ਸੁਖਬੀਰ ਤੇ ਹਰਸਿਮਰਤ ਬਾਦਲ ਨੇ ਖੋਲ੍ਹੀ ਮੋਦੀ ਦੀ ਪੋਲ, ਕੀ ਕਰਦੀਆਂ ਕੇਂਦਰੀ ਏਜੰਸੀਆਂ ਬੀਬੀ ਬਾਦਲ ਨੂੰ ਸਭ ਪਤਾ
Download ABP Live App and Watch All Latest Videos
View In Appਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿਸਾਨਾਂ ਦਾ ਸਮਰਥਨ ਕਰਨ ਲਈ ਅੰਮ੍ਰਿਤਸਰ ਵਿਖੇ ਧਰਨਾ ਲਾਇਆ ਗਿਆ।
ਉਨ੍ਹਾਂ ਕਿਹਾ ਮੋਦੀ ਸੰਵਿਧਾਨ ਨੂੰ ਮੱਥਾ ਟੇਕਦੇ ਹਨ ਪਰ ਸੰਵਿਧਾਨ ਦੀ ਇੱਕ ਵੀ ਧਾਰਾ ਨਹੀਂ ਮੰਨਦੇ।
ਬਿਕਰਮ ਮਜੀਠੀਆ ਨੇ ਕਿਹਾ ਕਿ ਜਦ ਬਾਰਡਰ 'ਤੇ ਲੜਾਈ ਹੋਵੇ ਤਾਂ ਪੰਜਾਬੀ ਯਾਦ ਆਉਂਦੇ ਹਨ ਪਰ ਜਦ ਉਹ ਆਪਣੇ ਲਈ ਲੜ੍ਹਦੇ ਹਨ ਤਾਂ ਕੇਂਦਰ ਵੱਲੋਂ ਕਦੇ ਅੱਤਵਾਦੀ, ਕਦੇ ਨਕਸਲੀ, ਕਦੇ ਵੱਖਵਾਦੀ ਗਰਦਾਨਿਆਂ ਜਾਂਦਾ ਹੈ।
ਉਧਰ, ਹਰਸਿਮਰਤ ਬਾਦਲ ਨੇ ਕਿਹਾ ਲੋਕਾਂ ਨੂੰ ਭੜਕਾਉਣ ਲਈ ਕੇਂਦਰ ਦੀਆਂ ਏਜੰਸੀਆਂ ਕੀ ਕਰਦੀਆਂ ਹਨ, ਮੈਨੂੰ ਇਹ ਸਭ ਪਤਾ ਹੈ, ਮੈਂ ਛੇ ਸਾਲ ਤੁਹਾਡੇ 'ਚ ਰਹਿ ਕੇ ਦੇਖਿਆ ਹੈ।
ਇਸ ਮੌਕੇ ਸੰਬੋਧਨ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਮੋਦੀ ਸਰਕਾਰ ਸਾਰੀ ਤਾਕਤ ਆਪਣੇ ਹੱਥ ਵਿੱਚ ਕਰਨਾ ਚਾਹੁੰਦੇ ਹਨ, ਜੋ ਦੇਸ਼ ਲਈ ਬੇਹੱਦ ਖਤਰਨਾਕ ਹੈ।
ਇਸ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ, ਸਾਂਸਦ ਹਰਸਿਮਰਤ ਕੌਰ ਤੇ ਸੀਨੀਅਰ ਲੀਡਰ ਬਿਕਰਮ ਮਜੀਠੀਆ ਵੀ ਮੌਜੂਦ ਸਨ।
- - - - - - - - - Advertisement - - - - - - - - -