ਕੋਰੋਨਾ ਵੈਕਸੀਨ ਬਣਾਉਣ ਵਾਲੇ ਸੀਰਮ ਇੰਸਟੀਟਿਊਟ 'ਚ ਅੱਗ ਲੱਗਣ ਨਾਲ ਪੰਜ ਮੌਤਾਂ, ਮੁਆਵਜ਼ਾ ਐਲਾਨਿਆ
ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜਿਤ ਪਵਾਰ ਨੇ ਕਿਹਾ ਕਿ ਸੂਬਾ ਸਰਕਾਰ ਨੇ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ। ਮੁੱਖ ਮੰਤਰੀ ਊਧਵ ਠਾਕਰੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸ਼ੁਰੂਆਤੀ ਜਾਣਕਾਰੀ ਮੁਤਾਬਕ ਬਿਜਲੀ ਸਬੰਧੀ ਖਾਮੀ ਦੇ ਚੱਲਦਿਆਂ ਅੱਗ ਲੱਗੀ ਹੈ।
ਦੱਸਿਆ ਜਾ ਰਿਹਾ ਕਿ ਅੱਗ ਦੀ ਘਟਨਾ 'ਚ ਜਾਨ ਗਵਾਉਣ ਵਾਲੇ ਸ਼ਾਇਦ ਭਵਨ ਦੇ ਤਲ 'ਤੇ ਕੰਮ ਕਰ ਰਹੇ ਸਨ।
ਕੋਵਿਡ-19 ਦੇ ਰਾਸ਼ਟਰਵਿਆਪੀ ਟੀਕਾਕਰਨ ਪ੍ਰੋਗਰਾਮ ਲਈ ਕੋਵਿਸ਼ਿਲਡ ਟੀਕੇ ਦਾ ਨਿਰਮਾਣ ਸੀਰਮ ਦੇ ਮੰਜਰੀ ਕੇਂਦਰ 'ਚ ਹੀ ਕੀਤਾ ਜਾ ਰਿਹਾ ਹੈ। ਸੂਤਰਾਂ ਮੁਤਾਬਕ ਜਿਸ ਭਵਨ 'ਚ ਅੱਜ ਲੱਗੀ ਹੈ ਉਹ ਸੀਰਮ ਕੇਂਦਰ ਦੀ ਨਿਰਮਾਣ ਅਧੀਨ ਸਾਈਟ ਦਾ ਹਿੱਸਾ ਹੈ ਤੇ ਕੋਵਿਸ਼ਿਲਡ ਨਿਰਮਾਣ ਇਕਾਈ ਤੋਂ ਇਕ ਕਿਮੀ ਦੂਰ ਹੈ।
ਸੀਰਮ ਇੰਸਟੀਟਿਊਟ 'ਚ ਅੱਗ 'ਚ ਜਾਨ ਗਵਾਉਣ ਵਾਲੇ ਪੰਜ ਮਜਦੂਰ ਸਨ। ਇਨ੍ਹਾਂ 'ਚੋਂ ਦੋ ਪੁਣੇ ਤੇ ਦੋ ਉੱਤਰ ਪ੍ਰਦੇਸ਼ ਦੇ ਸਨ। ਇਕ ਮਜਦੂਰ ਬਿਹਾਰ ਤੋਂ ਸੀ। ਮ੍ਰਿਤਕਾਂ ਦੇ ਪਰਿਵਾਰਾਂ ਪ੍ਰਤੀ ਸੀਰਮ ਇੰਸਟੀਟਿਊਟ ਨੇ ਹਮਦਰਦੀ ਪ੍ਰਗਟ ਕੀਤੀ ਤੇ 25-25 ਲੱਖ ਰੁਪਏ ਮੁਆਵਜ਼ਾ ਦੇਣ ਦੀ ਗੱਲ ਆਖੀ ਹੈ।
ਇਸ ਤੋਂ ਪਹਿਲਾਂ ਸੀਰਮ ਇੰਸਟੀਟਿਊਟ ਆਫ ਇੰਡੀਆ ਦੇ ਸੀਈਓ ਆਦਾਰ ਪੂਨਾਵਾਲਾ ਨੇ ਕਿਹਾ ਕਿ ਅੱਜ ਦੀ ਘਟਨਾ ਨਾਲ ਕੋਵਿਸ਼ੀਲਡ ਟੀਕਿਆਂ ਦੇ ਨਿਰਮਾਣ ਨੂੰ ਕੋਈ ਨੁਕਸਾਨ ਨਹੀਂ ਹੋਇਆ।
ਪੁਣੇ ਸਥਿਤ ਸੀਰਮ ਇੰਸਟੀਟਿਊਟ ਆਫ ਇੰਡੀਆ ਦੀ ਇਕ ਇਮਾਰਤ 'ਚ ਭਿਆਨਕ ਅੱਗ ਲੱਗਣ ਨਾਲ ਪੰਜ ਲੋਕਾਂ ਦੀ ਮੌਤ ਹੋ ਗਈ।