ਔਰਤ ਨੇ ਕਰਵਾਇਆ ਪੁੱਤਰ ਨਾਲ ਵਿਆਹ, ਸੋਸ਼ਲ ਮੀਡੀਆ 'ਤੇ ਲਵ ਸਟੋਰੀ ਵਾਇਰਲ
ਮਰੀਨਾ ਨੇ ਹਾਲ ਹੀ ਵਿਚ ਇੱਕ ਬੱਚੀ ਨੂੰ ਜਨਮ ਦਿੱਤਾ ਹੈ। ਮਰੀਨਾ ਅਤੇ ਵਲਾਦਮੀਰ ਆਪਣੇ ਪਹਿਲੇ ਬੱਚੇ ਨੂੰ ਲੈ ਕੇ ਬਹੁਤ ਖੁਸ਼ ਹਨ। ਉਧਰ ਰੂਸ ਤੇ ਦੁਨੀਆ ਭਰ ਦੇ ਇਸ ਵਿਲੱਖਣ ਜੋੜੇ ਦਾ ਸਬੰਧ ਬਹੁਤ ਸੁਰਖੀਆਂ ਵਿੱਚ ਆ ਰਿਹਾ ਹੈ।
Download ABP Live App and Watch All Latest Videos
View In Appਇੱਕ ਰਿਪੋਰਟ ਮੁਤਾਬਕ ਮਰੀਨਾ ਤੇ ਉਸ ਦੇ ਮਤਰੇਏ ਬੇਟੇ ਦੀ ਮੁਲਾਕਾਤ 14 ਸਾਲ ਪਹਿਲਾਂ ਹੋਈ ਸੀ। ਉਸ ਸਮੇਂ ਮਰੀਨਾ 21 ਸਾਲਾਂ ਦੀ ਸੀ ਅਤੇ ਉਸਦਾ ਮਤਰੇਈ ਪੁੱਤਰ 7 ਸਾਲਾਂ ਦਾ ਸੀ।
ਮਰੀਨਾ 35 ਸਾਲਾਂ ਦੀ ਹੈ ਜਦੋਂਕਿ ਵਲਾਦਮੀਰ 21 ਸਾਲ ਦੀ ਹੈ। ਉਮਰ ਦੀ ਇਹ ਦੂਰੀ ਦੋਵਾਂ ਦੇ ਪਿਆਰ ਨੂੰ ਵੀ ਘੱਟ ਨਹੀਂ ਕਰ ਸਕੀ।
ਦੱਸ ਦੇਈਏ ਕਿ ਮਰੀਨਾ ਨੇ ਇੱਕ ਸਾਲ ਪਹਿਲਾਂ ਆਪਣੇ ਸਾਬਕਾ ਪਤੀ ਦੇ ਬੇਟੇ ਵਲਾਦਮੀਰ ਸ਼ੈਵਰੀਨ ਨੂੰ ਪਿਆਰ ਕਰ ਬੈਠੀ। ਮਰੀਨਾ ਨੇ ਪਹਿਲੇ ਪਤੀ ਅਲੈਸੀ ਐਰੇ ਨੂੰ ਤਲਾਕ ਦੇਣ ਤੋਂ ਬਾਅਦ ਉਸ ਨੇ ਵਲਾਦਮੀਰ ਨਾਲ ਵਿਆਹ ਕਰਵਾ ਲਿਆ।
ਮਤਰੇਏ ਪੁੱਤਰ ਦੀ ਮਾਂ ਬਣਨ ਵਾਲੀ ਮਰੀਨਾ ਦੀ ਅਲੋਚਨਾ ਵੀ ਹੋਈ ਪਰ ਮਰੀਨਾ ਅਤੇ ਉਸ ਦਾ ਮਤਰੇਈ ਪੁੱਤਰ (ਜੋ ਹੁਣ ਉਸ ਦਾ ਪਤੀ ਤੇ ਉਸ ਦੀ ਬੱਚੀ ਦਾ ਪਿਤਾ ਹੈ) ਇਸ ਆਲੋਚਨਾ ਨੂੰ ਦਿਲ ਵਿੱਚ ਨਹੀਂ ਰੱਖਦੇ।
ਦੱਸ ਦਈਏ ਕਿ ਮਰੀਨਾ ਨੇ ਆਪਣੇ 21 ਸਾਲਾ ਮਤਰੇਏ ਪੁੱਤਰ ਵਲਾਦਮੀਰ ਸ਼ੈਵਰੀਨ ਨਾਲ ਵਿਆਹ ਵੀ ਕਰਵਾ ਲਿਆ ਤੇ ਉਹ ਉਸ ਦੇ ਬੱਚੇ ਦੀ ਮਾਂ ਵੀ ਬਣ ਚੁੱਕੀ ਹੈ।
ਰਿਸ਼ਤਿਆਂ ਦੀ ਇੱਕ ਅਜੀਬ ਤੇ ਹੈਰਾਨੀ ਵਾਲੀ ਕਹਾਣੀ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਹ ਰੂਸੀ ਬਲੌਗਰ ਮਰੀਨਾ ਬਲਮਸ਼ੇਵਾ ਦੀ ਕਹਾਣੀ ਹੈ, ਜਿਸ ਨੇ ਆਪਣੇ ਮਤਰੇਏ ਪੁੱਤਰ ਨਾਲ ਪਿਆਰ ਕੀਤਾ।
ਬਲਮਸ਼ੇਵਾ-ਵਲਾਦਮੀਰ ਸ਼ੈਵਰਿਨ ਦਾ ਰਿਸ਼ਤਾ ਇੰਨਾ ਵਧ ਗਿਆ ਸੀ ਕਿ 35 ਸਾਲਾਂ ਦੀ ਮਰੀਨਾ ਤੇ 21 ਸਾਲ ਦੇ ਵਲਾਦਮੀਰ ਨੇ ਇੱਕ ਦੂਜੇ ਬੈਗਰ ਰਹਿਣਾ ਗਵਾਰਾ ਨਹੀਂ ਸਮਝਿਆ ਤੇ ਫਿਰ ਇਸ ਅਨੌਖੇ ਜੋੜੀ ਦਾ ਵਿਆਹ ਹੋ ਗਿਆ।
- - - - - - - - - Advertisement - - - - - - - - -