Rekha Birthday Special: ਅਮਿਤਾਬ ਨਾ ਮਿਲਣ 'ਤੇ ਰੇਖਾ ਨੇ ਕਿਹਾ ਸੀ 'ਮੈਨੂੰ ਮੌਤ ਮਨਜੂਰ ਸੀ ਪਰ ਬੇਬਸੀ ਦਾ ਅਹਿਸਾਸ ਨਹੀਂ'
ਇਸ ਬਿਆਨ ਤੋਂ ਸਪਸ਼ਟ ਸੀ ਕਿ ਵੱਖ ਹੋਣ ਦੇ ਬਾਵਜੂਦ ਰੇਖਾ ਦੇ ਦਿਲ 'ਚ ਅਮਿਤਾਬ ਲਈ ਪਿਆਰ ਘੱਟ ਨਹੀਂ ਹੋਇਆ ਸੀ। ਉੱਥੇ ਹੀ ਅਮਿਤਾਬ ਨੇ ਇਸ ਰਿਸ਼ਤੇ ਦੀ ਗੱਲ ਨੂੰ ਹਮੇਸ਼ਾਂ ਹੀ ਨਕਾਰਿਆ। ਉਨ੍ਹਾਂ ਕਿਹਾ ਰੇਖਾ ਸਿਰਫ ਉਨ੍ਹਾਂ ਦੀ ਕੋ-ਸਟਾਰ ਸੀ ਇਸ ਤੋਂ ਵਧ ਕੇ ਕੁਝ ਨਹੀਂ।
ਇਕ ਮੈਗਜ਼ੀਨ ਨੂੰ ਦਿੱਤੇ ਇੰਟਰਵਿਊ ਦੌਰਾਨ ਰੇਖਾ ਨੇ ਕਿਹਾ, 'ਸੋਚੋ ਮੈਂ ਉਸ ਸ਼ਖਸ ਨੂੰ ਇਹ ਨਹੀਂ ਦੱਸ ਸਕੀ ਕਿ ਮੈਂ ਕੀ ਮਹਿਸੂਸ ਕਰ ਰਹੀ ਹਾਂ। ਮੈਂ ਇਹ ਮਹਿਸੂਸ ਨਹੀਂ ਕਰ ਸਕੀ ਕਿ ਉਸ ਸ਼ਖਸ 'ਤੇ ਕੀ ਬੀਤ ਰਹੀ ਹੈ। ਮੈਨੂੰ ਮੌਤ ਮਨਜ਼ੂਰ ਸੀ ਪਰ ਬੇਬਸੀ ਦਾ ਅਹਿਸਾਸ ਨਹੀਂ। ਮੌਤ ਵੀ ਏਨੀ ਬੁਰੀ ਨਹੀਂ ਹੁੰਦੀ ਹੋਵੇਗੀ।'
ਅਮਿਤਾਬ ਨਾਲ ਹੋਏ ਹਾਦਸੇ ਤੋਂ ਬਾਅਦ ਰੇਖਾ ਆਪਣੇ ਆਪ ਨੂੰ ਰੋਕ ਨਹੀਂ ਸਕੀ ਤੇ ਅਮਿਤਾਬ ਨੂੰ ਮਿਲਣ ਹਸਪਤਾਲ ਪਹੁੰਚ ਗਈ। ਪਰ ਕਿਹਾ ਜਾਂਦਾ ਕਿ ਰੇਖਾ ਨੂੰ ਅਮਿਤਾਬ ਨਾਲ ਮਿਲਣ ਤੋਂ ਰੋਕ ਦਿੱਤਾ ਗਿਆ। ਰੇਖਾ ਨੂੰ ਇਸ ਘਟਨਾ ਤੋਂ ਬੇਹੱਦ ਧੱਕਾ ਲੱਗਾ।
1983 'ਚ ਫਿਲਮ ਕੁਲੀ ਦੀ ਸ਼ੂਟਿੰਗ ਦੌਰਾਨ ਹੋਏ ਹਾਦਸੇ ਤੋਂ ਬਾਅਦ ਅਮਿਤਾਬ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਸਨ। ਕਿਹਾ ਜਾਂਦਾ ਹੈ ਕਿ ਕਦੋਂ ਤਕ ਰੇਖਾ ਅਤੇ ਅਮਿਤਾਬ ਇਕ ਦੂਜੇ ਤੋਂ ਵੱਖ ਹੋ ਚੁੱਕੇ ਸਨ।
ਰੇਖਾ ਦਾ ਜਨਮ 10 ਅਕਤੂਬਰ, 1954 ਨੂੰ ਚੇਨੱਈ 'ਚ ਹੋਇਆ ਸੀ। ਰੇਖਾ ਦਾ ਅਸਲੀ ਨਾਂਅ ਭਾਨੂਰੇਖਾ ਹੈ। ਰੇਖਾ ਦੇ ਜਨਮ ਸਮੇਂ ਉਨ੍ਹਾਂ ਦੇ ਮਾਤਾ-ਪਿਤਾ ਦਾ ਵਿਆਹ ਨਹੀਂ ਹੋਇਆ ਸੀ।ਜਦੋਂ ਵੀ ਰੇਖਾ ਦਾ ਨਾਂਅ ਆਉਂਦਾ ਹੈ ਤਾਂ ਅਮਿਤਾਬ ਬਚਨ ਦਾ ਨਾਂਅ ਆਪ ਮੁਹਾਰੇ ਜ਼ੁਬਾਨ 'ਤੇ ਆ ਜਾਂਦਾ ਹੈ। ਦੋਵਾਂ ਨੇ ਖੁੱਲ੍ਹ ਕੇ ਇਕ ਦੂਜੇ ਪ੍ਰਤੀ ਪਿਆਰ ਦਾ ਇਜ਼ਹਾਰ ਨਹੀਂ ਕੀਤਾ ਪਰ ਚਰਚੇ ਖੂਬ ਰਹੇ।
ਬਾਲੀਵੁੱਡ ਅਦਾਕਾਰਾ ਰੇਖਾ 65 ਸਾਲ ਦੀ ਉਮਰ 'ਚ ਵੀ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਰਾਜ ਕਰਦੀ ਹੈ। ਰੇਖਾ ਦੀਆਂ ਕਈ ਫਿਲਮਾਂ ਮਕਬੂਲ ਹੋਈਆਂ ਪਰ ਉਹ ਆਪਣੀ ਨਿੱਜੀ ਜ਼ਿੰਦਗੀ ਕਾਰਨ ਜ਼ਿਆਦਾ ਸੁਰਖੀਆਂ 'ਚ ਰਹੀ। ਰੇਖਾ ਬਿੰਦੀ ਲਾਉਂਦੀ ਹੈ ਤੇ ਰਹੱਸਮਈ ਜ਼ਿੰਦਗੀ ਜਿਉਂਦੀ ਹੈ।