✕
  • ਹੋਮ

ਨਹੀਂ ਰਹੇ ਬਾਲੀਵੁੱਡ ਐਕਟਰ ਸੁਸ਼ਾਂਤ ਸਿੰਘ, ਡਿਪਰੈਸ਼ਨ 'ਚ ਹੋਣ ਦੀਆਂ ਰਿਪੋਰਟਾਂ

ਏਬੀਪੀ ਸਾਂਝਾ   |  14 Jun 2020 04:30 PM (IST)
1

ਤੁਹਾਨੂੰ ਦਸ ਦਈਏ ਕੇ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੇ ਅੱਜ ਆਪਣੇ ਘਰ ਅੰਦਰ ਹੀ ਫਾਹਾ ਲਾ ਕੇ ਖੁਦ ਕੁਸ਼ੀ ਕਰ ਲਈ ਹੈ।ਖੁਦਕੁਸ਼ੀ ਕਰਨ ਦੇ ਅਸਲੀ ਕਾਰਨਾਂ ਦਾ ਅਜੇ ਕੋਈ ਪਤਾ ਨਹੀਂ ਲੱਗਾ।

2

ਸੁਸ਼ਾਂਤ ਸਿੰਘ ਰਾਜਪੂਤ ਅਭਿਸ਼ੇਕ ਚੌਬੇ ਦੀ ਸੋਨਚੀਰੀਆ ਫਿਲਮ 'ਚ

3

ਸੁਸ਼ਾਂਤ ਨੂੰ ਆਖਰੀ ਵਾਰ ਸਿਲਵਰ ਸਕ੍ਰੀਨ ਉੱਤੇ ਨੀਤੇਸ਼ ਤਿਵਾੜੀ ਦੀ ਫਿਲਮ ਛੀਛੋਰ ਵਿੱਚ ਦੇਖਿਆ ਗਿਆ ਸੀ। ਉਸਨੇ ਫਿਲਮ ਵਿੱਚ ਸ਼ਰਧਾ ਕਪੂਰ ਨਾਲ ਸਕ੍ਰੀਨ ਸ਼ੇਅਰ ਕੀਤੀ ਸੀ।

4

ਸੁਸ਼ਾਂਤ ਸਿੰਘ ਰਾਜਪੂਤ ਨੇ ਰਾਜਕੁਮਾਰ ਹਿਰਾਨੀ, ਨਿਤੇਸ਼ ਤਿਵਾੜੀ, ਅਭਿਸ਼ੇਕ ਚੌਬੇ, ਦਿਬਾਕਰ ਬੈਨਰਜੀ ਅਤੇ ਨੀਰਜ ਪਾਂਡੇ ਵਰਗੇ ਫਿਲਮ ਨਿਰਮਾਤਾਵਾਂ ਨਾਲ ਕੰਮ ਕੀਤਾ।

5

ਸ਼ੁੱਧ ਦੇਸੀ ਰੋਮਾਂਸ, ਪੀਕੇ ਅਤੇ ਜਾਸੂਸ ਬਯੋਮਕੇਸ਼ ਬਕਸ਼ੀ ਵਰਗੀਆਂ ਫਿਲਮਾਂ ਵਿੱਚ ਕੰਮ ਕਰਨ ਤੋਂ ਬਾਅਦ ਸੁਸ਼ਾਂਤ ਨੇ ਨੀਰਜ ਪਾਂਡੇ ਦੀ ਧੋਨੀ: ਦਿ ਅਨਟੋਲਡ ਸਟੋਰੀ ਵਿੱਚ ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਭੂਮਿਕਾ ਨਿਭਾਈ।ਜਿਸ ਲਈ ਉਸਨੇ ਖੂਬ ਪ੍ਰਸੰਸਾ ਵੀ ਪ੍ਰਾਪਤ ਕੀਤੀ।

6

ਨੌਜਵਾਨ ਅਭਿਨੇਤਾ ਨੇ ਜਲਦੀ ਹੀ ਅਭਿਸ਼ੇਕ ਕਪੂਰ ਦੀ ਫਿਲਮ 'ਕਾਏ ਪੋ ਚੀ' ਨਾਲ ਬਾਲੀਵੁੱਡ ਵਿੱਚ ਸ਼ੁਰੂਆਤ ਕੀਤੀ ਜਿਸ ਲਈ ਉਸਨੂੰ ਸਕ੍ਰੀਨ ਅਵਾਰਡਜ਼ ਵਿੱਚ ਬੈਸਟ ਮੇਲ ਡੈਬਿਊ ਪੁਰਸਕਾਰ ਵੀ ਮਿਲਿਆ।

7

ਉਸਨੇ ਟੀਵੀ ਰਿਐਲਿਟੀ ਸ਼ੋਅ ਝਲਕ ਦਿਖਲਾ ਜਾ, ਸੀਜ਼ਨ ਚਾਰ ਅਤੇ ਜ਼ਾਰਾ ਨੱਚ ਕੇ ਦਿਖਾ ਵਿੱਚ ਵੀ ਹਿੱਸਾ ਲਿਆ ਸੀ।

8

ਅਦਾਕਾਰ ਨੂੰ ਆਖਰੀਵਾਰ ਸਕਰੀਨ ਤੇ NETFLIX ਦੀ ਫਿਲਮ ਡਰਾਇਵ ਵਿੱਚ ਵੇਖਿਆ ਗਿਆ ਸੀ। ਜਿਸ ਵਿੱਚ ਉਹ ਅਦਾਕਾਰਾ ਜੈਕਲਿਨ ਫ੍ਰਨਾਨਡੇਜ਼ ਨਾਲ ਨਜ਼ਰ ਆਇਆ ਸੀ।

9

ਸਿੰਘ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਟਾਰ ਪਲੱਸ ਦੇ ਸ਼ੋਅ ਕਿਸ ਦੇਸ਼ ਮੈਂ ਹੈ ਮੇਰਾ ਦਿਲ ਨਾਲ ਕੀਤੀ ਅਤੇ ਜ਼ੀ ਟੀਵੀ ਦੇ ਸ਼ੋਅ ਪਵਿੱਤਰ ਰਿਸ਼ਤਾ ਵਿੱਚ ਮਾਨਵ ਦੇਸ਼ਮੁਖ ਦੀ ਮੁੱਖ ਭੂਮਿਕਾ ਨਿਭਾਉਣ ਤੋਂ ਬਾਅਦ ਪ੍ਰਮੁੱਖਤਾ ਹਾਸਿਲ ਕੀਤੀ।

10

34 ਸਾਲਾ ਬਾਲੀਵੁੱਡ ਅਤੇ ਟੀਵੀ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੇ ਐਤਵਾਰ ਨੂੰ ਖੁਦ ਕੁਸ਼ੀ ਕਰ ਲਈ।ਉਸ ਦੀ ਮੌਤ ਨੇ ਪੂਰੀ ਫ਼ਿਲਮ ਅਤੇ ਟੈਲੀਵਿਜ਼ਨ ਇੰਡਸਟਰੀ ਨੂੰ ਸਦਮੇ ਵਿੱਚ ਪਾ ਦਿੱਤਾ ਹੈ।ਸ਼ੁਰੂਆਤੀ ਮੀਡੀਆ ਰਿਪੋਰਟਾਂ ਮੁਤਾਬਿਕ ਪਤਾ ਲੱਗਾ ਹੈ ਕਿ ਸੁਸ਼ਾਂਤ ਸਿੰਘ ਡਿਪਰੈਸ਼ਨ ਦਾ ਸ਼ਿਕਾਰ ਸੀ।

  • ਹੋਮ
  • ਫੋਟੋ ਗੈਲਰੀ
  • ਮਨੋਰੰਜਨ
  • ਨਹੀਂ ਰਹੇ ਬਾਲੀਵੁੱਡ ਐਕਟਰ ਸੁਸ਼ਾਂਤ ਸਿੰਘ, ਡਿਪਰੈਸ਼ਨ 'ਚ ਹੋਣ ਦੀਆਂ ਰਿਪੋਰਟਾਂ
About us | Advertisement| Privacy policy
© Copyright@2025.ABP Network Private Limited. All rights reserved.