ਕੀ ਤੁਸੀਂ ਜਾਣਦੇ ਹੋ ਸੰਨੀ ਦਿਓਲ ਦੇ ਇਹ ਕਿੱਸੇ
ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਕਾਨਪੁਰ ਦਾ ਬਦਨਾਮ ਗੈਂਗਸਟਰ ਵਿਕਾਸ ਦੂਬੇ ਸਾਲ 1999 ’ਚ ਆਈ ਸੰਨੀ ਦਿਓਲ ਦੀ ਫ਼ਿਲਮ ‘ਅਰਜੁਨ ਪੰਡਿਤ’ ਤੋਂ ਕਾਫ਼ੀ ਪ੍ਰਭਾਵਿਤ ਸੀ। ਉਸ ਨੇ ਆਪਣਾ ਨਾਂਅ ਵਿਕਾਸ ਪੰਡਿਤ ਰੱਖ ਲਿਆ ਸੀ। ਸਿਆਸੀ ਹਲਕਿਆਂ ਵਿੱਚ ਉਸ ਗੈਂਗਸਟਰ ਨੂੰ ਪੰਡਤ ਦੇ ਨਾਂਅ ਨਾਲ ਹੀ ਜਾਣਿਆ ਜਾਣ ਲੱਗਾ ਸੀ।
Download ABP Live App and Watch All Latest Videos
View In Appਸੰਨੀ ਦਿਓਲ ਦੀਆਂ ਫ਼ਿਲਮਾਂ ਪੰਜਾਬ ’ਚ ਸਦਾ ਹਿੱਟ ਹੁੰਦੀਆਂ ਰਹੀਆਂ ਹਨ। ਉਨ੍ਹਾਂ ਦੀ ਹਰਮਨਪਿਆਰਤਾ ਫ਼ਿਲਮ ‘ਗ਼ਦਰ’ ਤੋਂ ਵੀ ਹੋਰ ਜ਼ਿਆਦਾ ਵਧ ਗਈ ਸੀ। ਪੰਜਾਬ ਦੇ ਕਈ ਸਿਨੇਮਾਘਰਾਂ ਵਿੱਚ ਇਹ ਫ਼ਿਲਮ ਸਵੇਰੇ 6 ਵਜੇ ਸ਼ੁਰੂ ਹੋ ਜਾਂਦੀ ਸੀ। ਲੋਕ ਸਵੇਰੇ-ਸਵੇਰੇ ਇਹ ਫ਼ਿਲਮ ਵੇਖਣ ਲਈ ਜਾਂਦੇ ਸਨ।
ਸੰਨੀ ਦਿਓਲ ਦਾ ਨਾਂ ਅਦਾਕਾਰਾ ਡਿੰਪਲ ਕਪਾਡੀਆ ਨਾਲ ਵੀ ਜੁੜਿਆ। ਸੰਨੀ ਦਿਓਲ ਨੇ ਆਪਣੀ ਨਿਜੀ ਤੇ ਪਰਿਵਾਰਕ ਜ਼ਿੰਦਗੀ ਨੂੰ ਮੀਡੀਆ ਤੋਂ ਦੂਰ ਰੱਖਿਆ ਹੈ। ਉਨ੍ਹਾਂ ਦੀ ਪਤਨੀ ਪੂਜਾ ਦਿਓਲ ਕਦੇ ਮੀਡੀਆ ਦੇ ਸਾਹਮਣੇ ਨਹੀਂ ਆਏ।
ਫ਼ਿਲਮਾਂ ਤੋਂ ਇਲਾਵਾ ਸੰਨੀ ਦਿਓਲ ਕਾਮਯਾਬ ਕਾਰੋਬਾਰੀ ਵੀ ਹਨ। ਉਨ੍ਹਾਂ ਨੇ ਏਵੀਐਟ ਗਰੁੱਪ ਨਾਲ ‘ਸੰਨੀ ਸਾਊਂਡ ਸਟੂਡੀਓ’ ਦੀ ਸ਼ੁਰੂਆਤ 1996 ’ਚ ਕਰ ਦਿੱਤੀ ਸੀ। ਭਾਰਤ ’ਚ ਡੌਲਬੀ ਡਿਜੀਟਲ ਸਾਊਂਡ ਦੇ ਖੇਤਰ ਵਿੱਚ ਇਸ ਕੰਪਨੀ ਦਾ ਕਾਫ਼ੀ ਵੱਡਾ ਯੋਗਦਾਨ ਹੈ।
ਸੰਨੀ ਦਿਓਲ ਫ਼ਿਲਮਾਂ ਵਿੱਚ ਆਪਣੀ ਰੋਹ ਭਰਪੂਰ ਭਾਵ ਇੱਕ ਐਂਗਰੀ ਇਮੇਜ ਲਈ ਜਾਣੇ ਜਾਂਦੇ ਹਨ ਪਰ ਅਸਲ ਜ਼ਿੰਦਗੀ ਵਿੱਚ ਉਹ ਕਾਫ਼ੀ ਸ਼ਾਂਤ ਤੇ ਸੰਗਾਊ ਹਨ। ਉਹ ਹਾਲੀਵੁੱਡ ਅਦਾਕਾਰ ਸਿਲੇਵੈਸਟਰ ਸਟਾਲਨ ਤੋਂ ਕਾਫ਼ੀ ਪ੍ਰਭਾਵਿਤ ਰਹੇ ਹਨ।
ਬਾਲੀਵੁੱਡ ਅਦਾਕਾਰ ਤੇ ਭਾਜਪਾ ਐਮਪੀ ਸੰਨੀ ਦਿਓਲ ਦਾ ਅੱਜ 64ਵਾਂ ਜਨਮ ਦਿਨ ਹੈ। ਉਨ੍ਹਾਂ ਆਪਣੀ ਅਦਾਕਾਰੀ ਨਾਲ ਕਰੋੜਾਂ ਲੋਕਾਂ ਦਾ ਦਿਲ ਜਿੱਤਿਆ ਹੈ। ਸੰਨੀ ਦਿਓਲ ਸਕ੍ਰੀਨ ਉੱਤੇ ਆਪਣੀ ਬਿਹਤਰੀਨ ਮੌਜੂਦਗੀ ਲਈ ਮਸ਼ਹੂਰ ਹਨ। ਸੰਨੀ ਦਿਓਲ ਤੇ ਉਨ੍ਹਾਂ ਦੀਆਂ ਫ਼ਿਲਮਾਂ ਨੂੰ ਲੈ ਕੇ ਲੋਕਾਂ ਦੀਆਂ ਕਈ ਯਾਦਾਂ ਤੇ ਕਿੱਸੇ ਹਨ। ਉਨ੍ਹਾਂ ਦੇ ਜਨਮ ਦਿਨ ਮੌਕੇ ਅਸੀਂ ਤੁਹਾਨੂੰ ਉਨ੍ਹਾਂ ਦੇ ਜੀਵਨ ਤੇ ਸ਼ਖ਼ਸੀਅਤ ਨਾਲ ਜੁੜੀ ਖ਼ਾਸ ਜਾਣਕਾਰੀ ਦੇ ਰਹੇ ਹਾਂ।
ਬਹੁਤ ਘੱਟ ਲੋਕਾਂ ਨੂੰ ਇਹ ਪਤਾ ਹੈ ਕਿ ਸੰਨੀ ਦਿਓਲ ਦਾ ਅਸਲ ਨਾਂ ਅਜੇ ਸਿੰਘ ਦਿਓਲ ਹੈ। ਉਨ੍ਹਾਂ ਦਾ ਘਰ ਦਾ ਨਾਂ ਸੰਨੀ ਸੀ ਤੇ ਉਸੇ ਨਾਂਅ ਨਾਲ ਉਨ੍ਹਾਂ ਨੂੰ ਫ਼ਿਲਮਾਂ ਵਿੱਚ ਪਛਾਣ ਮਿਲੀ। ਸਾਲ 1996 ’ਚ ਆਈ ਫ਼ਿਲਮ ‘ਅਜੇ’ ਵਿੱਚ ਕੰਮ ਕੀਤਾ। ਸੰਨੀ ਦਿਓਲ ਨੇ ਇੰਗਲੈਂਡ ਬਰਮਿੰਘਮ ਸਥਿਤ ‘ਦ ਓਲਡ ਵਰਲਡ ਥੀਏਟਰ’ ਤੋਂ ਅਦਾਕਾਰੀ ਦੀ ਬਾਕਾਇਦਾ ਡਿਗਰੀ ਹਾਸਲ ਕੀਤੀ।
ਸੰਨੀ ਦਿਓਲ ਨੂੰ ਦੋ ਵਾਰ ਨੈਸ਼ਨਲ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਸਾਲ 1990 ’ਚ ਆਈ ਫ਼ਿਲਮ ‘ਘਾਇਲ’ ਲਈ ਬਿਹਤਰੀਨ ਅਦਾਕਾਰ ਦਾ ਰਾਸ਼ਟਰੀ ਪੁਰਸਕਾਰ ਮਿਲਿਆ ਤੇ ਸਾਲ 1993 ’ਚ ‘ਦਾਮਿਨੀ’ ਫ਼ਿਲਮ ਵਿੱਚ ‘ਬੈਸਟ ਸਪੋਰਟਿੰਗ ਐਕਟਰ’ ਦਾ ਇਹ ਰਾਸ਼ਟਰੀ ਪੁਰਸਕਾਰ ਫਿਰ ਮਿਲਿਆ ਸੀ।
ਸੰਨੀ ਦਿਓਲ ਨੇ ਪਿਛਲੇ ਵਰ੍ਹੇ ਪੰਜਾਬ ਦੇ ਗੁਰਦਾਸਪੁਰ ਤੋਂ ਲੋਕ ਸਭਾ ਚੋਣ ਜਿੱਤੀ। ਨਾਮਜ਼ਦਗੀ ਕਾਗਜ਼ ਦਾਖ਼ਲ ਕਰਦੇ ਸਮੇਂ ਉਨ੍ਹਾਂ ਆਪਣੀ ਜਿਹੜੀ ਚਲ ਤੇ ਅਚੱਲ ਜਾਇਦਾਦ ਦਾ ਜ਼ਿਕਰ ਕੀਤਾ ਸੀ, ਉਸ ਮੁਤਾਬਕ ਉਨ੍ਹਾਂ ਕੋਲ 51.79 ਕਰੋੜ ਰੁਪਏ ਦੀ ਜਾਇਦਾਦ ਹੈ। ਉਸ ਵੇਲੇ ਉਨ੍ਹਾਂ ਦੇ ਬੈਂਕ ਵਿੱਚ 9.63 ਲੱਖ ਰੁਪਏ ਸਨ ਤੇ 1.43 ਕਰੋੜ ਦਾ ਨਿਵੇਸ਼ ਕੀਤਾ ਹੋਇਆ ਸੀ।
- - - - - - - - - Advertisement - - - - - - - - -