ਕਰੋੜਾਂ ਦੇ ਕਰਜ਼ੇ 'ਚ ਡੁੱਬੇ ਸੰਨੀ ਦਿਓਲ, ਹੇਮਾ ਮਾਲਿਨੀ ਦੀ ਦੌਲਤ ਸੰਨੀ ਨਾਲੋਂ ਕੀਤੇ ਵਧ
ਸੰਨੀ ਕੋਲ 21 ਕਰੋੜ ਰੁਪਏ ਦੀ ਜ਼ਮੀਨ ਵੀ ਹੈ।ਇਸ ਵਿੱਚ ਖੇਤੀ ਤੇ ਗੈਰ-ਖੇਤੀਬਾੜੀ ਵਾਲੀ ਜ਼ਮੀਨ ਤੋਂ ਇਲਾਵਾ ਇੱਕ ਮੁੰਬਈ ਦਾ ਫਲੈਟ ਵੀ ਸ਼ਾਮਲ ਹੈ।
ਚੋਣ ਹਲਫਨਾਮੇ 'ਚ ਸੰਨੀ ਨੇ ਇਹ ਵੀ ਦੱਸਿਆ ਕਿ ਉਸ ਕੋਲ 1.69 ਕਰੋੜ ਦੀਆਂ ਕਾਰਾਂ ਹਨ। ਉਨ੍ਹਾਂ ਕੋਲ 1.56 ਕਰੋੜ ਦੇ ਗਹਿਣੇ ਵੀ ਹਨ।
ਜਾਣਕਾਰੀ ਮੁਤਾਬਕ ਸੰਨੀ ਦਿਓਲ ਅਤੇ ਉਸਦੀ ਪਤਨੀ ਨੇ ਬੈਂਕ ਤੋਂ 51 ਕਰੋੜ ਰੁਪਏ ਦਾ ਕਰਜ਼ਾ ਲਿਆ ਹੋਇਆ ਹੈ। ਉਨ੍ਹਾਂ ਤੇ ਢਾਈ ਕਰੋੜ ਦਾ ਸਰਕਾਰੀ ਕਰਜ਼ਾ ਵੀ ਹੈ। ਇਸ ਤੋਂ ਇਲਾਵਾ ਉਨ੍ਹਾਂ ਤੇ 1 ਕਰੋੜ 7 ਲੱਖ ਰੁਪਏ ਦਾ ਜੀਐਸਟੀ ਬਕਾਇਆ ਵੀ ਹੈ।
ਸੰਨੀ ਦੇ ਬੈਂਕ ਖਾਤੇ ਵਿੱਚ ਸਿਰਫ 9 ਲੱਖ ਰੁਪਏ ਹਨ ਤੇ 26 ਲੱਖ ਕੈਸ਼ ਹਨ। ਉਨ੍ਹਾਂ ਦੀ ਪਤਨੀ ਕੋਲ 6 ਕਰੋੜ ਦੀ ਜਾਇਦਾਦ ਹੈ ਜਿਸ ਵਿੱਚੋਂ 19 ਲੱਖ ਬੈਂਕ ਵਿੱਚ ਤੇ 16 ਲੱਖ ਕੈਸ਼ ਹਨ।
ਉਸ ਕੋਲ 60 ਕਰੋੜ ਰੁਪਏ ਦੀ ਚੱਲ ਜਾਇਦਾਦ ਤੇ 21 ਕਰੋੜ ਰੁਪਏ ਦੀ ਅਚੱਲ ਜਾਇਦਾਦ ਹੈ।
ਜਾਣਕਾਰੀ ਮੁਤਾਬਕ ਸੰਨੀ ਕੋਲ ਕੁੱਲ੍ਹ 83 ਕਰੋੜ ਰੁਪਏ ਦੀ ਜਾਇਦਾਦ ਹੈ।
ਸੰਨੀ ਦਿਓਲ ਨੇ ਲੋਕ ਸਭਾ ਚੋਣਾਂ ਦੌਰਾਨ ਆਪਣੀ ਜਾਇਦਾਦ ਦਾ ਵੇਰਵਾ ਦਿੱਤਾ ਸੀ ਜਿਸ ਅਨੁਸਾਰ ਸੰਨੀ ਦਿਓਲ ਤੇ ਉਸ ਦੀ ਪਤਨੀ ਤਕਰੀਬਨ 53 ਕਰੋੜ ਰੁਪਏ ਦੇ ਕਰਜ਼ੇ ਹੇਠ ਹਨ। ਇੰਨਾ ਹੀ ਨਹੀਂ ਸੰਨੀ 'ਤੇ ਤਕਰੀਬਨ 1 ਕਰੋੜ ਰੁਪਏ ਦਾ ਜੀਐਸਟੀ ਬਕਾਇਆ ਵੀ ਦੱਸਿਆ ਗਿਆ ਹੈ।
ਫਿਲਮ ਅਦਾਕਾਰ ਤੇ ਗੁਰਦਾਸਪੁਰ ਤੋਂ ਬੀਜੇਪੀ ਸਾਂਸਦ ਸੰਨੀ ਦਿਓਲ ਅੱਜ ਕੱਲ੍ਹ ਕਾਫੀ ਚਰਚਾ ਵਿੱਚ ਹਨ। ਦਿੱਲੀ ਹਿੰਸਾ ਮਗਰੋਂ ਦੀਪ ਸਿੱਧੂ ਨਾਲ ਉਨ੍ਹਾਂ ਦੇ ਰਿਸ਼ਤੇ ਸੁਰਖੀਆਂ ਵਿੱਚ ਹਨ। ਇਸ ਦੌਰਾਨ ਅਸੀਂ ਤੁਹਾਨੂੰ ਇੱਕ ਹੈਰਾਨ ਕਰਨ ਵਾਲੀ ਗੱਲ ਦੱਸਦੇ ਹਾਂ। ਦਰਅਸਲ, ਸੰਨੀ ਦਿਓਲ ਕਰੋੜਾਂ ਦੇ ਕਰਜ਼ ਹੇਠ ਹਨ। ਉਨ੍ਹਾਂ ਦਾ ਪੂਰਾ ਪਰਿਵਾਰ ਢਾਈ ਕਰੋੜ ਰੁਪਏ ਦੇ ਇੱਕ ਫਲੈਟ ਵਿੱਚ ਰਹਿੰਦਾ ਹੈ। ਆਓ ਜਾਣਦੇ ਹਾਂ ਆਖਰ ਸੰਨੀ ਦਿਓਲ ਕੋਲ ਕਿੰਨੀ ਜਾਇਦਾਦ ਹੈ।
ਇਸ ਦੇ ਨਾਲ ਹੀ ਉਸ ਦੀ ਮਤਰੇਈ ਮਾਂ ਹੇਮਾ ਮਾਲਿਨੀ ਦੀ ਦੌਲਤ ਸੰਨੀ ਦਿਓਲ ਨਾਲੋਂ ਕੀਤੇ ਜ਼ਿਆਦਾ ਹੈ। ਹੇਮਾ ਨੇ 2019 ਦੀਆਂ ਚੋਣਾਂ ਵਿੱਚ ਆਪਣੀ ਕੁਲ ਸੰਪਤੀਆਂ ਦਾ ਵੇਰਵਾ ਦਿੱਤਾ ਸੀ। ਜਿਸ ਅਨੁਸਾਰ ਉਸ ਨੇ ਦੱਸਿਆ ਕਿ ਉਸ ਕੋਲ 249 ਕਰੋੜ ਰੁਪਏ ਦੀ ਜਾਇਦਾਦ ਹੈ।