ਸੈਫ ਅਲੀ ਖ਼ਾਨ 'ਆਦੀਪੁਰੁਸ਼' 'ਚ ਨਿਭਾਉਣਗੇ ਲੰਕੇਸ਼ ਦਾ ਕਿਰਦਾਰ
ਫਿਲਮ ਦੀ ਸ਼ੂਟਿੰਗ ਸਾਲ 2021 ਤੋਂ ਸ਼ੁਰੂ ਹੋਵੇਗੀ ਤੇ ਸਾਲ 2022 ਵਿੱਚ ਰਿਲੀਜ਼ ਹੋਵੇਗੀ। ਫਿਲਮ ਦਾ ਨਿਰਮਾਣ ਭੂਸ਼ਨ ਕੁਮਾਰ, ਕ੍ਰਿਸ਼ਨ ਕੁਮਾਰ, ਓਮ ਰਾਊਤ, ਪ੍ਰਸਾਦ ਸੁਤਾਰ ਤੇ ਰਾਜੇਸ਼ ਨਾਇਰ ਕਰ ਰਹੇ ਹਨ।
Download ABP Live App and Watch All Latest Videos
View In Appਫਿਲਮ ਦੀ ਸ਼ੂਟਿੰਗ 2020 ਵਿਚ ਹਿੰਦੀ ਅਤੇ ਤੇਲਗੂ ਵਿਚ ਕੀਤੀ ਜਾਏਗੀ। ਇਸ ਨੂੰ ਤਾਮਿਲ, ਮਲਿਆਲਮ, ਕੰਨੜ ਤੇ ਕਈ ਇੰਟਰਨੈਸ਼ਨਲ ਭਾਸ਼ਾਵਾਂ ਵਿੱਚ ਡੱਬ ਕੀਤੀ ਜਾਵੇਗੀ ਤੇ ਰਿਲੀਜ਼ ਕੀਤੀ ਜਾਵੇਗੀ। ਫਿਲਹਾਲ ਇਹ ਫਿਲਮ ਪ੍ਰੀ-ਪ੍ਰੋਜਕਸ਼ਨ ਸਟੇਜ 'ਚ ਹੈ।
ਇਸ ਦੇ ਨਾਲ ਹੀ ਨਿਰਮਾਤਾਵਾਂ ਨੇ ਸੈਫ ਅਲੀ ਖ਼ਾਨ ਨੂੰ ਇੰਟ੍ਰਡਿਊਸ ਕਰਦਿਆਂ ਫਿਲਮ ਦੀ ਇੱਕ ਪੋਸਟ ਸ਼ੇਅਰ ਕੀਤਾ। ਇਸ ਪੋਸਟਰ ਵਿਚ ਨੀਲੇ ਰੰਗ ਨਾਲ ਵੱਡੇ ਅੱਖਰ ਵਿਚ 'A' ਲਿਖਿਆ ਹੈ। ਇਸ 'ਤੇ 10 ਸਿਰਾਂ ਵਾਲੇ ਰਾਵਣ ਦੀ ਇੱਕ ਝਲਕ ਨਜ਼ਰ ਆਉਂਦੀ ਹੈ। ਉਸੇ ਤਰ੍ਹਾਂ ਇਸ ਦੇ ਵਿਚਕਾਰ ਸ਼੍ਰੀਰਾਮ ਕਮਾਨ 'ਤੇ ਤੀਰ ਚੜਾਉਂਦੇ ਨਜ਼ਰ ਆਉਂਦੇ ਹਨ। ਇਸਦੇ ਨਾਲ ਹੀ ਇਹ ਹੇਠਾਂ ਸੈਫ ਅਲੀ ਖ਼ਾਨ ਲੰਕੇਸ਼ ਦੇ ਕਿਰਦਾਰ ਵਿੱਚ ਲਿਖਿਆ ਹੈ।
ਫਿਲਮ ਦਾ ਨਿਰਦੇਸ਼ਨ ਓਮ ਰਾਉਤ ਕਰ ਰਹੇ ਹਨ। ਓਮ ਰਾਉਤ ਨੇ 'ਤਾਨਾਜੀ: ਦ ਅਨਸੰਗ ਵਾਰੀਅਰ' ਫ਼ਿਲਮ ਵੀ ਡਾਇਰੈਕਟ ਕੀਤੀ ਹੈ। ਇਸ ਫਿਲਮ 'ਚ ਵੀ ਸੈਫ ਅਲੀ ਨੇ ਖਲਨਾਇਕ ਦਾ ਕਿਰਦਾਰ ਨਿਭਾਇਆ ਸੀ ਜਿਸ ਨੂੰ ਬੇਹੱਦ ਪਿਆਰ ਮਿਲਿਆ ਸੀ।
ਦੱਸ ਦਈਏ ਕਿ ਰਾਮਾਇਣ ਵਿੱਚ ਲੰਕਾ ਦੇ ਰਾਜਾ ਰਾਵਣ ਨੂੰ ਲੰਕੇਸ਼ ਕਿਹਾ ਜਾਂਦਾ ਹੈ। ਸੈਫ ਅਲੀ ਖ਼ਾਨ ਆਦੀਪੁਰੁਸ਼ ਵਿੱਚ ਵਿਲੇਨ ਦਾ ਕਿਰਦਾਰ ਨਿਭਾਉਣਗੇ, ਜਦੋਂਕਿ ਪ੍ਰਭਾਸ ਆਦੀਪੁਰੁਸ਼ ਦੀ ਭੂਮਿਕਾ ਵਿੱਚ ਨਜ਼ਰ ਆਉਣਗੇ।
ਦਰਅਸਲ, ਮੇਕਰਜ਼ ਨੇ ਅੱਜ ਐਲਾਨ ਕੀਤਾ ਕਿ ਸੈਫ ਫ਼ਿਲਮ 'ਚ ਵਿਲੇਨ ਦਾ ਕਿਰਦਾਰ ਨਿਭਾਉਣਗੇ। ਉਸ ਦੇ ਕਿਰਦਾਰ ਦਾ ਨਾਂ ਲੰਕੇਸ਼ ਹੋਵੇਗਾ।
‘ਬਾਹੂਬਲੀ’ ਫੇਮ ਤੇ ਸੁਪਰਸਟਾਰ ਪ੍ਰਭਾਸ ਨੇ ਹਾਲ ਹੀ ‘ਚ ਫਿਲਮ‘ ਆਦੀਪੁਰੁਸ਼’ ਦਾ ਪੋਸਟਰ ਲਾਂਚ ਕੀਤਾ ਸੀ। ਫਿਲਮ ਦੇ ਪੋਸਟਰ ਤੋਂ ਖੁਲਾਸਾ ਹੋਇਆ ਹੈ ਕਿ ਇਹ ਰਾਮਾਇਣ ਤੋਂ ਪ੍ਰੇਰਿਤ ਹੈ। ਇਸ ਦੀ ਪੁਸ਼ਟੀ ਇਸ ਦੇ ਨਾਲ ਜੁੜੇ ਨਵੇਂ ਕਾਸਟ ਤੇ ਕਿਰਦਾਰ ਤੋਂ ਵੀ ਹੋ ਗਈ ਹੈ।
ਬਾਲੀਵੁੱਡ ਐਕਟਰ ਸੈਫ ਅਲੀ ਖ਼ਾਨ ਪਹਿਲੀ ਵਾਰ ਸੂਪਰਸਟਾਰ ਪ੍ਰਭਾਸ ਨਾਲ ਕੰਮ ਕਰਨ ਜਾ ਰਹੇ ਹਨ। ਉਹ ਪ੍ਰਭਾਸ ਦੀ ਆਉਣ ਵਾਲੀ ਫਿਲਮ 'ਆਦੀਪੁਰੁਸ਼' ਵਿੱਚ ਲੰਕੇਸ਼ ਦਾ ਕਿਰਦਾਰ ਨਿਭਾਏਗਾ। ਉਹ ਇਸ ਵਿੱਚ ਇੱਕ ਖਲਨਾਇਕ ਦਾ ਰੋਲ ਕਰੇਗਾ।
- - - - - - - - - Advertisement - - - - - - - - -