ਅੰਬਾਲਾ 'ਚ ਲੈਂਡ ਹੋਇਆ ਲੜਾਕੂ ਰਾਫੇਲ, ਵੇਖੋ ਬੇਹੱਦ ਖਾਸ ਤਸਵੀਰਾਂ
Download ABP Live App and Watch All Latest Videos
View In Appਅੱਜ ਭਾਰਤੀ ਹਵਾਈ ਸੈਨਾ ਦੀ ਤਾਕਤ ਵਧੀ ਹੈ। ਫਰਾਂਸ ਤੋਂ ਉਡਾਣ ਭਰਨ ਤੋਂ ਬਾਅਦ ਪੰਜ ਲੜਾਕੂ ਜਹਾਜ਼ ਰਾਫੇਲ ਭਾਰਤੀ ਮੈਦਾਨ 'ਤੇ ਪਹੁੰਚ ਗਏ ਹਨ। ਰਾਫੇਲ ਜਹਾਜ਼ ਬੁੱਧਵਾਰ ਨੂੰ ਹਰਿਆਣਾ ਦੇ ਅੰਬਾਲਾ ਏਅਰਬੇਸ 'ਤੇ ਇਨ੍ਹਾਂ ਦਾ ਵਾਟਰ ਸਲਾਮੀ ਨਾਲ ਸਵਾਗਤ ਹੋਇਆ।
ਫਰਾਂਸ ਦੇ ਬੰਦਰਗਾਹ ਸ਼ਹਿਰ ਦੇ ਬੋਰਡੇਓਸਕ 'ਚ ਮੈਰੀਗ੍ਰੈਕ ਏਅਰ ਫੋਰਸ ਬੇਸ ਤੋਂ ਸੋਮਵਾਰ ਨੂੰ ਰਵਾਨਾ ਹੋਏ ਇਹ ਪੰਜ ਰਾਫੇਲ ਜਹਾਜ਼ਾਂ ਦਾ ਪਹਿਲਾ ਜੱਥਾ ਅੰਬਾਲਾ ਏਅਰਫੋਰਸ ਬੇਸ ਤੇ ਲੈਂਡ ਕੀਤਾ।
ਇਸ ਦੇ ਨਾਲ ਹੀ ਮੀਡੀਆ ਨੂੰ ਰਾਫੇਲ ਜਹਾਜ਼ਾਂ ਦੀ ਫੋਟੋਗ੍ਰਾਫੀ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਇਸ ਸਮੇਂ ਅੰਬਾਲਾ ਵਿੱਚ ਮੌਸਮ ਸਾਫ ਹੈ। ਰਾਫੇਲ ਦੇ ਹਵਾਈ ਸੈਨਾ ਵਿਚ ਸ਼ਾਮਲ ਹੋਣ ਤੋਂ ਬਾਅਦ ਇੱਕ ਤਰ੍ਹਾਂ ਨਾਲ ਭਾਰਤ ਅਸਮਾਨ ਵਿੱਚ ਰਾਜ ਕਰੇਗਾ। ਦੱਸ ਦਈਏ ਕਿ ਭਾਰਤ ਨੇ ਚਾਰ ਸਾਲ ਪਹਿਲਾਂ ਫਰਾਂਸ ਨਾਲ ਹਵਾਈ ਸੈਨਾ ਲਈ 36 ਰਾਫੇਲ ਜਹਾਜ਼ ਖਰੀਦਣ ਲਈ 59 ਹਜ਼ਾਰ ਕਰੋੜ ਰੁਪਏ ਦਾ ਸੌਦਾ ਕੀਤਾ ਸੀ।
ਇਹ ਜਹਾਜ਼ ਸੱਤ ਹਜ਼ਾਰ ਕਿਲੋਮੀਟਰ ਦੀ ਦੂਰੀ ਤੈਅ ਕਰਕੇ ਫਰਾਂਸ ਤੋਂ ਭਾਰਤ ਆਏ ਹਨ। ਰਾਫੇਲ ਲੜਾਕੂ ਜਹਾਜ਼ਾਂ ਨੇ ਅੰਬਾਲਾ ਆਉਣ ਲਈ ਫਰਾਂਸ ਦੇ ਮੈਰੀਗ੍ਰੈਕ ਤੋਂ ਆਉਣ ਲਈ ਬਹੁਤ ਸਮਾਂ ਇਸ ਲਈ ਲੱਗਿਆ ਕਿਉਂਕਿ ਲੜਾਕੂ ਜਹਾਜ਼, ਸੁਪਰਸੋਨਿਕ ਗਤੀ ਨਾਲ ਉਡਾਣ ਭਰਦੇ ਹਨ, ਤੇਲ ਘੱਟ ਹੁੰਦਾ ਹੈ ਤੇ ਜ਼ਿਆਦਾ ਦੂਰੀ ਦਾ ਸਫ਼ਰ ਨਹੀਂ ਕਰ ਸਕਦੇ। ਇਹੀ ਕਾਰਨ ਹੈ ਕਿ ਫ੍ਰੈਂਚ ਫਿਊਲ ਟੈਂਕਰ ਵੀ ਉਨ੍ਹਾਂ ਦੇ ਨਾਲ ਆਏ ਹਨ, ਤਾਂ ਜੋ ਅਸਮਾਨ ਵਿੱਚ ਹੀ ਰਿਫਿਊਲਿੰਗ ਕੀਤੀ ਜਾ ਸਕੇ।
ਰਾਫੇਲ ਦੇ ਲਈ ਅੰਬਾਲਾ ਏਅਰਫੋਰਸ 'ਚ ਪੂਰੀ ਤਿਆਰੀ ਕੀਤੀ ਗਈ। ਦੱਸ ਦਈਏ ਕਿ ਇਸ ਲਈ ਹੀ ਰਾਫੇਲ ਬਣਾਉਣ ਵਾਲੀ ਫਰਾਂਸ ਦੀ ਕੰਪਨੀ ਡਸਾਲਟ ਐਵੀਏਸ਼ਨ ਨੇ 227 ਕਰੋੜ ਰੁਪਏ ਦੀ ਲਾਗਤ ਨਾਲ ਏਅਰਬੇਸ ਵਿੱਚ ਮੁੱਢਲੀਆਂ ਸਹੂਲਤਾਂ ਦਾ ਨਿਰਮਾਣ ਕੀਤਾ ਹੈ, ਜਿਸ ਵਿੱਚ ਹਵਾਈ ਜਹਾਜ਼ ਲਈ ਰਨਵੇ, ਪਾਰਕਿੰਗ ਲਈ ਹੈਂਗਰ ਤੇ ਸਿਖਲਾਈ ਲਈ ਸਿਮੂਲੇਟਰ ਸ਼ਾਮਲ ਹਨ।
- - - - - - - - - Advertisement - - - - - - - - -