ਲਾਲ ਕਿਲ੍ਹੇ 'ਤੇ ਕੀ ਕੁਝ ਵਾਪਰਿਆ, ਹੁਣ ਤਾਜ਼ਾ ਤਸਵੀਰਾਂ ਆਈਆਂ ਸਾਹਮਣੇ
ਦੁਪਹਿਰ ਕਰੀਬ ਸਾਢੇ ਤਿੰਨ ਵਜੇ ਸਰਕਾਰ ਨੇ ਐਡੀਸ਼ਨਲ ਪੁਲਿਸ ਪ੍ਰਸ਼ਾਸਨ ਲਾਲ ਕਿਲ੍ਹਾ ਭੇਜਿਆ ਤੇ ਪ੍ਰਦਰਸ਼ਨਕਾਰੀਆਂ ਨੂੰ ਉੱਥੋਂ ਹਟਾਉਣਾ ਸ਼ੁਰੂ ਕੀਤਾ।
ਹਿੰਸਾ ਦੌਰਾਨ ਇਹ ਤਸਵੀਰ ਖੂਬ ਵਾਇਰਲ ਹੋਈ, ਜਿਸ 'ਚ ਇੱਕ ਪੁਲਿਸ ਕਰਮੀ ਪ੍ਰਦਰਸ਼ਨਕਾਰੀ ਕਿਸਾਨਾਂ ਦੇ ਸਾਹਮਣੇ ਹੱਥ ਜੋੜ ਕੇ ਬੈਠਾ ਹੋਇਆ ਹੈ।
ਲਾਲ ਕਿਲ੍ਹੇ ਦੇ ਸਾਹਮਣੇ ਘਾਹ ਦੇ ਮੈਦਾਨ 'ਤੇ ਵੀ ਕਈ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਤੇ ਡੰਡੇ ਵਰ੍ਹਾਏ।
ਅਜਿਹੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਜਿਨ੍ਹਾਂ 'ਚ ਪੁਲਿਸ ਵਾਲੇ ਖੁਦ ਨੂੰ ਬਚਾਉਣ ਲਈ ਉੱਪਰ ਤੋਂ ਹੇਠਾਂ ਕੁੱਦ ਗਏ।
ਵੱਡੀ ਗੱਲ ਇਹ ਹੈ ਕਿ ਬਵਾਲ ਇਸ ਤੋਂ ਬਾਅਦ ਵੀ ਜਾਰੀ ਰਿਹਾ। ਕਿਸਾਨਾਂ ਵੱਲੋਂ ਪੁਲਿਸ ਵਾਲਿਆਂ ਨੂੰ ਡਰਾਇਆ, ਭਜਾਇਆ ਗਿਆ।
ਲਾਲ ਕਿਲ੍ਹੇ 'ਤੇ ਲਹਿਰਾ ਰਹੇ ਤਿਰੰਗੇ ਤੋਂ ਕਿਸੇ ਪ੍ਰਕਾਰ ਦੀ ਕੋਈ ਛੇੜਛਾੜ ਨਹੀਂ ਕੀਤੀ ਗਈ, ਪਰ ਲਾਲ ਕਿਲ੍ਹੇ 'ਤੇ ਹਿੰਸਾ ਜ਼ਰੂਰ ਹੋਈ।
ਇਸ ਤੋਂ ਬਾਅਦ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਲੈਕੇ ਬਵਾਲ ਸ਼ੁਰੂ ਹੋ ਗਿਆ। ਪੁਲਿਸ ਨੇ ਜਿਵੇਂ ਕਿਵੇਂ ਸ਼ਖਸ ਨੂੰ ਹੇਠਾਂ ਉਤਾਰਿਆ ਤੇ ਪ੍ਰਦਰਸ਼ਨਕਾਰੀਆਂ ਨੂੰ ਸਮਝਾਇਆ।
ਇਸ ਦੌਰਾਨ ਦੀਪ ਸਿੱਧੂ ਨਾਂ ਦੇ ਇੱਕ ਸ਼ਖ਼ਸ ਨੇ ਲਾਲ ਕਿਲ੍ਹੇ 'ਤੇ ਚੜ੍ਹ ਕੇ ਖਾਲਸਾ ਪੰਥ ਦੇ ਝੰਡੇ ਲਾ ਦਿੱਤੇ।
ਇੱਥੇ ਪ੍ਰਦਰਸ਼ਨਕਾਰੀ ਕਿਸਾਨਾਂ ਨੇ ਸੈਂਕੜਿਆਂ ਦੀ ਸੰਖਿਆਂ 'ਚ ਇਕੱਠਾ ਹੋ ਕੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ।
ਪਹਿਲੇ ਆਈਟੀਓ 'ਤੇ ਹਿੰਸਾ ਹੋਈ ਤੇ ਫਿਰ ਕਿਸਾਨਾਂ ਦਾ ਇੱਕ ਦਲ ਲਾਲ ਕਿਲੇ ਪਹੁੰਚਿਆ ਤੇ ਉੱਥੇ ਹਿੰਸਾ ਸ਼ੁਰੂ ਹੋਈ।
ਸਿੰਘੂ ਬਾਰਡਰ ਤੋਂ ਨਿਕਲਿਆ ਕਿਸਾਨਾਂ ਦਾ ਕਾਫਲਾ ਇੰਨਾ ਲੰਬਾ ਹੋ ਗਿਆ ਕਿ ਇਸ ਨਾਲ ਥਾਂ-ਥਾਂ ਜਾਮ ਲੱਗਣਾ ਵੀ ਸ਼ੁਰੂ ਹੋ ਗਿਆ। ਪਰ ਪ੍ਰੇਸ਼ਾਨੀ ਉਦੋਂ ਸ਼ੁਰੂ ਹੋਈ ਤਾਂ ਕਾਫਲੇ ਨੇ ਤੈਅ ਰੂਟ ਤੋਂ ਦੂਜੇ ਰਾਹ 'ਤੇ ਜਾਣ ਦੀ ਕੋਸ਼ਿਸ਼ ਕੀਤੀ।
ਪ੍ਰਦਰਸ਼ਨਕਾਰੀ ਕਿਸਾਨ ਨਹੀਂ ਮੰਨੇ ਤੇ ਪੁਲਿਸ ਨੂੰ ਉਨ੍ਹਾਂ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੇ ਗੋਲੇ ਛੱਡੇ। ਇਸ ਦੌਰਾਨ ਪੁਲਿਸ ਨੇ ਲਾਠੀਚਾਰਜ ਵੀ ਕੀਤਾ।
ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਧਰਨੇ 'ਤੇ ਬੈਠੇ ਕਿਸਾਨਾਂ ਨੇ ਗਣਤੰਤਰ ਦਿਵਸ ਦੇ ਦਿਨ ਰਾਜਧਾਨੀ 'ਚ ਟ੍ਰੈਕਟਰ ਪਰੇਡ ਦੀ ਇਜਾਜ਼ਤ ਦਿੱਤੀ ਗਈ, ਪਰ ਕਿਸਾਨਾਂ ਦੀ ਟ੍ਰੈਕਟਰ ਪਰੇਡ ਸ਼ੁਰੂ ਹੁੰਦਿਆਂ ਹੀ ਕਿਸਾਨ ਦਿੱਲੀ 'ਚ ਦਾਖਲ ਹੋਣ ਲੱਗੇ ਤੇ ਹਿੰਸਾ ਸ਼ੁਰੂ ਹੋ ਗਈ।
ਗਣਤੰਤਰ ਦਿਵਸ ਦੇ ਜਿਨ ਕਿਸਾਨਾਂ ਦੀ ਟ੍ਰੈਕਟਰ ਪਰੇਡ 'ਚ ਹੋਈ ਹਿੰਸਾ ਤੋਂ ਬਾਅਦ ਦਿੱਲੀ ਛਾਉਣੀ 'ਚ ਤਬਦੀਲ ਹੋ ਗਈ ਹੈ। ਦਿੱਲੀ 'ਚ ਪੁਲਿਸ ਬਲ ਦੇ ਨਾਲ ਸੀਆਰਪੀਐਫ ਦੀਆਂ 15 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। ਹਾਲਾਂਕਿ ਕੱਲ੍ਹ ਦੇਰ ਰਾਤ ਅੰਦੋਲਨਕਾਰੀਆਂ ਤੋਂ ਲਾਲ ਕਿਲ੍ਹਾ ਖਾਲੀ ਕਰਵਾ ਲਿਆ ਗਿਆ ਹੈ। ਕੱਲ੍ਹ ਹੋਈ ਹਿੰਸਾ 'ਚ ਕਰੀਬ 86 ਪੁਲਿਸ ਕਰਮੀ ਜ਼ਖ਼ਮੀ ਹੋਏ ਹਨ। ਇਸ ਦੌਰਾਨ ਇਕ ਪ੍ਰਦਰਸ਼ਨਕਾਰੀ ਕਿਸਾਨ ਦੀ ਮੌਤ ਵੀ ਹੋ ਗਈ ਹੈ। ਪੁਲਿਸ ਨੇ ਇਸ ਪੂਰੇ ਮਾਮਲੇ ਤੋਂ ਬਾਅਦ ਸੱਤ ਲੋਕਾਂ ਖਿਲਾਫ ਐਫਆਈਆਰ ਦਰਜ ਕੀਤੀ ਹੈ। ਜਾਣੋ ਕੱਲ੍ਹ ਲਾਲ ਕਿਲ੍ਹਾ 'ਤੇ ਕੀ-ਕੀ ਹੋਇਆ-