ਭਿਆਨਕ ਹਾਦਸਾ, ਪਾਈਪ ਬਸ ਦੇ ਆਪ-ਪਾਰ, ਔਰਤ ਦਾ ਸਿਰ ਧੜ ਤੋਂ ਅਲੱਗ, ਦੋ ਮੌਤਾਂ
Download ABP Live App and Watch All Latest Videos
View In Appਔਰਤ ਨਾਲ 4 ਮਹੀਨਿਆਂ ਦਾ ਬੱਚਾ ਵੀ ਹੈ, ਜਿਸ ਦੀ ਰੋ-ਰੋ ਕੇ ਬੁਰੀ ਹਾਲਤ ਹੋਈ ਪਈ ਹੈ। ਜ਼ਖਮੀਆਂ ਨੂੰ ਸਾਂਡੇਰਾਓ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਜ਼ਿਆਦਾਤਰ ਜ਼ਖਮੀਆਂ 'ਚ ਬੱਚੇ ਹਨ। ਤਕਰੀਬਨ ਦੋ ਦਰਜਨ ਲੋਕ ਜ਼ਖਮੀ ਹੋਏ ਹਨ।
ਉਥੇ ਹੀ ਇੱਕ ਔਰਤ ਦਾ ਸਿਰ ਸਰੀਰ ਤੋਂ ਵੱਖ ਹੋ ਗਿਆ, ਜਿਸ ਨੂੰ ਲੱਭਣ ਲਈ ਬਹੁਤ ਕੋਸ਼ਿਸ਼ ਕੀਤੀ ਗਈ। ਇੱਕ ਹੋਰ ਵਿਅਕਤੀ ਦੀ ਵੀ ਇਸ ਦੌਰਾਨ ਮੌਤ ਹੀ ਗਈ।
ਅੰਦਰ ਸੁੱਤੇ ਹੋਏ ਲੋਕ ਸਮਝ ਨਹੀਂ ਸਕੇ ਕਿ ਕੀ ਹੋਇਆ। ਜੋ ਲੋਕ ਬੈਠੇ ਸੀ ਉਹ ਪਾਈਪ ਦੀ ਚਪੇਟ 'ਚ ਆ ਗਏ। ਸੜਕ 'ਤੇ ਜਾ ਰਹੇ ਲੋਕਾਂ ਨੇ ਜ਼ਖਮੀਆਂ ਨੂੰ ਬੱਸ 'ਚੋਂ ਬਾਹਰ ਕੱਢਿਆ।
ਗੈਸ ਪਾਈਪ ਬਸ 'ਚ ਇਕ ਪਾਸਿਓਂ ਦਾਖਲ ਹੋਇਆ ਤੇ ਦੂਜੇ ਪਾਸਿਓਂ ਬਾਹਰ ਨਿਕਲ ਆਇਆ। ਪ੍ਰਾਈਵੇਟ ਬੱਸ ਇਕ ਪੂਰਾ ਸਲੀਪਰ ਕੋਚ ਸੀ।
ਮੰਗਲਵਾਰ ਨੂੰ ਹਾਈਡ੍ਰਾ ਮਸ਼ੀਨ ਨਾਲ ਪਾਈਪ ਪੁੱਟੇ ਹੋਏ ਟੋਏ 'ਚ ਪਾਇਆ ਜਾ ਰਿਹਾ ਸੀ। ਇਸ ਦੌਰਾਨ ਹਾਈਡ੍ਰਾ ਮਸ਼ੀਨ ਦਾ ਸੰਤੁਲਨ ਵਿਗੜ ਗਿਆ ਜਿਸ ਕਾਰਨ ਪਾਈਪ ਸੜਕ 'ਤੇ ਜਾ ਰਹੀ ਨਿੱਜੀ ਬੱਸ ਦੇ ਅੰਦਰ ਦਾਖਲ ਹੋ ਗਿਆ।
ਰਾਜਸਥਾਨ ਦੇ ਪਾਲੀ ਜ਼ਿਲ੍ਹੇ ਦੇ ਸੁਮੇਰਪੁਰ ਸਾਂਡੇਰਾਓ ਨੇੜੇ ਰਾਸ਼ਟਰੀ ਰਾਜ ਮਾਰਗ 'ਤੇ ਭਿਆਨਕ ਘਟਨਾ ਵਾਪਰੀ। ਇੱਥੇ ਮਾਰਵਾੜ ਜੰਕਸ਼ਨ ਤੋਂ ਪੁਣੇ ਲਈ ਨਿੱਜੀ ਬੱਸ ਰਵਾਨਾ ਹੋ ਰਹੀ ਸੀ। ਸੜਕ ਕਿਨਾਰੇ ਗੈਸ ਕੰਪਨੀ ਲੰਬੇ ਸਮੇਂ ਤੋਂ ਗੈਸ ਪਾਈਪ ਲਾਈਨ ਪਾਉਣ ਦਾ ਕੰਮ ਕਰ ਰਹੀ ਸੀ।
- - - - - - - - - Advertisement - - - - - - - - -