5.51 ਲੱਖ ਦੀਵਿਆਂ ਨਾਲ ਜਗਮਗ ਹੋਈ ਰਾਮ ਨਗਰੀ ਅਯੁੱਧਿਆ, ਵੇਖੋ ਇਹ ਸੁੰਦਰ ਨਜ਼ਾਰਾ
Download ABP Live App and Watch All Latest Videos
View In Appਅਯੁੱਧਿਆ ਵਿਚ ਦੀਵਾਲੀ ਇੱਕ ਵਿਸ਼ਾਲ ਢੰਗ ਨਾਲ ਮਨਾਈ ਜਾ ਰਹੀ ਹੈ। 'ਦੀਪ' ਸਰਯੁ ਤੱਟ ਸਮੇਤ ਪੂਰੇ ਅਯੁੱਧਿਆ ਵਿੱਚ ਜੱਗ ਰਹੇ ਹਨ।ਇਸ ਸਾਲ 5.51 ਲੱਖ ਦੀਵੇ ਬਾਲੇ ਗਏ ਹਨ।
ਅਯੁੱਧਿਆ ਦੇ ਸਾਰੇ ਮੰਦਰਾਂ ਅਤੇ ਘਰਾਂ ਦੇ ਬਾਹਰ ਦੀਵੇ ਜਗਾਏ ਗਏ ਹਨ।ਚਾਰੇ ਪਾਸੇ ਰੌਸ਼ਨੀ ਦੀਵਿਆਂ ਦੀ ਰੌਸ਼ਨੀ ਫੈਲੀ ਹੋਈ ਹੈ।
ਇਸ ਸਮੇਂ ਦੌਰਾਨ, ਵਰਚੁਅਲ ਲਾਈਟਿੰਗ ਵੀ ਲੋਕਾਂ ਨੂੰ ਆਕਰਸ਼ਤ ਕਰ ਰਹੀ ਹੈ।
ਰਾਮ ਮੰਦਰ ਦੀ ਨੀਂਹ ਰੱਖਣ ਤੋਂ ਬਾਅਦ, ਪਹਿਲੀ ਵਾਰ ਅਯੁੱਧਿਆ ਵਿੱਚ ਦੀਵਾਲੀ ਦਾ ਤਿਉਹਾਰ ਬਹੁਤ ਹੀ ਖਾਸ ਤਰੀਕੇ ਨਾਲ ਮਨਾਇਆ ਜਾ ਰਿਹਾ ਹੈ।
ਦੀਵਿਆਂ ਨਾਲ ਸ਼ਿੰਗਾਰੀ ਹੋਈ ਪੂਰੀ ਅਯੁੱਧਿਆ ਬਹੁਤ ਸੁੰਦਰ ਲੱਗ ਰਹੀ ਹੈ।
ਯੂਪੀ ਦੀ ਰਾਜਪਾਲ ਅਨੰਦੀਬੇਨ ਪਟੇਲ ਅਤੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਦੀਪ ਜਗਾ ਕੇ ਦੀਪ ਉਤਸਵ ਪ੍ਰੋਗਰਾਮ ਦਾ ਉਦਘਾਟਨ ਕੀਤਾ। ਅਯੁੱਧਿਆ ਦੀਪ ਉਤਸਵ ਦੌਰਾਨ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਆਰਤੀ ਕੀਤੀ।
ਅਯੁੱਧਿਆ ਦਾ ਸ਼ਹਿਰ ਦੀਵਿਆਂ ਦੀ ਲੋ ਨਾਲ ਜੱਗ ਮੱਗਾ ਰਿਹਾ ਹੈ। ਦੀਪ ਉਤਸਵ 2020 ਲਈ ਅਯੁੱਧਿਆ ਨੂੰ ਦੁਲਹਨ ਦੀ ਤਰ੍ਹਾਂ ਸਜਾਇਆ ਗਿਆ ਹੈ।
- - - - - - - - - Advertisement - - - - - - - - -