Realme Narzo 10 ਖਰੀਦਣ ਦਾ ਮੌਕਾ ਅੱਜ, 11,999 ਰੁਪਏ ਕੀਮਤ ਤੇ ਆਫਰਸ ਵੀ
ਲੰਬੇ ਬੈਕਅਪ ਲਈ ਫੋਨ ਵੱਡੀ 5000mAh ਦੀ ਬੈਟਰੀ ਦੇ ਨਾਲ ਆਉਂਦਾ ਹੈ।
Download ABP Live App and Watch All Latest Videos
View In Appਜੇ ਤੁਸੀਂ ਰੀਅਲਮੀ ਨਾਰਜ਼ੋ 10 ਖਰੀਦਣਾ ਚਾਹੁੰਦੇ ਹੋ, ਤਾਂ ਇਸ 'ਚ 4 ਜੀਬੀ ਰੈਮ ਤੇ ਫੋਨ ਦੇ 128 ਜੀਬੀ ਸਟੋਰੇਜ਼ ਵੇਰੀਐਂਟ ਵਾਲੇ ਮਾਡਲ ਲਈ ਤੁਹਾਨੂੰ 11,999 ਰੁਪਏ ਖਰਚ ਕਰਨੇ ਪੈਣਗੇ। ਫੋਨ ਨੂੰ ਤਿੰਨ ਰੰਗਾਂ ਦੇ ਵਿਕਲਪਾਂ ਵ੍ਹਾਈਟ, ਗ੍ਰੀਨ ਤੇ ਨੀਲਾ ਵਿੱਚ ਲਾਂਚ ਕੀਤਾ ਗਿਆ ਹੈ।
ਫੋਨ ਦੇ ਰੀਅਰ ਪੈਨਲ 'ਤੇ ਕਵਾਡ ਕੈਮਰਾ ਸੈੱਟਅਪ ਉਪਲੱਬਧ ਹੈ, ਜਿਸ ਦਾ ਪ੍ਰਾਇਮਰੀ ਸੈਂਸਰ 48 ਮੈਗਾਪਿਕਸਲ ਦਾ ਹੈ। ਇਸ ਤੋਂ ਇਲਾਵਾ 8 ਮੈਗਾਪਿਕਸਲ ਦੇ ਵਾਈਡ ਐਂਗਲ ਲੈਂਜ਼, 2 ਮੈਗਾਪਿਕਸਲ ਪੋਰਟਰੇਟ ਲੈਂਜ਼ ਤੇ 2 ਮੈਗਾਪਿਕਸਲ ਮੈਕਰੋ ਲੈਂਜ਼ ਵੀ ਉਪਲੱਬਧ ਹਨ। ਫੋਨ 'ਚ 16 ਮੈਗਾਪਿਕਸਲ ਦਾ ਸੈਲਫੀ ਕੈਮਰਾ ਹੈ।
ਮਾਈਕਰੋ ਐਸਡੀ ਕਾਰਡ ਦੀ ਮਦਦ ਨਾਲ 4 ਜੀਬੀ ਰੈਮ ਤੇ 128 ਜੀਬੀ ਇੰਟਰਨਲ ਸਟੋਰੇਜ ਵਾਲੇ ਡਿਵਾਈਸਾਂ ਦੀ ਸਟੋਰੇਜ ਨੂੰ 256 ਜੀਬੀ ਤੱਕ ਵਧਾਇਆ ਜਾ ਸਕਦਾ ਹੈ। ਕੁਨੈਕਟੀਵਿਟੀ ਲਈ ਇਸ ਵਿਚ ਇੱਕ USB ਟਾਈਪ-ਸੀ ਪੋਰਟ ਹੈ।
Realme Narzo 10 ਦੇ ਸਪੈਸੀਫਿਕੇਸ਼ਨ: ਮੀਡੀਆਟੇਕ ਦੇ ਔਕਟਾ ਕੋਰ Helio G80 ਚਿੱਪਸੈੱਟ ਨਾਲ ਆਉਣ ਵਾਲੇ ਇਸ ਫੋਨ 'ਚ 6.5 ਇੰਚ ਦੀ ਐਚਡੀ + LCD ਡਿਸਪਲੇਅ ਦਿੱਤੀ ਗਈ ਹੈ। ਫੋਨ ਦੇ ਡਿਸਪਲੇਅ ਦਾ ਰੈਜ਼ੋਲਿਊਸ਼ਨ 1600x720 ਪਿਕਸਲ ਹੈ।
ਇਸ ਦੇ ਨਾਲ ਹੀ ਫਲਿੱਪਕਾਰਟ ਐਕਸਿਸ ਬੈਂਕ ਕ੍ਰੈਡਿਟ ਕਾਰਡ ਤੇ ਐਕਸਿਸ ਬੈਂਕ ਬਜ਼ ਕ੍ਰੈਡਿਟ ਕਾਰਡ 'ਤੇ 5% ਕੈਸ਼ਬੈਕ ਤੇ ਛੂਟ ਦੇ ਰਿਹਾ ਹੈ।
ਖਰੀਦਦਾਰਾਂ ਨੇ ਰੀਅਲਮੀ ਦੀ ਨਾਰਜ਼ੋ ਸੀਰੀਜ਼ ਨੂੰ ਖੂਬ ਪਸੰਦ ਕੀਤਾ ਹੈ। ਘੱਟ ਕੀਮਤ ਦੇ ਬਾਵਜੂਦ ਇਸ ਸੀਰੀਜ਼ ਦੇ ਫੋਨ ਬੈਟਰੀ ਤੋਂ ਲੈ ਕੇ ਪਰਫਾਰਮੈਂਸ ਤਕ ਲਈ ਬਿਹਤਰ ਆਪਸ਼ਨ ਮੰਨੇ ਜਾਂਦੇ ਹਨ।
ਦੋਵੇਂ ਫੋਨ ਫਲੈਸ਼ ਸੇਲ ਵਿੱਚ ਖਰੀਦੇ ਜਾ ਸਕਦੇ ਹਨ। ਖਰੀਦਦਾਰਾਂ ਨੂੰ ਅੱਜ ਦੁਪਹਿਰ 12 ਵਜੇ ਤੋਂ ਫਲਿੱਪਕਾਰਟ 'ਤੇ ਨਾਰਜ਼ੋ 10 ਖਰੀਦਣ ਦਾ ਮੌਕਾ ਮਿਲ ਰਿਹਾ ਹੈ।
ਸਮਾਰਟਫੋਨ ਕੰਪਨੀ ਰੀਅਲਮੀ ਵੱਲੋਂ ਨਾਰਜ਼ੋ ਸੀਰੀਜ਼ ਦੇ ਡਿਵਾਈਸ ਬੀਤੇ ਦਿਨੀਂ ਲਾਂਚ ਕੀਤੇ ਗਏ ਸੀ। ਇਹ ਸੀਰੀਜ਼ ਬਜਟ ਸੈਗਮੈਂਟ 'ਚ ਹਿੱਟ ਰਹੀ। ਖਰੀਦਦਾਰ Narzo 10 ਤੇ Narzo 10A ਨੂੰ ਖੂਬ ਪਸੰਦ ਕਰ ਰਹੇ ਹਨ।
ਇਹੀ ਕਾਰਨ ਹੈ ਕਿ ਰੀਅਲਮੀ ਨਾਰਜ਼ੋ 10 ਤੇ ਰੀਅਲਮੀ ਨਾਰਜ਼ੋ 10 ਏ ਸਿਰਫ ਫਲੈਸ਼ ਸੇਲ ਵਿੱਚ ਹੀ ਖਰੀਦੇ ਜਾ ਸਕਦੇ ਹਨ। ਫਲਿੱਪਕਾਰਟ 'ਤੇ ਅੱਜ ਦੁਪਹਿਰ 12 ਵਜੇ ਨਾਰਜ਼ੋ 10 ਦੀ ਵਿਕਰੀ ਕਈ ਆਫਰਸ ਨਾਲ ਸ਼ੁਰੂ ਹੋ ਰਹੀ ਹੈ।
- - - - - - - - - Advertisement - - - - - - - - -