Jonny Bairstow: 100ਵੇਂ ਟੈਸਟ ਦੇ ਮੌਕੇ ਭੁੱਬਾ ਮਾਰ ਰੋਇਆ ਬੇਅਰਸਟੋ, ਜਾਣੋ ਕਿਉਂ ਕ੍ਰਿਕਟਰ ਪਿਤਾ ਨੇ ਆਪਣੀ ਜ਼ਿੰਦਗੀ ਕੀਤੀ ਖਤਮ ?
ਇੰਗਲੈਂਡ ਦੇ ਬੱਲੇਬਾਜ਼ ਜੌਨੀ ਬੇਅਰਸਟੋ ਆਪਣੇ ਕਰੀਅਰ ਦਾ 100ਵਾਂ ਟੈਸਟ ਮੈਚ ਖੇਡ ਰਹੇ ਹਨ। ਧਰਮਸ਼ਾਲਾ ਟੈਸਟ ਮੈਚ ਤੋਂ ਪਹਿਲਾਂ ਇੰਗਲੈਂਡ ਦੀ ਟੀਮ ਨੇ ਉਨ੍ਹਾਂ ਨੂੰ ਖਾਸ ਤਰੀਕੇ ਨਾਲ ਸਨਮਾਨਿਤ ਕੀਤਾ। ਇਸ ਮੌਕੇ 'ਤੇ ਬੇਅਰਸਟੋ ਦਾ ਪਰਿਵਾਰ ਵੀ ਮੈਦਾਨ 'ਤੇ ਮੌਜੂਦ ਸੀ। ਉਨ੍ਹਾਂ ਲਈ ਹੁਣ ਤੱਕ ਦਾ ਸਫਰ ਆਸਾਨ ਨਹੀਂ ਰਿਹਾ। ਬੇਅਰਸਟੋ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ।
Download ABP Live App and Watch All Latest Videos
View In Appਬੇਅਰਸਟੋ ਭਾਰਤ ਅਤੇ ਇੰਗਲੈਂਡ ਵਿਚਾਲੇ ਧਰਮਸ਼ਾਲਾ 'ਚ ਖੇਡੇ ਜਾ ਰਹੇ ਮੈਚ ਦਾ ਹਿੱਸਾ ਹੈ। ਇਸ ਮੈਚ ਤੋਂ ਪਹਿਲਾਂ ਇੰਗਲੈਂਡ ਦੀ ਕ੍ਰਿਕਟ ਟੀਮ ਨੇ ਉਨ੍ਹਾਂ ਦਾ ਸਨਮਾਨ ਕੀਤਾ। ਇਸ ਮੌਕੇ ਬੇਅਰਸਟੋ ਭਾਵੁਕ ਹੋ ਗਏ। ਉਸ ਦੀਆਂ ਅੱਖਾਂ ਵਿਚ ਹੰਝੂ ਆ ਗਏ।
ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਮੁਤਾਬਕ ਬੇਅਰਸਟੋ ਦੀ ਮਾਂ ਦੋ ਵਾਰ ਕੈਂਸਰ ਤੋਂ ਪੀੜਤ ਹੋ ਚੁੱਕੀ ਹੈ। ਬੇਅਰਸਟੋ ਦੇ ਕਰੀਅਰ ਵਿੱਚ ਉਸਦੀ ਮਾਂ ਨੇ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਔਖੇ ਹਾਲਾਤਾਂ ਦੇ ਬਾਵਜੂਦ, ਉਹ ਕਦੇ ਅਭਿਆਸ ਨਹੀਂ ਛੱਡਦਾ।
ਰਿਪੋਰਟ ਮੁਤਾਬਕ ਬੇਅਰਸਟੋ ਦੇ ਪਿਤਾ ਨੇ ਖੁਦਕੁਸ਼ੀ ਕਰ ਲਈ ਸੀ। ਬੇਅਰਸਟੋ ਦੇ ਪਿਤਾ ਡੇਵਿਡ ਬੇਅਰਸਟੋ ਵੀ ਇੱਕ ਕ੍ਰਿਕਟਰ ਸਨ। ਪਰ ਮਾਨਸਿਕ ਤਣਾਅ ਕਾਰਨ ਉਸ ਨੇ ਖੁਦਕੁਸ਼ੀ ਕਰ ਲਈ। ਇਸ ਤੋਂ ਬਾਅਦ ਜੌਨੀ ਬੇਅਰਸਟੋ ਦੀ ਜ਼ਿੰਦਗੀ ਕਾਫੀ ਉਤਰਾਅ-ਚੜ੍ਹਾਅ 'ਚੋਂ ਲੰਘੀ।
ਧਿਆਨ ਯੋਗ ਹੈ ਕਿ ਬੇਅਰਸਟੋ ਨੇ ਹੁਣ ਤੱਕ 99 ਟੈਸਟ ਮੈਚ ਖੇਡੇ ਹਨ। ਇਸ ਦੌਰਾਨ 5974 ਦੌੜਾਂ ਬਣਾਈਆਂ। ਉਨ੍ਹਾਂ ਨੇ ਇਸ ਫਾਰਮੈਟ 'ਚ 12 ਸੈਂਕੜੇ ਅਤੇ 26 ਅਰਧ ਸੈਂਕੜੇ ਲਗਾਏ ਹਨ। ਇਸ ਦੌਰਾਨ ਉਸ ਦਾ ਸਰਵੋਤਮ ਸਕੋਰ ਅਜੇਤੂ 167 ਦੌੜਾਂ ਰਿਹਾ ਹੈ।