ਕਿਸਾਨ ਮਹਾਪੰਚਾਇਤ ਦੌੌਰਾਨ ਟੁੱਟਿਆ ਸਟੇਜ ਪਰ ਕਿਸਾਨਾਂ ਦੇ ਹੌਸਲੇ ਬੁਲੰਦ ਪਾਸ ਕੀਤੇ 6 ਮਤੇ, ਵੇਖੋ ਤਸਵੀਰਾਂ
ਨਾਲ ਹੀ ਕਿਸਾਨਾਂ ਨੂੰ ਸੰਬੋਧਿਤ ਕਰਦਿਆਂ ਟਿਕੈਤ ਨੇ ਕਿਸਾਨਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਜਿੱਤ ਸਿਰਫ ਸਾਡੀ ਹੋਵੇਗੀ। ਨਾਲ ਹੀ ਇਹ ਸਹੁੰ ਚੁੱਕਣ ਲਈ ਕਿਹਾ ਕਿ ਅਸੀਂ ਆਪਣੀ ਮਿੱਟੀ ਨਹੀਂ ਵਿੱਕਣ ਦਿਵਾਂਗੇ।
Download ABP Live App and Watch All Latest Videos
View In Appਟਿਕੈਤ ਤੋਂ ਇਲਾਵਾ ਬਹੁਤ ਸਾਰੇ ਖਾਪ ਆਗੂ ਵੀ ਇਸ ਵਿੱਚ ਸ਼ਾਮਲ ਹੋਏ। ਇਹ ਮਹਾਪੰਚਾਇਤ ਕਿਸਾਨਾਂ ਦੇ ਸਮਰਥਨ ਵਿਚ ਆਯੋਜਿਤ ਕੀਤੀ ਗਈ। ਮਹਾਪੰਚਾਇਤ 'ਚ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਅਤੇ ਐਮਐਸਪੀ ਦੀ ਗਰੰਟੀ ਦੀ ਮੰਗ ਕੀਤੀ।
ਦੱਸ ਦਈਏ ਕਿ 2002 ਵਿਚ ਕੰਡੇਲਾ ਬਿਜਲੀ ਬਿੱਲ ਮੁਆਫੀ ਅੰਦੋਲਨ ਕਰਕੇ ਚਰਚਾ ਵਿਚ ਸੀ। ਕੰਡੇਲਾ ਖਾਪ ਦੇ ਮੁਖੀ ਟੇਕ ਰਾਮ ਕੰਡੇਲਾ ਨੇ ਦੱਸਿਆ ਕਿ ਪ੍ਰੋਗਰਾਮ ਲਈ ਢੁਕਵੇਂ ਪ੍ਰਬੰਧ ਕੀਤੇ ਗਏ ਹਨ।
ਮਹਾਪੰਚਾਇਤ ਵਿੱਚ ਹਜ਼ਾਰਾਂ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਰਾਕੇਸ਼ ਟਿਕੈਤ ਨੇ ਕਿਹਾ ਕਿ ਲੜਾਈ ਵਿੱਚ ਨਾ ਤਾਂ 40 ਵਿਅਕਤੀਆਂ ਦੀ ਕਮੇਟੀ ਦਾ ਮੁਖੀ ਬਦਲਿਆ ਜਾਵੇਗਾ ਅਤੇ ਨਾ ਹੀ ਪੰਚ, ਘੋੜੇ ਬਦਲੇ ਜਾਣਗੇ।
ਰਾਕੇਸ਼ ਨੇ ਗਾਜ਼ੀਪੁਰ ਸਰਹੱਦ 'ਤੇ ਕਿਲਾਂ ਲਾਉਣ 'ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਅਸੀਂ ਇਨ੍ਹਾਂ ਕਿਲਾਂ ਨੂੰ ਉਖਾੜ ਸੁੱਟਾਂਗੇ ਅਤੇ ਉਨ੍ਹਾਂ ਨੂੰ ਚੌਪਾਲ 'ਚ ਰੱਖਾਂਗੇ। ਇਹ ਕਿਲਾਂ ਆਉਣ ਵਾਲੀ ਪੀੜੀ ਨੂੰ ਦਿਖਾਵੇਗੀ ਕਿ ਕਿਵੇਂ ਕਿਸਾਨ ਲੜਾਈ ਜਿੱਤੀਆ ਸੀ।
ਰਾਕੇਸ਼ ਟਿਕੈਤ ਨੇ ਕਿਹਾ, “ਅਸੀਂ ਖਾਪ ਪੰਚਾਇਤਾਂ ਦੀ ਪਾਲਣਾ ਕਰਨ ਵਾਲੇ ਹਾਂ। ਨਾ ਹੀ ਦਫਤਰ ਬਦਲੇਗਾ, ਅਤੇ ਨਾ ਹੀ ਸਟੇਜ ਬਦਲੇਗੀ। ਇਤਿਹਾਸ ਗਵਾਹ ਹੈ, ਜਦੋਂ ਵੀ ਰਾਜਾ ਡਰਦਾ ਹੈ, ਤਾਂ ਉਹ ਕਿਲ੍ਹੇ ਬਣਾਉਦਾ ਹੈ। ਦਿੱਲੀ 'ਚ ਕਿਲਾਂ ਲਗਾਈਆਂ ਜਾ ਰਹੀਆਂ ਹਨ, ਅਸੀਂ ਉਨ੍ਹਾਂ ਨੂੰ ਆਪਣੇ ਖੇਤਾਂ ਵਿਚ ਲਗਾਉਂਦੇ ਹਾਂ। ਫਿਲਹਾਲ ਇਹ ਬਿੱਲ ਦੀ ਵਾਪਸੀ 'ਤੇ ਹੈ, ਜੇਕਰ ਗੱਦੀ ਵਾਪਸ ਕਰਨ ਦੀ ਗੱਲ ਕੀਤੀ ਤਾਂ ਤੁਸੀਂ ਕੀ ਕਰੋਗੇ। ”
ਇਸ ਮਹਾਪੰਚਾਇਤ 'ਚ ਹੀ ਪਾਸ ਇੱਕ ਮਤੇ 'ਚ ਕਿਹਾ ਗਿਆ ਕਿ 26 ਜਨਵਰੀ ਨੂੰ ਫੜੇ ਗਏ ਕਿਸਾਨਾਂ ਨੂੰ ਰਿਹਾ ਕੀਤਾ ਜਾਵੇ ਅਤੇ ਉਨ੍ਹਾਂ ਖਿਲਾਫ ਦਾਈਰ ਕੇਸ ਵਾਪਸ ਲਏ ਜਾਣ।
ਅੱਗੇ ਪਾਸ ਕੀਤੇ ਮਤੇ 'ਚ ਕਿਹਾ ਗਿਆ ਕਿ ਤਿੰਨ ਕਾਲੇ ਕਾਨੂੰਨ ਰੱਦ ਕੀਤੇ ਜਾਣੇ ਚਾਹੀਦੇ ਹਨ। ਐਮਐਸਪੀ ਨੂੰ ਕਾਨੂੰਨੀ ਤੌਰ 'ਤੇ ਪ੍ਰਵਾਨਗੀ ਦੇਣੀ ਚਾਹੀਦੀ ਹੈ। ਇੱਕ ਮਤਾ ਹੋਰ ਹੈ ਕਿ ਸਵਾਮੀਨਾਥਨ ਦੀ ਰਿਪੋਰਟ ਲਾਗੂ ਕੀਤੀ ਜਾਣੀ ਚਾਹੀਦੀ ਹੈ ਤੇ ਕਿਸਾਨਾਂ ਦਾ ਕਰਜ਼ਾ ਮੁਆਫ ਕੀਤਾ ਜਾਣਾ ਚਾਹਿਦਾ ਹੈ।
ਕਿਸਾਨਾਂ ਦੀ ਇਸ ਮਹਾਪੰਚਾਇਤ ਵਿੱਚ 6 ਮਤੇ ਪਾਸ ਕੀਤੇ ਗਏ। ਜਿਨ੍ਹਾਂ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਖੁਦ ਸੰਘਰਸ਼ ਕਮੇਟੀ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਅਤੇ ਅਮਿਤ ਸ਼ਾਹ ਨੂੰ ਵੀ ਗੱਲਬਾਤ ਵਿਚ ਸ਼ਾਮਲ ਹੋਣਾ ਚਾਹੀਦਾ ਹੈ ਸ਼ਾਮਲ ਹੈ। ਨਾਲ ਹੀ ਮਤੇ 'ਚ ਕਿਹਾ ਗਿਆ ਕਿ ਗੱਲਬਾਤ ਵਿੱਚ ਖੇਤੀਬਾੜੀ ਮੰਤਰੀ ਜਾਂ ਕਿਸੇ ਹੋਰ ਮੰਤਰੀ ਦੀ ਕੋਈ ਸਵੀਕਾਰ ਨਹੀਂ ਹੋਵੇਗਾ।
ਕਿਸਾਨ ਮਹਾਪੰਚਾਇਤ ਦੌਰਾਨ ਵੱਡੀ ਭੀੜ ਕਾਰਨ ਟਿਕੈਤ ਦੀ ਮਹਾਪੰਚਾਇਤ ਦੀ ਸਟੇਜ ਟੁੱਟ ਗਈ। ਜਿਸ ਕਾਰਨ ਹਫੜਾ-ਦਫੜੀ ਮੱਚ ਗਈ। ਹਾਲਾਂਕਿ, ਕੁਝ ਸਮੇਂ ਬਾਅਦ ਸਥਿਤੀ ਸਥਿਰ ਹੋ ਗਈ ਅਤੇ ਰਾਕੇਸ਼ ਟਿਕੈਤ ਨੇ ਬੋਲਣਾ ਸ਼ੁਰੂ ਕੀਤਾ।
- - - - - - - - - Advertisement - - - - - - - - -