ਕਿਸਾਨਾਂ ਨੇ ਛੇੜਿਆ ਵੱਡਾ ਅੰਦੋਲਨ, ਇਸ ਤਰ੍ਹਾਂ ਮਿਲ ਰਿਹਾ 'ਪੰਜਾਬ ਬੰਦ' ਨੂੰ ਹੁੰਗਾਰਾ
ਕਿਸਾਨਾਂ ਵੱਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਦੌਰਾਨ ਹਰ ਵਰਗ ਨੇ ਉਨ੍ਹਾਂ ਦਾ ਪੂਰਾ ਸਾਥ ਦਿੱਤਾ ਹੈ।
ਜ਼ਿਲ੍ਹੇ 'ਚ ਬੰਦ ਨੂੰ ਦੇਖਦਿਆਂ ਚੱਪੇ-ਚੱਪੇ 'ਤੇ ਪੁਲਿਸ ਤਾਇਨਾਤ ਕੀਤੀ ਗਈ ਹੈ।
ਕਿਸਾਨਾਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਅੱਜ ਤਿੰਨ ਘੰਟਿਆਂ ਲਈ ਬਠਿੰਡਾ ਚੰਡੀਗੜ੍ਹ ਮਾਰਗ ਨੂੰ ਤਿੰਨ ਘੰਟਿਆਂ ਲਈ ਜੰਮ ਕੀਤਾ ਜਾਵੇਗਾ।
ਇਨ੍ਹਾਂ ਧਰਨਿਆਂ 'ਚ ਬਠਿੰਡਾ-ਲੁਧਿਆਣਾ ਮਾਰਗ ਨੂੰ ਮਹਿਲ ਕਲਾਂ, ਚੰਡੀਗੜ੍ਹ ਫਰੀਦਕੋਟ ਮਾਰਗ ਨੂੰ ਪੱਖੋਂ ਕੈਂਚੀਆਂ, ਬਠਿੰਡਾ ਚੰਡੀਗੜ੍ਹ ਮਾਰਗ ਨੂੰ ਧਨੌਲਾ, ਲੁਧਿਆਣਾ ਮਾਨਸਾ ਮਾਰਗ ਨੂੰ ਰੂੜੇਕੇ ਕਲਾਂ, ਬਠਿੰਡਾ ਚੰਡੀਗੜ੍ਹ ਮਾਰਗ ਨੂੰ ਤਪਾ ਅਤੇ ਰੇਲ ਮਾਰਗ ਜਾਮ ਕੀਤੇ ਜਾਣਗੇ।
ਵਪਾਰੀਆਂ, ਆੜਤੀਆਂ ਅਤੇ ਸਾਰੇ ਵਰਗਾਂ ਨੇ ਕਿਸਾਨਾਂ ਦੇ ਬੰਦ ਨੂੰ ਹਮਾਇਤ ਦਿੱਤੀ ਹੈ। ਬਰਨਾਲਾ ਜ਼ਿਲ੍ਹੇ 'ਚ 6 ਥਾਵਾਂ 'ਤੇ ਕਿਸਾਨ ਧਰਨਾ ਲਾ ਰਹੇ ਹਨ।
ਇਸ ਤਹਿਤ ਪੰਜਾਬ ਦੇ ਬਰਨਾਲਾ ਜ਼ਿਲ੍ਹੇ 'ਚ ਬੰਦ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਬਰਨਾਲਾ: ਕੇਂਦਰ ਸਰਕਾਰ ਵੱਲੋਂ ਲੋਕਸਭਾ ਅਤੇ ਰਾਜਸਭਾ 'ਚ ਪਾਸ ਕੀਤੇ ਗਏ ਖੇਤੀ ਬਿੱਲਾਂ ਦੇ ਵਿਰੋਧ 'ਚ ਪੰਜਾਬ ਦੇ 31 ਕਿਸਾਨ ਸੰਗਠਨਾਂ ਵੱਲੋਂ ਅੱਜ ਪੰਜਾਬ ਬੰਦ ਦਾ ਸੱਦਾ ਦਿੱਤਾ ਹੋਇਆ ਹੈ।