ਬੇਹੱਦ ਖਾਸ ਫੀਚਰਸ ਨਾਲ ਲੈਸ ਵੋਕਸਵੈਗਨ T-Roc ਤੇ Tiguan Allspace
ਕਰੀਬ 33 ਲੱਖ ਰੁਪਏ ਦੀ 'ਤੇ Allspace ਕਿਸੇ ਐਵਰੇਜ SUV ਖਰੀਦਦਾਰ ਲਈ ਨਹੀਂ ਹੈ। ਇਸ 'ਚ ਡੀਜ਼ਲ ਇੰਜਣ ਨਹੀਂ ਹੈ। Tiquan Allspace ਦੀ ਕੁਆਲਿਟੀ, ਸਪੇਸ, ਇੰਜਣ ਅਤੇ ਸਸਪੈਂਸ਼ਨ ਸ਼ਾਨਦਾਰ ਹੈ। ਇਹ ਹੌਂਡਾ CR-V ਅਤੇ ਕਿਸੇ ਵੀ ਸੌਫਟ ਰੋਡਰ ਦਾ ਚੰਗਾ ਵਿਕਲਪ ਹੋ ਸਕਦਾ ਹੈ।
Download ABP Live App and Watch All Latest Videos
View In AppTiguan AllSpace SUV ਚ BS6 ਇੰਜਣ ਹੈ। Volkswagan Tiguan All-Space 'ਚ ਸਿਰਫ ਪੈਟਰੋਲ ਇੰਜਣ ਹੈ। ਇਸ ਲਈ ਇਸ ਮਾਡਲ 'ਚ ਟਰਬੋਚਾਰਜਡ 2-ਲੀਟਰ TSI ਇੰਜਣ ਦਿੱਤਾ ਗਿਆ ਹੈ। ਇਹ ਇੰਜਣ 190 hp ਦਾ ਪੀਕ ਪਾਵਰ ਅਤੇ 320 Nm ਦਾ ਪੀਕ ਟਾਰਕ ਜੈਨਰੇਟ ਕਰਦਾ ਹੈ। ਕੰਪਨੀ ਦੀ ਇਸ ਵੀਂ SUV 'ਚ 4MOTTON ਆਲ ਵੀਲ ਡ੍ਰਾਈਵ ਸਿਸਟਮ ਮਿਲੇਗਾ। ਜਿਸ 'ਚ 7-ਸਪੀਡ DSG ਆਟੋਮੈਟਿਕ ਯੂਨਿਟ ਟ੍ਰਾਂਸਮਿਸ਼ਨ
ਇਸ ਦੀ ਦਿਖ ਕਾਫੀ ਬੋਲਡ ਹੈ। ਇਸ 'ਚ ਨਵੀਂ LED ਲਾਇਟਸ, ਆਕਰਸ਼ਕ DRL ਦਿੱਤੀ ਗਈ ਹੈ। ਇਸ ਦੇ ਗ੍ਰਿੱਲ 'ਚ ਵੀ ਕੌਸਮੈਟਿਕ ਬਦਲਾਅ ਕੀਤਾ ਗਿਆ ਹੈ। ਇਸ ਕਾਰ 'ਚ ਡਿਊਲ-ਟੋਨ 17 ਇੰਚ ਅਲਾਇ ਵੀਲਸ ਹਨ। ਇਸ 'ਚ ਇਕ ਵੱਡਾ ਚਮਕਦਾਰ ਸਪਾਇਲਰ ਵੀ ਹੈ। ਇਸ ਦੇ ਇੰਟੀਰੀਅਰ ਦੀ ਗੱਲ ਕਰੀਏ ਤਾਂ ਇਸ SUV ਕਾਰ ਦਾ ਕੈਬਿਨ ਕਾਫੀ ਆਲੀਸ਼ਾਨ ਹੈ। ਇਸ 'ਚ ਸਪੇਸ ਵੀ ਕਾਫੀ ਹੈ। ਟਿਗੁਆਨ ਆਲਸਪੇਸ 'ਚ ਬਹੁਤ ਵੱਡਾ ਬੂਟ ਸਪੇਸ ਮਿਲਦਾ ਹੈ।
ਦੂਜੇ ਪਾਸੇ Tiquan AllSpace ਦੀ ਤਾਂ ਇਸ ਨੂੰ ਜ਼ਿਆਦਾਤਰ ਹਿੱਸਿਆਂ ਦੀ ਸਟਾਇਲਿੰਗ ਅਤੇ ਲੁੱਕ ਮੌਜੂਦਾ ਕਰੀਬ-ਕਪਰੀਬ ਮਾਡਲ Tiguan ਜਿਹੀ ਹੈ। ਹਾਲਾਂਕਿ ਇਸ ਦੀ ਲੰਬਾਈ Tiguan ਤੋਂ ਥੋੜੀ ਜ਼ਿਆਦਾ ਹੈ।
T-Roc 'ਚ LED DRL ਪ੍ਰੋਜੈਕਟਰ ਲੇਂਸ ਹੈਡਲੈਂਪ, ਆਟੋ ਕਲਾਈਮੇਟ ਕੰਟਰੋਲ, 8.0 ਇੰਚ ਟੱਚ ਸਕ੍ਰੀਨ, ਇਨਫੋਟੇਨਮੈਂਟ ਸਿਸਟਮ, ਪੈਨੋਰਮਿਕ ਸਨਰੂਫ, ਵਰਚੂਅਲ ਕੌਕਪਿਟ, ਡਿਊਲ ਚੋਨ ਅਲਾਇ ਵੀਲਜ਼ ਤੇ ਲੈਦਰ ਅਪਹੋਲਸਟ੍ਰੀ ਜਿਹੇ ਫੀਚਰਸ ਮਿਲਦੇ ਹਨ। ਸੁਰੱਖਿਆ ਲਈ T-Roc ਐਸਯੂਵੀ ਚ 6-ਏਅਰਬੈਗ, ABS, ESC, ਫਰੰਟ-ਰਿਅਰ ਪਾਰਕਿੰਗ ਸੈਂਸਰਸ ਅਤੇ ਟਾਇਰ ਪ੍ਰੈਸ਼ਰ ਮੌਨੀਟਰਿੰਗ ਸਿਸਟਮ ਜਿਹੇ ਕਈ ਫੀਚਰਸ ਦਿੱਤੇ ਗਏ ਹਨ। ਕੁੱਲ ਮਿਲਾ ਕੇ T-Roc ਹਰ ਕਿਸੇ ਲਈ ਨਹੀਂ ਹੈ ਇਹ ਉਨਾਂ ਲਈ ਹੈ ਜੋ ਕੁਝ ਵੱਖਰਾ ਚਾਹੁੰਦੇ ਹਨ।
T-Roc 'ਚ 1.5 ਲੀਟਰ ਦਾ ਪੈਟ੍ਰੋਲ ਇੰਜਣ ਹੈ, ਜੋ 147 bhp ਦੀ ਪਾਵਰ ਤੇ 240 Nm ਪੀਕ ਟੌਰਕ ਪੈਦਾ ਕਰਦਾ ਹੈ। ਇੰਜਣ 'ਚ 7-ਸਪੀਡ DSG ਆਟੋਮੈਟਿਕ ਟ੍ਰਾਂਸਮਿਸ਼ਨ ਦਿੱਤਾ ਗਿਆ ਹੈ।
ਇਸ ਰੇਂਜ 'ਚ ਮਿਲ ਰਹੀ ਬਾਕੀ ਐਸਯੂਵੀ ਦੇ ਮੁਕਾਬਲੇ T-Roc ਕੁਝ ਛੋਟੀ ਹੈ ਪਰ ਇਹ ਚੌੜੀ ਹੈ ਤੇ ਇਸਦੀ ਆਪਣੀ ਇਕ ਖਾਸ ਲੁੱਕ ਹੈ। ਇਸ ਦੇ ਵੱਡੇ ਪਹੀਏ 'ਤੇ ਸਲੋਪਿੰਗ ਰਿਅਰ, ਇਸ ਦੇ ਲਾਊਡ ਕਲਰ ਤੇ ਪੇਂਟ ਫਿਨਿਸ਼ ਇਸ ਨੂੰ ਇੱਕ ਬਿਲਕੁਲ ਵੱਖ ਦਿਖ ਦਿੰਦੀ ਹੈ। ਇਸ 'ਚ ਚੰਗਾ ਕੈਬਿਨ ਸਪੇਸ ਮਿਲਦਾ ਹੈ ਜੋ ਸ਼ਾਇਦ ਇਸ ਰੇਂਜ ਦੀਆਂ ਬਾਕੀ ਗੱਡੀਆਂ 'ਚ ਦੇਖਣ ਨੂੰ ਨਹੀਂ ਮਿਲਦਾ।
ਵੋਕਸਵੈਗਨ T-Roc ਤੇ 7-ਸਿਟਰ Tiguan Allspace ਦੋ ਅਜਿਹੀਆਂ ਗੱਡੀਆਂ ਜਿਨ੍ਹਾਂ ਕਈ ਖਾਸ ਫੀਚਰਸ ਹਨ। ਇਸ 'ਚ ਕੋਈ ਸ਼ੱਕ ਨਹੀਂ ਕਿ ਲੌਂਚ T-Roc ਫੌਕਸਵੈਗਨ ਦੀ ਸਭ ਤੋਂ ਜ਼ਿਆਦਾ ਚਰਚਿਤ ਕਾਰਾਂ 'ਚੋਂ ਇਕ ਹੈ। ਆਯਾਤ ਕੀਤੇ ਜਾਣ ਦੇ ਬਾਵਜੂਦ, ਇਸ ਦੀ ਕੀਮਤ 20 ਲੱਖ ਰੁਪਏ ਤੋਂ ਘੱਟ ਰੱਖੀ ਗਈ ਹੈ, ਜੋ ਕਫਾਇਤੀ ਕਹੀ ਜਾ ਸਕਦੀ ਹੈ ਪਰ T-Roc 'ਤੇ ਗਹਿਰਾਈ ਨਾਲ ਨਜ਼ਰ ਪਾਉਣ 'ਤੇ ਪਤਾ ਲੱਗਦਾ ਹੈ ਕਿ ਇਸ 'ਚ ਬਹੁਤ ਕੁਝ ਵੱਖ ਹਨ ਜੋ ਅਸੀਂ ਅਕਸਰ ਦੇਖ ਨਹੀਂ ਪਾਉਂਦੇ।
- - - - - - - - - Advertisement - - - - - - - - -