2020 'ਚ ਇਹ ਟੌਪ 10 SUV's ਹੋਣ ਜਾ ਰਹੀਆਂ ਲਾਂਚ
Tata HBX/Tata H2X (Tata Hornbill/Tata X441) ਇਸ ਕਾਰ ਨੂੰ ਜਲਦ ਹੀ ਮਾਰਕਿਟ 'ਚ ਲਾਂਚ ਕੀਤਾ ਜਾਵੇਗਾ। ਇਹ ਕਾਰ ਕਾਫੀ ਸਸਤੀ ਹੋਵੇਗੀ।ਐਚਬੀਐਕਸ ਕਾਰ ਹੈ ਤਾਂ ਛੋਟੀ ਪਰ ਆਪਣੇ ਡਿਜ਼ਾਇਨ ਤੇ ਲੁੱਕਸ ਕਰਕੇ ਖਿੱਚ ਦਾ ਕੇਂਦਰ ਬਣੀ ਹੋਈ ਹੈ।ਕਾਰ ਅੰਦਰੋਂ ਕਾਫੀ ਸਪੇਸਿਅਸ ਹੈ। ਇਹ ਟਾਟਾ ਦਾ ਸਭ ਤੋਂ ਨਵੀਨਤਨ ਡਿਜ਼ਾਇਨ ਹੈ।ਇਸ ਤੋਂ ਇਲਾਵਾ ਕਾਰ ਦਾ ਇੰਟੀਰੀਅਰ ਡਿਜ਼ਾਇਨ ਵੀ ਕਾਫੀ ਸ਼ਾਨਦਾਰ ਹੈ।
Tata Gravitas (Q502) ਟਾਟਾ ਗ੍ਰੇਵਿਟਾਸ ਹੈਰੀਅਰ ਦਾ ਸੰਸਕਰਣ ਹੈ। ਸੱਤ ਸੀਟਾਂ ਤੋਂ ਇਲਾਵਾ ਇਸ ਵਿੱਚ ਇੱਕ ਆਟੋਮੈਟਿਕ ਗੇਅਰ ਬਾਕਸ ਵੀ ਦਿੱਤਾ ਗਿਆ ਹੈ। ਟਾਟਾ ਗ੍ਰੇਵਿਟਸ ਦਮਦਾਰ BS6 2.0 ਡੀਜ਼ਲ ਇੰਜਨ ਨਾਲ ਲੈਸ ਹੈ।
Skoda Karoq ਇਸ ਦਾ ਬਾਹਰੀ ਡੀਜ਼ਾਇਨ ਅਤੇ ਕੈਬਿਨ ਕਾਫੀ ਵੱਖਰਾ ਹੋਏਗਾ।ਇਹ ਕਾਰ 150 PS 1.5-ਲੀਟਰ ਟਰਬੋਚਾਰਜਡ ਪੈਟਰੋਲ ਇੰਜਣ ਅਤੇ 7-ਸਪੀਡ DCT ਵਿੱਚ ਹੀ ਉਪਲੱਬਧ ਹੋਏਗੀ।
Renault HBC Renaut ਦੀ ਇਹ ਕਾਰ ਹੁੰਡਾਈ ਦੀ venue ਅਤੇ ਮਾਰੂਤੀ ਸਜੂਕੀ ਦੀ Vitara Brezza ਨੂੰ ਟੱਕਰ ਦੇਵੇਗੀ। ਇਹ ਸਭ- ਫੌਰ ਮੀਟਰ ਐਸਯੂਵੀ Renault Triber ਨਾਲ ਮੇਲ ਖਾਂਦੀ ਹੋਏਗੀ।
Nissan Magnite ਨਿਸਾਨ ਵੀ 2020 ਦੇ ਦੂਜੇ ਅੱਧ ਵਿਚ, ਮੈਗਨਾਈਟ ਨਾਲ, ਬਹੁਤ ਹੀ ਮੁਕਾਬਲੇ ਵਾਲੀ ਸਭ- ਫੌਰ ਮੀਟਰ ਐਸਯੂਵੀ ਸਪੇਸ ਉਪਲੱਬਧ ਹੋਏਗੀ।
Next-gen Mahindra XUV500 (Mahindra W601) ਮਹਿੰਦਰਾ ਦੀ XUV500 ਦੂਜੀ ਜੈਨਰੇਸ਼ਨ ਆਪਣੀ ਪਹਿਲੀ ਜੈਨਰੇਸ਼ਨ ਨਾਲੋਂ ਅਲੱਗ ਹੋਏਗੀ।ਇਹ ਨਵੇਂ 2.0 ਲੀਟਰ ਪੈਟਰੋਲ ਅਤੇ ਡੀਜ਼ਲ ਇੰਜਣ ਨਾਲ ਆਏਗੀ।
MG Hector Plus MG ਹੈਕਟਰ ਦੇ ਮੁਕਾਬਲੇ, MG ਹੈਕਟਰ ਪਲੱਸ ਦੇ ਅਗਲੇ ਅਤੇ ਪਿਛਲੇ ਪਾਸੇ ਥੋੜਾ ਵੱਖਰਾ ਡਿਜ਼ਾਇਨ ਹੋਵੇਗਾ।ਇਹ ਕਾਰ ਕਾਫੀ ਪਾਵਰਫੁਲ ਹੋਏਗੀ।
Maruti Jimny/Next-gen Maruti Gypsy (Maruti JMD) Jimny ਜਿਪਸੀ ਦੀ ਨਵੀਂ ਜੈਨਰੇਸ਼ਨ ਹੈ ਅਤੇ ਇੱਕ ਕਿਫਾਇਤੀ ਆਫ-ਰੋਡ ਕਾਰ ਹੈ। ਇਹ ਇੱਕ ਆਧੁਨਿਕ ਸੰਖੇਪ ਐਸਯੂਵੀ ਨਹੀਂ ਬਲਕਿ ਇੱਕ ਸਹੀ 4X4 ਵੀਲ ਡ੍ਰਾਇਵ ਐਸਯੂਵੀ ਹੈ।Jimny ਆਫ-ਰੋਡ ਲਈ ਬੇਹਦ ਵਧੀਆ ਹੈ। ਕੱਚੀਆਂ ਸੜਕਾਂ ਤੇ ਤੁਸੀਂ ਇਸਨੂੰ ਖੂਬ ਭੱਜਾ ਸਕਦੇ ਹੋ।
Kia Sonet (Kia QYI) ਭਾਰਤੀ ਕਾਰ ਬਜ਼ਾਰ 'ਚ ਬਹੁਤ ਜਲਦੀ ਆਪਣਾ ਨਾਮ ਬਣਾਉਣ ਵਾਲੀ KIA ਕਾਰ ਕੰਪਨੀ ਨੇ Seltos ਅਤੇ Carnival ਤੋਂ ਬਾਅਦ ਭਾਰਤੀ ਮਾਰਕਿਟ 'ਚ Sonet ਨੂੰ ਲਾਂਚ ਕਰ ਦਾ ਫੈਸਲਾ ਕੀਤਾ ਹੈ।Sonet ਹੁੰਡਾਈ ਦੀ venue ਨੂੰ ਸਖ਼ਤ ਟੱਕਰ ਦੇਣ ਵਾਲੀ ਹੈ।
2020 Mahindra Thar (W501) ਮਹਿੰਦਰਾ ਥਾਰ ਨਵੇਂ ਅਪਡੇਟ ਦੇ ਨਾਲ ਆਈ ਚੁੱਕੀ ਹੈ। ਇਸ ਦਾ ਬਾਹਰੀ ਡਿਜ਼ਾਇਨ ਤਾਂ ਸ਼ਾਨਦਾਰ ਹੈ ਹੀ ਪਰ ਹੁਣ ਇਸ ਦਾ ਅੰਦਰੂਨੀ ਹਿੱਸਾ ਵੀ ਕਾਫੀ ਲਗਜ਼ਰੀ ਹੋਏਗਾ। 2020 ਦੀ ਮਹਿੰਦਰਾ ਥਾਰ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਆਧੁਨਿਕ ਅਤੇ ਹੋਰ ਜਿਆਦਾ ਦਮਦਾਰ ਹੋਵੇਗੀ।ਇਹ ਬਹੁਤ ਸਾਰੀਆਂ ਨਵੀਂਆਂ ਵਿਸ਼ੇਸ਼ਤਾਵਾਂ ਨਾਲ ਆ ਰਹੀ ਹੈ।140 HP 2.0-ਲੀਟਰ ਡੀਜ਼ਲ ਇੰਜਣ ਅਤੇ 163 HP 1.5-ਲਿਟਰ ਪੈਟਰੋਲ ਇੰਜਨ 'ਚ ਇਹ ਉਪਲੱਬਧ ਹੋਏਗੀ।