ਇਨ੍ਹਾਂ 5 ਹੀਰੋਇਨਾਂ ਨੂੰ ਫਿਲਮ 'ਚ ਮਿਲੀ ਸੀ ਹੀਰੋ ਨਾਲੋ ਵੀ ਵੱਧ ਫੀਸ
ਵੈਸੇ, ਬਾਲੀਵੁੱਡ ਵਿਚ ਕਈ ਦਹਾਕਿਆਂ ਤੋਂ ਇਹ ਚਰਚਾ ਚੱਲ ਰਹੀ ਹੈ ਕਿ ਇਕ ਹੀਰੋ ਨੂੰ ਹੀਰੋਇਨ ਨਾਲੋਂ ਜ਼ਿਆਦਾ ਫੀਸ ਕਿਉਂ ਮਿਲਦੀ ਹੈ? ਪਰ ਇਸਦੇ ਬਾਵਜੂਦ ਵੀ ਫਿਲਮ ਇੰਡਸਟਰੀ ਵਿੱਚ ਕੁਝ ਅਭਿਨੇਤਰੀਆਂ ਹਨ ਜਿਨ੍ਹਾਂ ਨੂੰ ਆਪਣੇ ਪੁਰਸ਼ ਸਹਿ-ਸਿਤਾਰਿਆਂ ਨਾਲੋਂ ਵਧੇਰੇ ਫੀਸਾਂ ਮਿਲੀਆਂ ਹਨ।ਆਓ ਜਾਣਦੇ ਹਾਂ ਕਹਿੜੀਆਂ ਹੀਰੋਇਨਾਂ ਨੂੰ ਕਹਿੜੀਆਂ ਫਿਲਮਾਂ 'ਚ ਹੀਰੋ ਨਾਲੋਂ ਵੱਧ ਫੀਸ ਮਿਲੀ।
Alia Bhatt- ਦੱਸਿਆ ਜਾਂਦਾ ਹੈ ਕਿ ਆਲੀਆ ਹਰ ਫਿਲਮ ਲਈ 22 ਕਰੋੜ ਲੈਂਦੀ ਹੈ। ਸੂਤਰਾਂ ਅਨੁਸਾਰ ਆਲੀਆ ਨੂੰ ਫਿਲਮ 'ਰਾਜ਼ੀ' ਲਈ 10 ਕਰੋੜ ਮਿਲੇ ਸੀ, ਜਦੋਂਕਿ ਵਿੱਕੀ ਕੌਸ਼ਲ ਨੂੰ ਇਸ ਫਿਲਮ ਲਈ 4 ਕਰੋੜ ਹੀ ਮਿਲੇ ਸੀ।
Deepika Padukone-ਇਸ ਵਿਚ ਕੋਈ ਸ਼ੱਕ ਨਹੀਂ ਕਿ ਦੀਪਿਕਾ ਬਾਲੀਵੁੱਡ ਦੀਆਂ ਸਭ ਤੋਂ ਮਹਿੰਗੀ ਅਭਿਨੇਤਰੀਆਂ ਦੀ ਸੂਚੀ ਵਿਚ ਸ਼ਾਮਲ ਹੈ। ਸੂਤਰਾਂ ਅਨੁਸਾਰ ਦੀਪਿਕਾ ਇਕ ਫਿਲਮ ਲਈ 26 ਕਰੋੜ ਰੁਪਏ ਲੈਂਦੀ ਹੈ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਦੀਪਿਕਾ ਨੂੰ ਫਿਲਮ ‘ਪਦਮਾਵਤ’ ਲਈ ਤਕਰੀਬਨ 12 ਕਰੋੜ ਦੀ ਰਾਸ਼ੀ ਮਿਲੀ ਸੀ ਅਤੇ ਰਣਵੀਰ ਸਿੰਘ ਨੂੰ 7-8 ਕਰੋੜ ਰੁਪਏ ਮਿਲੇ ਸੀ। ਖਬਰਾਂ ਅਨੁਸਾਰ ਦੀਪਿਕਾ ਨੂੰ ਫਿਲਮ 'ਪੀਕੂ' ਲਈ ਅਮਿਤਾਭ ਅਤੇ ਇਰਫਾਨ ਤੋਂ ਵੀ ਜ਼ਿਆਦਾ ਪੈਸੇ ਦਿੱਤੇ ਗਏ ਸੀ।
Kareena Kapoor-ਮਾਂ ਬਣਨ ਤੋਂ ਬਾਅਦ ਕਰੀਨਾ ਨੇ 'ਵੀਰੇ ਦੀ ਵੈਡਿੰਗ' ਅਤੇ 'ਗੁੱਡ ਨਿਊਜ਼' ਵਰਗੀਆਂ ਸ਼ਾਨਦਾਰ ਫਿਲਮਾਂ ਵਿਚ ਕੰਮ ਕੀਤਾ। ਇਕ ਰਿਪੋਰਟ ਦੇ ਅਨੁਸਾਰ ਕਰੀਨਾ ਅੱਜ ਇੱਕ ਫਿਲਮ ਲਈ 20 ਕਰੋੜ ਚਾਰਜ ਕਰਦੀ ਹੈ। ਉਸੇ ਸਮੇਂ, ਬੇਬੋ ਨੂੰ ਫਿਲਮ 'ਵੀਰੇ ਦੀ ਵੈਡਿੰਗ' ਲਈ 7 ਕਰੋੜ ਰੁਪਏ ਦੀ ਫੀਸ ਮਿਲੀ ਜੋ ਬਾਕੀ ਸਾਰੇ ਅਦਾਕਾਰਾਂ ਨਾਲੋਂ ਜ਼ਿਆਦਾ ਸੀ।
Shraddha Kapoor- ਖ਼ਬਰ ਹੈ ਕਿ ਸ਼ਰਧਾ ਕਪੂਰ ਹਰ ਫਿਲਮ ਲਈ 23 ਕਰੋੜ ਰੁਪਏ ਲੈਂਦੀ ਹੈ। ਇਕ ਰਿਪੋਰਟ ਦੇ ਅਨੁਸਾਰ, ਫਿਲਮ 'ਸਤ੍ਰੀ' ਵਿਚ ਉਸ ਨੂੰ 7 ਕਰੋੜ ਰੁਪਏ ਫੀਸ ਵਜੋਂ ਦਿੱਤੇ ਗਏ ਸੀ, ਜਦੋਂਕਿ ਰਾਜਕੁਮਾਰ ਰਾਓ ਦੀ ਫੀਸ ਘੱਟ ਸੀ।
Kangana Ranaut- ਬਾਲੀਵੁੱਡ ਦੀ ਸਭ ਤੋਂ ਵੱਧ ਫੀਸ ਲੈਣ ਵਾਲੀ ਅਦਾਕਾਰਾ ਕੰਗਨਾ ਰਣੌਤ ਨੂੰ 'ਜੱਜਮੈਂਟਲ ਹੈ ਕਯਾ' ਲਈ ਰਾਜਕੁਮਾਰ ਰਾਓ ਨਾਲੋਂ ਜ਼ਿਆਦਾ ਫੀਸ ਦਿੱਤੀ ਗਈ ਸੀ। ਖਬਰਾਂ ਅਨੁਸਾਰ ਕੰਗਨਾ ਰਣੌਤ ਨੂੰ ਫਿਲਮ 'ਰੰਗੂਨ' 'ਚ ਸੈਫ ਅਲੀ ਖ਼ਾਨ ਅਤੇ ਸ਼ਾਹਿਦ ਕਪੂਰ ਤੋਂ ਜ਼ਿਆਦਾ ਫੀਸ ਦਿੱਤੀ ਗਈ ਸੀ।