Photos: ਬੈਰੀਕੇਡ ਹਟਾਕੇ, ਤੇਜ਼ ਆਵਾਜ਼ 'ਚ ਡੀਜੇ ਵਜਾਉਂਦਿਆਂ ਦਿੱਲੀ 'ਚ ਦਾਖਲ ਹੋਏ ਕਿਸਾਨ
Download ABP Live App and Watch All Latest Videos
View In Appਭਾਰੀ ਤਾਦਾਦ 'ਚ ਕਿਸਾਨ ਇਕਜੁੱਟ ਹੋਕੇ ਅੱਗੇ ਵਧ ਰਹੇ ਹਨ। ਇਸ ਦੌਰਾਨ ਉਨ੍ਹਾਂ ਦੇ ਹੱਥ 'ਚ ਰਾਸ਼ਟਰੀ ਝੰਡਾ ਤਿਰੰਗੇ ਵੀ ਦਿਖਾਈ ਦੇ ਰਹੇ ਹਨ।
ਦਿੱਲੀ ਪੁਲਿਸ ਨੇ ਕਈ ਥਾਵਾਂ 'ਤੇ ਨਾਕਾਬੰਦੀ ਕਰ ਕੇ ਰੱਖੀ ਹੈ। ਕਰਨਾਲ ਰੋਡ 'ਤੇ ਕਨਟੇਨਰ ਲਾਏ ਗਏ ਹਨ। ਸਿੰਘੂ ਬਾਰਡਰ ਤੇ ਟਿੱਕਰੀ ਬਾਰਡਰ 'ਤੇ ਹਜ਼ਾਰਾਂ ਦੀ ਸੰਖਿਆਂ 'ਚ ਟ੍ਰੈਕਟਰ ਮੌਜੂਦ ਹਨ। ਦਿੱਲੀ ਪੁਲਿਸ ਨੇ ਕਿਸਾਨਾਂ ਨੂੰ ਸੈਂਟਰਲ ਦਿੱਲੀ 'ਚ ਮਾਰਚ ਕੱਢਣ ਦੀ ਇਜਾਜ਼ਤ ਨਹੀਂ ਦਿੱਤੀ ਹੈ।
ਪੰਜਾਬ 'ਚ ਵਪਾਰੀਆਂ ਨੇ ਮੰਡੀਆਂ ਬੰਦ ਰਖ ਕੇ ਕਿਸਾਨਾਂ ਦਾ ਸਮਰਥਨ ਕੀਤਾ ਹੈ। ਇਸ ਅੰਦੋਲਨ 'ਚ ਸ਼ਾਮਲ ਹੋਣ ਲਈ ਛੋਟੇ-ਛੋਟੇ ਸ਼ਹਿਰਾਂ ਤੇ ਪਿੰਡਾਂ ਤੋਂ ਕਿਸਾਨ ਦਿੱਲੀ ਬਾਰਡਰ ਦਾ ਰੁਖ਼ ਕਰ ਰਹੇ ਹਨ।
ਇਸ ਦੌਰਾਨ ਪੁਲਿਸ ਵੱਲੋਂ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ। ਥਾਂ-ਥਾਂ ਪੁਲਿਸ ਬਲ ਤਾਇਨਾਤ ਦਿਖ ਰਹੇ ਹਨ।
ਦਿੱਲੀ ਬਾਰਡਰ 'ਤੇ ਕਿਸਾਨਾਂ ਨੇ ਤਿਆਰੀ ਤੇਜ਼ ਕਰ ਦਿੱਤੀ ਹੈ। ਸਿੰਘੂ ਬਾਰਡਰ, ਗਾਜੀਪੁਰ ਬਾਰਡਰ, ਚਿੱਲਾ ਬਾਰਡਰ 'ਤੇ ਟ੍ਰੈਕਟਰਾ ਦੀ ਤਾਦਾਦ ਵਧਣ ਲੱਗੀ ਹੈ।
ਦਿੱਲੀ ਦੀਆਂ ਸਰਹੱਦਾਂ 'ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀ ਅਗਵਾਈ ਕਰਨ ਵਾਲੇ ਕਿਸਾਨ ਜਥੇਬੰਦੀਆਂ ਦਾ ਸੰਘ ਸੰਯੁਕਤ ਕਿਸਾਨ ਮੋਰਚੇ ਦੇ ਬੈਨਰ ਹੇਠ ਰਾਸ਼ਟਰੀ ਰਾਜਧਾਨੀ 'ਚ ਟ੍ਰੈਕਟਰ ਪਰੇਡ ਕੱਢਣ ਦੀ ਯੋਜਨਾ ਬਣਾਈ ਗਈ ਸੀ।
ਨਵੇਂ ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਇਹ ਸਾਰੇ ਦਿੱਲੀ ਦੀਆਂ ਸਰਹੱਦਾਂ 'ਤੇ ਪ੍ਰਦਰਸ਼ਨ ਕਰ ਰਹੇ ਹਨ।
ਕਿਸਾਨ ਅੰਦੋਲਨ ਦੀ ਅਗਵਾਈ ਕਰ ਰਹੇ ਕਿਸਾਨ ਲੀਡਰਾਂ ਨੂੰ ਉਨ੍ਹਾਂ ਦੇ ਕੰਟਰੋਲ ਕਰਨ 'ਚ ਕਾਫੀ ਮੁਸ਼ਕਿਲ ਕਰਨੀ ਪੈ ਰਹੀ ਹੈ।
ਟ੍ਰੈਕਟਰ ਪਰੇਡ ਨੂੰ ਲੈਕੇ ਕਿਸਾਨ ਜਥੇਬੰਦੀਆਂ ਵੱਲੋਂ ਕੁਝ ਨਿਰਦੇਸ਼ ਜਾਰੀ ਕੀਤੇ ਗਏ ਸਨ। ਪਰ ਫਿਲਹਾਲ ਇਨ੍ਹਾਂ ਨਿਰਦੇਸ਼ਾਂ ਦਾ ਕੋਈ ਖਾਸ ਅਸਰ ਦੇਖਣ ਨੂੰ ਨਹੀਂ ਮਿਲ ਰਿਹਾ ਹੈ।
ਉੱਤਰ ਪ੍ਰਦੇਸ਼ ਸਰਹੱਦ ਗਾਜ਼ੀਪੁਰ ਬਾਰਡਰ 'ਤੇ ਪ੍ਰਦਰਸ਼ਨਕਾਰੀ ਕਿਸਾਨਾਂ 'ਚ ਸ਼ਾਮਲ ਕੁਝ ਨੌਜਵਾਨ ਗਣਤੰਤਰ ਦਿਵਸ ਪਰੇਡ ਲਈ ਮੰਗਲਵਾਰ ਨੂੰ ਤੈਅ ਸਮੇਂ ਤੋਂ ਪਹਿਲਾਂ ਬੈਰੀਕੇਡ ਹਟਾ ਕੇ ਦੇਸ਼ ਦੀ ਰਾਜਧਾਨੀ ਦਿੱਲੀ 'ਚ ਦਾਖਲ ਹੋ ਗਏ। ਉੱਥੇ ਹੀ ਟ੍ਰੈਕਟਰ 'ਤੇ ਬੈਠੇ ਨੌਜਵਾਨ ਕਿਸਾਨ ਤੇਜ ਆਵਾਜ਼ 'ਚ ਡੀਜੇ, ਤੇਜ਼ ਰਫਤਾਰ 'ਚ ਟ੍ਰੈਕਟਰ ਹਾਈਵੇਅ ਤੇ ਦੜਾਉਂਦੇ ਨਜ਼ਰ ਆਏ।
- - - - - - - - - Advertisement - - - - - - - - -