ਪੜਚੋਲ ਕਰੋ
ਭਾਰਤ ਨੂੰ ਮਿਲਣਗੇ 20 ਕਰੋੜ ਰੁਪਏ, ਇਹ ਰਕਮ ICC ਦੇਵੇਗਾ ਜਾਂ ਪਾਕਿਸਤਾਨ? ਜਿੱਤ ਤੋਂ ਬਾਅਦ ਖਿਡਾਰੀਆਂ ਨੂੰ ਮਿਲਣਗੇ ਕਿੰਨੇ ਪੈਸੇ
12 ਸਾਲਾਂ ਬਾਅਦ ਟੀਮ ਇੰਡੀਆ ਨੇ ਇੱਕ ਵਾਰ ਫਿਰ ਤੋਂ Champions Trophy ਦਾ ਖਿਤਾਬ ਆਪਣੇ ਨਾਮ ਕਰ ਲਿਆ। ਟੀਮ ਇੰਡੀਆ ਦੀ ਜਿੱਤ ਵਿੱਚ ਰੋਹਿਤ ਸ਼ਰਮਾ ਨੇ ਸਭ ਤੋਂ ਵੱਧ 76 ਰਨ ਬਣਾਏ। ਦੱਸ ਦਈਏ ਭਾਰਤ ਨੂੰ 20 ਕਰੋੜ ਰੁਪਏ ਮਿਲਣਗੇ ...
image source twitter
1/6

ਚੈਂਪੀਅਨਜ਼ ਟ੍ਰਾਫੀ ਜਿੱਤਣ ਤੋਂ ਬਾਅਦ ਭਾਰਤੀ ਟੀਮ ‘ਤੇ ਪੈਸਿਆਂ ਦੀ ਵੀ ਬਰਸਾਤ ਹੋਈ। ਦੱਸ ਦਈਏ ਕਿ ICC ਵਲੋਂ ਫਾਈਨਲ ਮੈਚ ਜਿੱਤਣ ਵਾਲੀ ਭਾਰਤੀ ਟੀਮ ਨੂੰ ਲਗਭਗ 20 ਕਰੋੜ ਰੁਪਏ ਦੀ ਇਨਾਮੀ ਰਕਮ ਮਿਲੇਗੀ। ਉਥੇ ਹੀ, ਉਪਵਿਜੇਤਾ ਰਹੀ ਨਿਊਜ਼ੀਲੈਂਡ ਦੀ ਟੀਮ ਨੂੰ 1.12 ਮਿਲੀਅਨ ਡਾਲਰ, ਯਾਨੀ ਲਗਭਗ 9.72 ਕਰੋੜ ਰੁਪਏ ਮਿਲਣਗੇ।
2/6

ਹੁਣ ਸਵਾਲ ਇਹ ਹੈ ਕਿ ਚੈਂਪੀਅਨਜ਼ ਟ੍ਰਾਫੀ ਜਿੱਤਣ ਵਾਲੀ ਭਾਰਤੀ ਟੀਮ ਨੂੰ ਇਹ ਇਨਾਮੀ ਰਕਮ ਕੌਣ ਦੇਵੇਗਾ? ਦਰਅਸਲ, ਇਸ ਵਾਰ ਚੈਂਪਿਅਨਜ਼ ਟ੍ਰਾਫੀ ਦੀ ਮਿਜ਼ਬਾਨੀ ਪਾਕਿਸਤਾਨ ਕੋਲ ਸੀ।
3/6

ਦੱਸ ਦਈਏ ਕਿ ICC T20 ਵਿਸ਼ਵ ਕੱਪ 2021 ਦੇ ਦੌਰਾਨ ਪਾਕਿਸਤਾਨ ਨੂੰ ICC ਚੈਂਪਿਅਨਜ਼ ਟ੍ਰਾਫੀ 2025 ਦੀ ਮੇਜ਼ਬਾਨੀ ਦੇਣ ਦਾ ਐਲਾਨ ਕੀਤਾ ਗਿਆ ਸੀ। 1996 ਤੋਂ ਬਾਅਦ ਇਹ ਪਹਿਲੀ ਵਾਰ ਸੀ ਜਦੋਂ ਪਾਕਿਸਤਾਨ ਨੂੰ ਕਿਸੇ ICC ਇਵੈਂਟ ਦੀ ਮੇਜ਼ਬਾਨੀ ਦੀ ਜ਼ਿੰਮੇਵਾਰੀ ਦਿੱਤੀ ਗਈ। ਹਾਲਾਂਕਿ, ਪਾਕਿਸਤਾਨ ਇਸ ਟੂਰਨਾਮੈਂਟ ਵਿਚ ਸ਼ੁਰੂਆਤੀ ਦੌਰ 'ਚ ਹੀ ਬਾਹਰ ਹੋ ਗਿਆ।
4/6

ICC ਦੇ ਨਿਯਮਾਂ ਮੁਤਾਬਕ, ਜਿਸ ਦੇਸ਼ ਨੂੰ ਟੂਰਨਾਮੈਂਟ ਦੀ ਜ਼ਿੰਮੇਵਾਰੀ ਮਿਲਦੀ ਹੈ, ਉਹ ਉੱਥੇ ਹੋਣ ਵਾਲੇ ਮੈਚਾਂ ਦਾ ਪੂਰਾ ਖਰਚਾ ਉਠਾਉਂਦਾ ਹੈ। ਇਸ ਤੋਂ ਇਲਾਵਾ, ਖਿਡਾਰੀਆਂ ਦੀ ਸੁਰੱਖਿਆ, ਉਨ੍ਹਾਂ ਲਈ ਆਵਾਜਾਈ ਅਤੇ ਰਹਿਣ ਦੀ ਵਿਵਸਥਾ ਵੀ ਮੇਜ਼ਬਾਨ ਦੇਸ਼ ਕਰਦਾ ਹੈ। ਜਿੱਥੋਂ ਤਕ ਇਨਾਮੀ ਰਕਮ ਦੀ ਗੱਲ ਹੈ, ਤਾਂ ਇਹ ਮੇਜ਼ਬਾਨ ਦੇਸ਼ ਦੀ ਜ਼ਿੰਮੇਵਾਰੀ ਨਹੀਂ ਹੁੰਦੀ।
5/6

ਕਿਸੇ ਵੀ ਟੂਰਨਾਮੈਂਟ ਵਿੱਚ ਇਨਾਮੀ ਰਕਮ ਦੀ ਘੋਸ਼ਣਾ ICC ਵਲੋਂ ਕੀਤੀ ਜਾਂਦੀ ਹੈ। ਟੂਰਨਾਮੈਂਟ ਦੀ ਸ਼ੁਰੂਆਤ ਵਿੱਚ, ICC ਨੇ ਚੈਂਪਿਅਨਜ਼ ਟ੍ਰਾਫੀ ਲਈ ਕੁੱਲ 6.9 ਮਿਲੀਅਨ ਡਾਲਰ (ਲਗਭਗ 59 ਕਰੋੜ ਰੁਪਏ) ਦੀ ਇਨਾਮੀ ਰਕਮ ਦਾ ਐਲਾਨ ਕੀਤਾ ਸੀ, ਜੋ 2017 ਵਿੱਚ ਹੋਏ ਟੂਰਨਾਮੈਂਟ ਤੋਂ 53% ਜ਼ਿਆਦਾ ਹੈ। ਇਸ ਵਿੱਚ ਲਗਭਗ 20 ਕਰੋੜ ਰੁਪਏ ਭਾਰਤੀ ਟੀਮ ਨੂੰ ਮਿਲਣਗੇ, ਜਦਕਿ 9.72 ਕਰੋੜ ਰੁਪਏ ਉਪਵਿਜੇਤਾ ਨਿਊਜ਼ੀਲੈਂਡ ਨੂੰ ਮਿਲਣਗੇ।
6/6

ਇਸ ਤੋਂ ਇਲਾਵਾ, ਹੈਡ ਕੋਚ ਰਾਹੁਲ ਦ੍ਰਵਿੜ ਨੂੰ 2.5 ਕਰੋੜ ਰੁਪਏ ਮਿਲੇ। ਨਾਲ ਹੀ ਬੈਟਿੰਗ ਕੋਚ, ਬੌਲਿੰਗ ਕੋਚ ਅਤੇ ਫੀਲਡਿੰਗ ਕੋਚ ਨੂੰ ਵੀ 2.5 ਕਰੋੜ ਰੁਪਏ ਦਿੱਤੇ ਗਏ। ਬੈਕਰੂਮ ਸਟਾਫ ਮੈਂਬਰਾਂ ਨੂੰ 2-2 ਕਰੋੜ ਰੁਪਏ ਮਿਲੇ। ਇਸ ਦੌਰਾਨ ਟੀਮ ਦੇ ਲਗਭਗ 36 ਲੋਕਾਂ ਵਿਚ ਇਹ ਰਕਮ ਵੰਡੀ ਗਈ। ਹੁਣ 2025 ਚੈਂਪਿਅਨਜ਼ ਟ੍ਰਾਫੀ ਦੌਰਾਨ ਮਿਲਣ ਵਾਲੀ 20 ਕਰੋੜ ਦੀ ਇਨਾਮੀ ਰਕਮ ਦਾ ਵੰਡ ਵੀ ਲਗਭਗ ਇੱਥੇ ਹੀ ਤਰੀਕੇ ਨਾਲ ਹੋਵੇਗਾ। ਟੀਮ ਦੇ ਹਰ ਮੈਂਬਰ ਦੇ ਹਿੱਸੇ ਵਿੱਚ ਕੋਈ ਨਾ ਕੋਈ ਵੱਡੀ ਰਕਮ ਜ਼ਰੂਰ ਆਵੇਗੀ
Published at : 11 Mar 2025 03:20 PM (IST)
ਹੋਰ ਵੇਖੋ
Advertisement
Advertisement




















