ਚੰਡੀਗੜ੍ਹ 'ਚ ਪੂਰੀ ਸਖਤੀ ਨਾਲ ਖੁੱਲ੍ਹੇ ਸਕੂਲ, ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਜ਼ਰੂਰੀ
ਇਹ ਤਸਵੀਰਾਂ ਚੰਡੀਗੜ੍ਹ ਦੀਆਂ ਹਨ।
ਸਕੂਲ 'ਚ ਵਿਦਿਆਰਥੀ ਕਿਤਾਬ, ਕਾਪੀ, ਪੈਨ ਤੇ ਪੈਂਸਿਲ ਜਿਹੀਆਂ ਚੀਜ਼ਾਂ ਇਕ-ਦੂਜੇ ਨਾਲ ਸਾਂਝੀਆਂ ਨਾ ਕਰਨ। ਸਕੂਲ ਪ੍ਰਬੰਧਕਾਂ ਨੂੰ ਇਸ ਦਾ ਖਾਸ ਖਿਆਲ ਰੱਖਣਾ ਪਵੇਗਾ।
ਸਰਕਾਰੀ ਨਿਯਮਾਂ ਮੁਤਾਬਕ ਸਿਰਫ ਉਨ੍ਹਾਂ ਸਕੂਲਾਂ, ਕਾਲਜਾਂ ਨੂੰ ਚਲਾਉਣ ਦੀ ਇਜਾਜ਼ਤ ਹੈ ਜੋ ਕੰਟੇਨਮੈਂਟ ਜ਼ੋਨ ਤੋਂ ਬਾਹਰ ਹਨ।
ਸਕੂਲ ਜਾਣ ਵਾਲੇ ਵਿਦਿਆਰਥੀ, ਅਧਿਆਪਕ ਤੇ ਸਟਾਫ ਨੂੰ ਵੀ ਕੰਟੇਨਮੈਂਟ ਜ਼ੋਨ ਵਾਲੇ ਖੇਤਰਾਂ 'ਚ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ।
ਕੰਟੇਨਮੈਂਟ ਜ਼ੋਨ ਤੋਂ ਬਾਹਰ ਸਥਿਤ ਸਕੂਲਾਂ 'ਚ ਵੀ ਉਨ੍ਹਾਂ ਅਧਿਆਪਕਾਂ, ਕਰਮਚਾਰੀਆਂ ਤੇ ਵਿਦਿਆਰਥੀਆਂ ਨੂੰ ਦਾਖਲਾ ਨਹੀਂ ਦਿੱਤਾ ਜਾਵੇਗਾ ਜੋ ਕੰਟੇਨਮੈਂਟ ਜ਼ੋਨ 'ਚ ਰਹਿੰਦੇ ਹਨ।
ਫਿਲਹਾਲ ਉਨ੍ਹਾਂ ਸਕੂਲਾਂ ਦੇ ਖੁੱਲ੍ਹਣ ਦੀ ਇਜਾਜ਼ਤ ਜੋ ਕੰਟੇਨਮੈਂਟ ਜ਼ੋਨ 'ਚ ਨਹੀਂ ਹਨ।
ਮਾਸਕ ਤੇ ਸੋਸ਼ਲ ਡਿਸਟੈਂਸਿੰਗ ਲਾਜ਼ਮੀ ਹੋਵੇਗੀ। ਸਕੂਲ ਗੇਟ 'ਤੇ ਥਰਮਲ ਸਕ੍ਰੀਨਿੰਗ ਹੋਵੇਗੀ।
ਮਾਪਿਆਂ ਦੀ ਲਿਖਤੀ ਇਜਾਜ਼ਤ ਤੇ ਵਿਦਿਆਰਥੀ ਸਕੂਲ ਆ ਸਕਣਗੇ। ਕੋਰੋਨਾ ਤੋਂ ਬਚਣ ਲਈ ਸਾਰੇ ਉਪਾਅ ਹੋਣਗੇ।
ਸ਼ਰਤਾਂ ਤਹਿਤ ਸਿਰਫ 50 ਫੀਸਦ ਅਧਿਆਪਕਾਂ ਤੇ ਸਟਾਫ ਨਾਲ ਸਕੂਲ ਸ਼ੁਰੂ ਹੋ ਰਹੇ ਹਨ।
ਬਿਹਾਰ, ਰਾਜਸਥਾਨ, ਹਰਿਆਣਾ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਆਂਧਰਾ ਪ੍ਰਦੇਸ਼, ਕਰਨਾਟਕ, ਮੇਘਾਲਿਆ, ਨਾਗਾਲੈਂਡ 'ਚ ਅੱਜ 50 ਫੀਸਦ ਸਕੂਲ ਖੁੱਲ੍ਹੇ ਹਨ।
ਕੋਰੋਨਾ ਸੰਕਟ ਦਰਮਿਆਨ ਅਨਲੌਕ-4 ਦੀ ਪ੍ਰਕਿਰਿਆ ਵਿਚਾਲੇ ਅੱਜ ਤੋਂ ਚੰਡੀਗੜ੍ਹ ਵਿੱਚ ਸਕੂਲ ਖੁੱਲ੍ਹ ਗਏ ਹਨ। ਅੱਜ ਤੋਂ ਦੇਸ਼ ਦੇ 10 ਸੂਬਿਆਂ 'ਚ ਸਾਵਧਾਨੀ ਨਾਲ 9ਵੀਂ ਤੋਂ 12ਵੀਂ ਜਮਾਤ ਤਕ ਦੇ ਵਿਦਿਆਰਥੀਆਂ ਲਈ ਸਕੂਲ ਖੋਲ੍ਹੇ ਗਏ ਹਨ।