✕
  • ਹੋਮ

ਟਾਈਗਰ ਸ਼ਰੌਫ ਕਰਨਗੇ ਸਿੰਗਿੰਗ ਦੀ ਸ਼ੁਰੂਆਤ, ਫਸਟ ਲੁੱਕ ਨੇ ਲੁੱਟਿਆ ਫੈਨਸ ਦਾ ਦਿਲ

ਏਬੀਪੀ ਸਾਂਝਾ   |  07 Sep 2020 05:20 PM (IST)
1

ਇਸ ਗਾਣੇ ਬਾਰੇ ਗੱਲ ਕਰਿਏ ਤਾਂ ਇਸ ਗਾਣੇ ਦੇ ਬੋਲ DG Mayne ਤੇ ਅਵਿਤਸ਼ ਨੇ ਲਿੱਖੇ ਹਨ ਜਦਕਿ ਇਸ ਨੂੰ ਪੁਨੀਤ ਮਲਹੋਤਰਾ ਨੇ ਡਾਇਰੈਕਟ ਕੀਤਾ ਹੈ। ਪਰੇਸ਼ ਨੇ ਇਸ ਵਿਚ ਕੋਰੀਓਗ੍ਰਾਫੀ ਕੀਤੀ ਹੈ ਤੇ ਸੰਤਾ ਇਸ ਪ੍ਰੋਜੈਕਟ ਦੀ ਡੀਓਪੀ ਹੈ।

2

ਇਸ 'ਚ ਉਸ ਦੇ ਹੱਥਾਂ 'ਚ ਮਾਈਕ ਹੈ ਤੇ ਫੌਰਮਲ ਕੱਪੜੇ ਤੇ ਗੌਗਲਸ ਨਾਲ ਉਹ ਬੇਹੱਦ ਸਟਾਈਲਿਸ਼ ਲੱਗ ਰਿਹਾ ਹੈ। ਸਪੱਸ਼ਟ ਹੈ ਕਿ ਪ੍ਰਸ਼ੰਸਕਾਂ ਨੂੰ ਇਹ ਵੇਖ ਕੇ ਬਹੁਤ ਖੁਸ਼ ਹੋਏ ਹੋਣਗੇ।

3

ਇਹ ਤਜਰਬਾ ਬਹੁਤ ਵਧੀਆ ਰਿਹਾ ਹੈ ਤੇ ਮੈਂ ਇਸ ਤਜਰਬੇ ਨੂੰ ਤੁਹਾਡੇ ਨਾਲ ਬਹੁਤ ਜਲਦ ਸਾਂਝਾ ਕਰਾਂਗਾ। ਟਾਈਗਰ ਨੇ ਇਸ ਕੈਪਸ਼ਨ ਦੇ ਨਾਲ ਪੋਸਟਰ ਸ਼ੇਅਰ ਕੀਤੀ ਹੈ।

4

ਲੁੱਕ ਨੂੰ ਅਭਿਨੇਤਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਇਸ ਦੇ ਨਾਲ ਹੀ ਉਸ ਨੇ ਲਿਖਿਆ ਕਿ 'ਮੈਂ ਹਮੇਸ਼ਾਂ ਆਪਣੇ ਗੀਤਾਂ 'ਤੇ ਨੱਚਣਾ ਚਾਹੁੰਦਾ ਸੀ ਤੇ ਇਸ ਨੂੰ ਖ਼ੁਦ ਵੀ ਗਾਉਣਾ ਚਾਹੁੰਦਾ ਸੀ ਪਰ ਇਸ ਤਰ੍ਹਾਂ ਦੀ ਹਿੰਮਤ ਨਹੀਂ ਕਰ ਸਕਿਆ। ਇਸ ਲੌਕਡਾਊਨ ਵਿੱਚ ਮੈਂ ਆਪਣੀ ਭਾਲ ਵਿੱਚ ਸਮਾਂ ਬਿਤਾ ਰਿਹਾ ਸੀ ਤੇ ਮੈਨੂੰ ਕੁਝ ਨਵਾਂ ਮਿਲਿਆ।

5

ਹਾਲ ਹੀ ਵਿੱਚ ਉਸ ਨੇ ਖੁਦ ਇਸਦਾ ਐਲਾਨ ਕੀਤਾ ਹੈ ਅਤੇ ਸਿੰਗਿੰਗ ਡੈਬਿਊ ਦੀ ਪਹਿਲੀ ਲੁੱਕ ਸਾਂਝੀ ਕੀਤੀ ਹੈ। ਇਸ ਫਸਟ ਲੁੱਕ ਨੂੰ ਵੇਖ ਕੇ ਤੁਸੀਂ ਕਹੋਗੇ ਕਿ ਉਹ ਇੱਕ ਵੱਡਾ ਰਾਕਸਟਾਰ ਹੈ।

6

ਹੁਣ ਖ਼ਬਰ ਆਈ ਹੈ ਕਿ ਟਾਈਗਰ ਸ਼ਰੌਫ ਇੱਕ ਬਿਹਤਰੀਨ ਗਾਇਕ ਵੀ ਹੈ। ਇਹ ਜਾਣ ਤੁਸੀਂ ਵੀ ਜ਼ਰੂਰ ਹੈਰਾਨ ਹੋਵੋਗੇ। ਜੀ ਹਾਂ, ਅਜਿਹਾ ਹੋ ਰਿਹਾ ਹੈ। ਦੱਸ ਦਈਏ ਕਿ ਖ਼ਬਰਾਂ ਹਨ ਕਿ ਟਾਈਗਰ ਸ਼ਰੌਫ ਹੁਣ ਗਾਇਕੀ 'ਚ ਆਪਣਾ ਜਲਵਾ ਬਿਖੇਰਣਗੇ ਤੇ ਉਸ ਨੇ ਇਸ ਦੀ ਪੂਰੀ ਤਿਆਰੀ ਕਰ ਲਈ ਹੈ।

7

ਟਾਈਗਰ ਨੇ ਇਸ ਗਾਣੇ ਵਿਚ ਆਪਣੀ ਸ਼ਾਨਦਾਰ ਆਵਾਜ਼ ਤੇ ਜ਼ਬਰਦਸਤ ਪਰਫਾਰਮੈਂਸ ਦਿੱਤੀ ਹੈ। ਦੱਸ ਦਈਏ ਕਿ ਟਾਈਗਰ ਸ਼ਰੌਫ, ਮਾਈਕਲ ਜੈਕਸਨ ਦਾ ਬਹੁਤ ਵੱਡਾ ਪ੍ਰਸ਼ੰਸਕ ਹੈ ਤੇ ਅਕਸਰ ਉਸਦੀ ਨਕਲ ਕਰਦਾ ਰਹਿੰਦਾ ਹੈ।

  • ਹੋਮ
  • ਫੋਟੋ ਗੈਲਰੀ
  • ਬਾਲੀਵੁੱਡ
  • ਟਾਈਗਰ ਸ਼ਰੌਫ ਕਰਨਗੇ ਸਿੰਗਿੰਗ ਦੀ ਸ਼ੁਰੂਆਤ, ਫਸਟ ਲੁੱਕ ਨੇ ਲੁੱਟਿਆ ਫੈਨਸ ਦਾ ਦਿਲ
About us | Advertisement| Privacy policy
© Copyright@2025.ABP Network Private Limited. All rights reserved.