Happy Birthday Yuvi: ਯੁਵਰਾਜ ਸਿੰਘ ਮਨਾ ਰਹੇ ਨੇ ਆਪਣਾ 40ਵਾਂ ਜਨਮ ਦਿਨ, ਟੀ-20 ਵਿਸ਼ਵ ਕੱਪ 'ਚ ਛੇ ਛੱਕੇ ਲਾ ਕੇ ਰਚਿਆ ਇਤਿਹਾਸ
Yuvraj Singh Records: ਭਾਰਤੀ ਕ੍ਰਿਕਟ ਨੂੰ ਨਵੀਆਂ ਬੁਲੰਦੀਆਂ 'ਤੇ ਲਿਜਾਣ 'ਚ ਅਹਿਮ ਯੋਗਦਾਨ ਪਾਉਣ ਵਾਲੇ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਅੱਜ ਆਪਣਾ 40ਵਾਂ ਜਨਮ ਦਿਨ ਮਨਾ ਰਹੇ ਹਨ। ਕਰੀਬ 19 ਸਾਲਾਂ ਤੱਕ ਟੀਮ ਇੰਡੀਆ (Team India) ਦੇ ਮਹੱਤਵਪੂਰਨ ਖਿਡਾਰੀ ਦੇ ਤੌਰ 'ਤੇ ਉਨ੍ਹਾਂ ਨੇ 400 ਤੋਂ ਵੱਧ ਅੰਤਰਰਾਸ਼ਟਰੀ ਮੈਚ ਖੇਡੇ।
Download ABP Live App and Watch All Latest Videos
View In Appਕ੍ਰਿਕਟ ਦੇ ਕਈ ਅਨੋਖੇ ਰਿਕਾਰਡ ਉਨ੍ਹਾਂ ਦੇ ਨਾਂ ਦਰਜ ਹਨ। ਸਾਲ 2019 ਵਿੱਚ, ਉਨ੍ਹਾਂ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ। ਅੱਜ ਅਸੀਂ ਤੁਹਾਨੂੰ ਦੱਸ ਰਹੇ ਹਾਂ ਯੁਵਰਾਜ ਦੇ ਨਾਮ ਇੱਕ ਓਵਰ ਵਿੱਚ ਛੇ ਛੱਕੇ ਲਗਾਉਣ ਦੇ ਵਿਸ਼ਵ ਰਿਕਾਰਡ ਬਾਰੇ।
'ਸਿਕਸਰ ਕਿੰਗ' ਦੇ ਨਾਂ ਨਾਲ ਮਸ਼ਹੂਰ ਯੁਵਰਾਜ ਨੇ ਆਪਣੇ ਕਰੀਅਰ 'ਚ ਕਈ ਯਾਦਗਾਰ ਪਾਰੀਆਂ ਖੇਡੀਆਂ ਪਰ ਟੀ-20 ਵਿਸ਼ਵ ਕੱਪ 2007 'ਚ ਉਨ੍ਹਾਂ ਨੇ ਇਕ ਅਨੋਖਾ ਵਿਸ਼ਵ ਰਿਕਾਰਡ ਬਣਾਇਆ, ਜਿਸ ਨੂੰ ਅੱਜ ਤੱਕ ਕੋਈ ਨਹੀਂ ਤੋੜ ਸਕਿਆ। 19 ਸਤੰਬਰ 2007 ਨੂੰ ਇੰਗਲੈਂਡ ਖਿਲਾਫ ਖੇਡੇ ਗਏ ਮੈਚ 'ਚ ਯੁਵੀ ਨੇ ਸਟੂਅਰਟ ਬ੍ਰਾਡ ਦੇ ਓਵਰ 'ਚ ਲਗਾਤਾਰ 6 ਛੱਕੇ ਲਗਾ ਕੇ ਇਤਿਹਾਸ ਰਚ ਦਿੱਤਾ ਸੀ।
ਪਾਰੀ ਦੇ 19ਵੇਂ ਓਵਰ ਵਿੱਚ ਉਨ੍ਹਾਂ ਛੱਕਿਆਂ ਦੀ ਵਰਖਾ ਕੀਤੀ ਅਤੇ ਸਿਰਫ਼ 12 ਗੇਂਦਾਂ ਵਿੱਚ 50 ਦੌੜਾਂ ਦਾ ਵਿਸ਼ਵ ਰਿਕਾਰਡ ਬਣਾਇਆ। ਉਹ ਟੀ-20 ਕ੍ਰਿਕਟ ਵਿੱਚ ਸਭ ਤੋਂ ਤੇਜ਼ ਅਰਧ ਸੈਂਕੜੇ ਲਗਾਉਣ ਵਾਲੇ ਖਿਡਾਰੀ ਹਨ।
ਪਾਰੀ ਦੇ 19ਵੇਂ ਓਵਰ ਵਿੱਚ ਉਨ੍ਹਾਂ ਛੱਕਿਆਂ ਦੀ ਵਰਖਾ ਕੀਤੀ ਅਤੇ ਸਿਰਫ਼ 12 ਗੇਂਦਾਂ ਵਿੱਚ 50 ਦੌੜਾਂ ਦਾ ਵਿਸ਼ਵ ਰਿਕਾਰਡ ਬਣਾਇਆ। ਉਹ ਟੀ-20 ਕ੍ਰਿਕਟ ਵਿੱਚ ਸਭ ਤੋਂ ਤੇਜ਼ ਅਰਧ ਸੈਂਕੜੇ ਲਗਾਉਣ ਵਾਲੇ ਖਿਡਾਰੀ ਹਨ।
ਬੀਸੀਸੀਆਈ ਨੇ ਸਿਕਸਰ ਕਿੰਗ ਨੂੰ ਉਨ੍ਹਾਂ ਦੇ ਜਨਮ ਦਿਨ 'ਤੇ ਇਕ ਵੱਖਰੇ ਤਰੀਕੇ ਨਾਲ ਵਧਾਈ ਦਿੱਤੀ ਹੈ ਅਤੇ ਇੰਗਲੈਂਡ ਖਿਲਾਫ ਉਨ੍ਹਾਂ ਦੀ 150 ਦੌੜਾਂ ਦੀ ਪਾਰੀ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ। ਇਸ ਤੋਂ ਇਲਾਵਾ ਸਾਬਕਾ ਕ੍ਰਿਕਟਰ ਸਚਿਨ ਤੇਂਦੁਲਕਰ ਤੇ ਗੌਤਮ ਗੰਭੀਰ ਸਮੇਤ ਕ੍ਰਿਕਟ ਜਗਤ ਦੀਆਂ ਸਾਰੀਆਂ ਹਸਤੀਆਂ ਨੇ ਯੁਵਰਾਜ ਨੂੰ ਜਨਮ ਦਿਨ 'ਤੇ ਵਧਾਈ ਸੰਦੇਸ਼ ਭੇਜੇ ਹਨ।