ਬੱਦਲ ਫਟਣ ਨਾਲ ਪ੍ਰਭਾਵਿਤ ਹੋਏ ਦੋ ਪਿੰਡ, 11 ਲੋਕ ਲਾਪਤਾ
ਏਬੀਪੀ ਸਾਂਝਾ | 21 Jul 2020 01:56 PM (IST)
1
2
3
4
5
6
ਉਨ੍ਹਾਂ ਦੱਸਿਆ ਕਿ ਪਿੰਡ ਟਾਂਗਾ ਵਿੱਚ ਇੱਕ ਵਿਅਕਤੀ ਨੂੰ ਬਚਾਇਆ ਗਿਆ, ਜਿਸ ਨੇ ਦੱਸਿਆ ਕਿ ਦਰਿਆ ਵਿੱਚ 11 ਹੋਰ ਰੁੜ੍ਹ ਗਏ ਹਨ। ਇਹ ਦੋਵੇਂ ਪਿੰਡ ਪਿਥੌਰਾਗੜ੍ਹ ਦੀ ਬਾਂਗਾਪਾਨੀ ਸਬ-ਡਿਵੀਜ਼ਨ ਵਿੱਚ ਪੈਂਦੇ ਹਨ।
7
ਉਨ੍ਹਾਂ ਦੱਸਿਆ ਕਿ ਮਲਬੇ ਹੇਠੋਂ ਦੋ ਦੇਹਾਂ ਕੱਢ ਲਈਆਂ ਗਈਆਂ ਹਨ ਅਤੇ ਤੀਜੀ ਦੀ ਭਾਲ ਜਾਰੀ ਹੈ। ਪਿੰਡ ਵਿੱਚ ਪੰਜ ਹੋਰ ਜਣੇ ਜ਼ਖ਼ਮੀ ਹੋ ਗਏ।
8
ਪਿਥੌਰਾਗੜ੍ਹ ਦੇ ਜ਼ਿਲ੍ਹਾ ਮੈਜਿਸਟ੍ਰੇਟ ਵੀ.ਕੇ. ਜੋਗਡਾਂਡੇ ਨੇ ਦੱਸਿਆ ਕਿ ਰਾਤ ਕਰੀਬ ਦੋ ਵਜੇ ਭਾਰੀ ਮੀਂਹ ਕਾਰਨ ਬੱਦਲ ਫਟਣ ਨਾਲ ਪਿੰਡ ਗੈਲਾ ਪੱਥਰਕੋਟ ਵਿੱਚ ਸ਼ੇਰ ਸਿੰਘ, ਉਸ ਦੀ ਪਤਨੀ ਗੋਵਿੰਦੀ ਦੇਵੀ ਅਤੇ ਧੀ ਕੁਮਾਰੀ ਮਮਤਾ ’ਤੇ ਘਰ ਦੀ ਛੱਤ ਡਿੱਗ ਗਈ।
9
ਉਤਰਾਖੰਡ ਦੇ ਜ਼ਿਲ੍ਹਾ ਪਿਥੌਰਾਗੜ੍ਹ ਵਿੱਚ ਸੋਮਵਾਰ ਨੂੰ ਇੱਕ ਪਰਿਵਾਰ ਦੇ ਤਿੰਨ ਜੀਅ ਹਲਾਕ ਹੋ ਗਏ ਅਤੇ ਛੇ ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਮੁਤਾਬਕ ਬੱਦਲ ਫਟਣ ਨਾਲ ਪ੍ਰਭਾਵਿਤ ਹੋਏ ਦੋ ਪਿੰਡਾਂ ਦੇ 11 ਲੋਕ ਲਾਪਤਾ ਹਨ।