੀ ਹੋਈ ਹੈ।
ਸੈਨੇਟਾਈਜ਼ਰ, ਮਾਸਕ ਅਤੇ ਘਰ ਤੋਂ ਹੀ ਪਾਣੀ ਦੀ ਬੋਤਲ ਦੀ ਆਗਿਆ ਬੱਚਿਆਂ ਨੂੰ ਦਿੱਤੀ ਗਈ ਹੈ। ਕਲਾਸ ਵਿੱਚ ਸੋਸ਼ਲ ਡਿਸਟੈਂਸਿੰਗ ਦਾ ਖਾਸ ਧਿਆਨ ਰੱਖਦੇ ਹੋਏ ਇੱਕ ਬੈਂਚ ਛੱਡ ਕੇ ਬਿਠਾਇਆ ਗਿਆ ਹੈ।
ਹਾਲਾਂਕਿ ਸਕੂਲ ਆਉਣ ਵਾਲੇ ਬੱਚਿਆਂ ਦਾ ਟੈਂਪਰੇਚਰ ਚੈੱਕ ਕਰਨ ਵਾਲਾ ਮੀਟਰ ਨਹੀਂ ਦੇਖਿਆ ਗਿਆ। ਜਿੱਥੇ ਬਹੁਤ ਘੱਟ ਬੱਚੇ ਸਕੂਲ ਵਿੱਚ ਦਾਖਲ ਹੁੰਦੇ ਦਿਖਾਈ ਦਿੱਤੇ, ਉੱਥੇ ਹੀ ਸਕੂਲ ਦੇ ਪ੍ਰਿੰਸੀਪਲ ਗੁਰਮੇਲ ਸਿੰਘ ਨੇ ਕਿਹਾ ਕਿ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਜਾਰੀ ਹਦਾਇਤਾਂ ਮੁਤਾਬਕ ਹੀ ਸਕੂਲ ਖੋਲ੍ਹੇ ਗਏ ਹਨ।
ਕੋਰੋਨਾ ਮਹਾਂਮਾਰੀ ਦੌਰਾਨ ਲੰਬੇ ਸਮੇਂ ਤੋਂ ਬੰਦ ਪਏ ਸਕੂਲਾਂ ਨੂੰ ਖੋਲ੍ਹਣ ਦਾ ਫੈਸਲਾ ਅੱਜ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਸੀ। ਇਸ ਦੇ ਚੱਲਦੇ ਸਰਕਾਰੀ ਸਕੂਲਾਂ ਵਿੱਚ ਥੋੜ੍ਹਾ-ਬਹੁਤਾ ਹੁੰਗਾਰਾ ਮਿਲਿਆ ਤੇ ਇੱਕ ਕਲਾਸ ਵਿੱਚ ਦੋ-ਦੋ ਬੱਚੇ ਬੈਠੇ ਦਿਖਾਈ ਦਿੱਤੇ।
- - - - - - - - - Advertisement - - - - - - - - -