ਸ਼ਵੇਤਾ ਨੇ ਕੀਤੇ ਦੋ ਵਿਆਹ ਪਰ ਦੋਵੇਂ ਰਹੇ ਨਾਕਾਮਯਾਬ, ਪਰ ਨਹੀਂ ਮੰਨੀ ਹਾਰ
ਵਿਆਹ ਦੇ ਕੁਝ ਸਾਲਾਂ ਬਾਅਦ ਦੋਵਾਂ ਦਾ ਵਿਆਹ ਠੀਕ ਨਹੀਂ ਚਲਿਆ ਅਤੇ ਫਿਰ ਅਗਸਤ 2019 ਵਿਚ ਉਨ੍ਹਾਂ ਦਾ ਝਗੜਾ ਉਸ ਸਮੇਂ ਜਨਤਕ ਹੋ ਗਿਆ ਜਦੋਂ ਸ਼ਵੇਤਾ ਤਿਵਾੜੀ ਆਪਣੀ ਧੀ ਪਲਕ ਨਾਲ ਅਭਿਨਵ ਦੇ ਖ਼ਿਲਾਫ਼ ਪੁਲਿਸ ਸ਼ਿਕਾਇਤ ਦਰਜ ਕਰਵਾਉਣ ਆਈ ਸੀ।
ਦੱਸ ਦੇਈਏ ਕਿ ਸ਼ਵੇਤਾ ਤਿਵਾੜੀ ਨੇ 13 ਜੁਲਾਈ 2013 ਨੂੰ ਅਭਿਨਵ ਕੋਹਲੀ ਨਾਲ ਵਿਆਹ ਕੀਤਾ ਸੀ। ਦੋਵਾਂ ਨੇ ਇੱਕ ਦੂਜੇ ਨੂੰ 3 ਸਾਲ ਤਕ ਡੇਟ ਕੀਤਾ ਸੀ।
ਟੀਵੀ ਅਦਾਕਾਰਾ ਸ਼ਵੇਤਾ ਤਿਵਾੜੀ ਨੇ ਸਾਲ 2013 ਵਿੱਚ ਅਦਾਕਾਰ ਅਭਿਨਵ ਕੋਹਲੀ ਨਾਲ ਵਿਆਹ ਕੀਤਾ ਸੀ। ਹਾਲਾਂਕਿ ਪਿਛਲੇ ਕੁਝ ਸਾਲਾਂ ਤੋਂ ਉਸ ਦਾ ਵਿਆਹ ਠੀਕ ਨਹੀਂ ਚੱਲ ਰਿਹਾ ਸੀ, ਜਿਸ ਕਾਰਨ ਅਭਿਨੇਤਰੀ ਨੇ ਅਭਿਨਵ 'ਤੇ ਪਿਛਲੇ ਸਾਲ ਘਰੇਲੂ ਹਿੰਸਾ ਦਾ ਦੋਸ਼ ਲਾਇਆ ਸੀ।
ਦੋਹਾਂ ਨੇ ਇਸ ਵਿਆਹ ਨੂੰ 9 ਸਾਲਾਂ ਬਾਅਦ ਖ਼ਤਮ ਕਰਨ ਦਾ ਫੈਸਲਾ ਕੀਤਾ। ਸਾਲ 2017 ਵਿਚ ਉਨ੍ਹਾਂ ਦਾ ਤਲਾਕ ਹੋਇਆ ਸੀ। ਰਾਜਾ ਚੌਧਰੀ ਤੋਂ ਬਾਅਦ ਸ਼ਵੇਤਾ ਤਿਵਾੜੀ ਦੀ ਜ਼ਿੰਦਗੀ ਵਿੱਚ ਐਕਟਰ ਕੋਹਲੀ ਆਏ।
ਦੱਸ ਦਈਏ ਕਿ ਸ਼ਵੇਤਾ ਤਿਵਾੜੀ ਨੇ ਸਾਲ 1998 ਵਿੱਚ ਅਦਾਕਾਰ ਰਾਜਾ ਚੌਧਰੀ ਨਾਲ ਵਿਆਹ ਕੀਤਾ ਸੀ। ਇਸ ਵਿਆਹ ਤੋਂ ਉਸ ਦੀ ਇੱਕ ਧੀ ਪਲਕ ਹੈ। ਰਾਜਾ 'ਤੇ ਸ਼ਵੇਤਾ ਤਿਵਾੜੀ ਨੂੰ ਤੰਗ ਪ੍ਰੇਸ਼ਾਨ ਕਰਨ, ਕੁੱਟਮਾਰ ਕਰਨ ਦਾ ਦੋਸ਼ ਲਾਇਆ ਗਿਆ ਸੀ।
ਸ਼ਵੇਤਾ ਤਿਵਾੜੀ ਫੇਮਸ ਐਕਟਰਸ ਵਿੱਚੋਂ ਇੱਕ ਹੈ। ਸ਼ਵੇਤਾ ਤਿਵਾੜੀ ਨੇ ਨਿੱਜੀ ਜ਼ਿੰਦਗੀ ਵਿੱਚ ਕਈ ਉਤਰਾਅ ਚੜ੍ਹਾਅ ਵੇਖੇ, ਪਰ ਹਰ ਹਾਲਾਤ ਨਾਲ ਲੜਨ ਤੋਂ ਬਾਅਦ ਵੀ ਉਸ ਨੇ ਕਦੇ ਹਾਰ ਨਹੀਂ ਮੰਨੀ।