ਕਿਸਾਨ ਅੰਦੋਲਨ 'ਚ ਪੰਜਾਬੀ ਕਲਾਕਾਰਾਂ ਦੀ ਹਮਾਇਤ ਬਰਕਰਾਰ, ਗੁਰੂ ਰੰਧਾਵਾ ਨੇ ਗੀਤ ਦੀ ਰਿਲੀਜ਼ ਡੇਟ ਅੱਗੇ ਪਾਈ
ਪੰਜਾਬੀ ਗਾਇਕ ਤੇ ਅਦਾਕਾਰ ਐਮੀ ਵਿਰਕ ਨੇ ਆਪਣੀ ਫੋਟੋ ਪੋਸਟ ਕਰਦਿਆਂ ਲਿਖਿਆ 'ਮੈਂ ਵੀ ਕਿਸਾਨ ਹਾਂ।'
ਪੰਜਾਬੀ ਗਾਇਕ ਪ੍ਰਭ ਗਿੱਲ ਨੇ ਕਿਸਾਨ ਅੰਦੋਲਨ ਦਾ ਸਮਰਥਨ ਕਰਦਿਆਂ ਸੋਸ਼ਲ ਮੀਡੀਆ 'ਤੇ ਪੋਸਟ ਪਾਉਂਦਿਆਂ ਲਿਖਿਆ, 'ਪੰਜਾਬ ਉਜਾੜਨ ਵਾਲੇ ਖੁਦ ਹੀ ਉੱਜੜ ਗਏ, ਪੰਜਾਬ ਗੁਰਾਂ ਦੀ ਕਿਰਪਾ ਦੇ ਨਾਲ ਵੱਸਦਾ ਏ।'
ਖੇਤੀ ਕਾਨੂੰਨਾਂ ਖਿਲਾਫ ਡਟੇ ਕਿਸਾਨਾਂ ਦੇ ਹੱਕ 'ਚ ਗਾਇਕ ਕਲਾਕਾਰ ਪਹਿਲੇ ਦਿਨ ਤੋਂ ਹੀ ਡਟੇ ਹਨ ਤੇ ਇਹ ਹਮਾਇਤ ਅਜੇ ਤਕ ਕਾਇਮ ਹੈ।
ਅਦਾਕਾਰਾ ਕੁਲਰਾਜ ਰੰਧਾਵਾ ਨੇ ਵੀ ਟਵੀਟ ਕਰਦਿਆਂ ਕਿਸਾਨ ਏਕਤਾ ਜ਼ਿੰਦਾਬਾਦ ਦਾ ਨਾਅਰਾ ਦਿੱਤਾ।
ਪੰਜਾਬੀ ਗਾਇਕਾ ਕੌਰ ਬੀ ਨੇ ਵੀ ਇਕ ਪੋਸਟ ਸ਼ੇਅਰ ਕਰਦਿਆਂ ਕਿਸਾਨਾਂ ਦਾ ਸਮਰਥਨ ਕੀਤਾ ਹੈ।
ਗਾਇਕ ਗੁਰੂ ਰੰਧਾਵਾ ਨੇ ਟਵੀਟ ਕੀਤਾ ਕਿ ਉਹ ਕਿਸਾਨਾਂ ਦੇ ਸਤਿਕਾਰ ਨੂੰ ਮੁੱਖ ਰੱਖਦਿਆਂ ਆਪਣੇ ਗਾਣੇ ਦੀ ਰਿਲੀਜ਼ ਡੇਟ ਅੱਗੇ ਪਾ ਰਹੇ ਹਨ।
ਦਿਲਜੀਤ ਦੋਸਾਂਝ ਕਿਸਾਨ ਪ੍ਰਦਰਸ਼ਨ ਦੌਰਾਨ ਆਪਣੇ ਰਵੱਈਏ ਕਾਰਨ ਪੂਰੀ ਤਰ੍ਹਾਂ ਛਾਏ ਹੋਏ ਹਨ। ਹੁਣ ਦਿਲਜੀਤ ਨੇ ਕਿਸਾਨਾਂ ਦੇ ਹੱਕ 'ਚ ਪੋਸਟ ਪਾਉਂਦਿਆਂ 'ਸਰਬੱਤ ਦਾ ਭਲਾ' ਮੰਗਿਆ ਤੇ ਲਿਖਿਆ, 'ਏਸੇ ਆਸ ਵਿਚ 'ਚ ਜਲਦੀ ਹੱਲ ਨਿੱਕਲੇ।'