✕
  • ਹੋਮ

Independence Day 2020: ਬਿਨ੍ਹਾਂ ਦਰਸ਼ਕਾਂ ਦੇ ਵਾਹਗਾ-ਅਟਾਰੀ ਸਰਹੱਦ ਤੇ ਹੋਏਗੀ 'Beating retreat ceremony'

ਏਬੀਪੀ ਸਾਂਝਾ   |  14 Aug 2020 07:43 PM (IST)
1

2

3

4

5

ਫਿਲਹਾਲ ਇਹ ਰਸਮ, ਨਾਵਲ ਕੋਰੋਨਾਵਾਇਰਸ ਮਹਾਮਾਰੀ ਦੇ ਖਤਰੇ ਦੇ ਵਿਚਕਾਰ ਮਾਰਚ ਵਿੱਚ ਮੁਅੱਤਲ ਕਰ ਦਿੱਤਾ ਗਿਆ ਸੀ

6

ਇਹ ਰਸਮ ਵਾਹਗਾ-ਅਟਾਰੀ ਸਰਹੱਦ 'ਤੇ ਸੂਰਜ ਡੁੱਬਣ ਤੋਂ ਤੁਰੰਤ ਪਹਿਲਾਂ ਹਰ ਸ਼ਾਮ ਹੁੰਦੀ ਹੈ।ਇਹ ਦੋਹਾਂ ਪਾਸਿਆਂ ਦੇ ਸਿਪਾਹੀਆਂ ਵਲੋਂ ਪਰੇਡ ਨਾਲ ਸ਼ੁਰੂ ਹੁੰਦੀ ਹੈ, ਅਤੇ ਦੋਵਾਂ ਦੇਸ਼ਾਂ ਦੇ ਝੰਡੇ ਨੂੰ ਤਾਲਮੇਲ ਨਾਲ ਉਤਾਰਿਆ ਜਾਂਦਾ ਹੈ।ਭਾਰਤੀ ਅਤੇ ਪਾਕਿਸਤਾਨੀ ਕਰਮਚਾਰੀ ਜ਼ੀਰੋ ਲਾਈਨ ਵੱਲ ਮਾਰਚ ਕਰਦੇ ਹਨ।

7

'Beating retreat' ਦੀ ਰਸਮ ਦੋਵਾਂ ਦੇਸ਼ਾਂ ਦਰਮਿਆਨ ਦੁਸ਼ਮਣੀ ਅਤੇ ਭਾਈਚਾਰਕ ਸਾਂਝ ਦੇ ਪ੍ਰਤੀਕ ਨੂੰ ਦਰਸਾਉਂਦੀ ਇਕ ਬਹੁਤ ਹੀ ਸ਼ਾਨਦਾਰ ਘਟਨਾ ਮੰਨੀ ਜਾਂਦੀ ਹੈ। ਇਹ 1959 ਵਿਚ ਦੋਵਾਂ ਦੇਸ਼ਾਂ ਵਿਚਾਲੇ ਸਦਭਾਵਨਾ ਇਸ਼ਾਰੇ ਵਜੋਂ ਸ਼ੁਰੂ ਕੀਤੀ ਗਈ ਸੀ।

8

ਇਸ ਸਾਲ, ਵਾਹਗਾ-ਅਟਾਰੀ ਸਰਹੱਦ ਦੇ ਸਾਂਝੇ ਚੈੱਕ ਪੋਸਟ (ਜੇਸੀਪੀ) ਵਿਖੇ ਆਜ਼ਾਦੀ ਦਿਵਸ ਸਮਾਰੋਹ, ਕੋਰੋਨਾਵਾਇਰਸ ਦੇ ਫੈਲਣ ਕਾਰਨ ਬਿਨ੍ਹਾਂ ਦਰਸ਼ਕਾਂ ਤੋਂ ਮਾਨਿਆ ਜਾਵੇਗਾ।ਇਸ ਸਾਲ ਸਿਰਫ 30 ਬੰਦਿਆਂ ਨੂੰ ਇਜਾਜ਼ਤ ਮਿਲੀ ਹੈ।

9

ਸੁਤੰਤਰਤਾ ਦਿਵਸ ਦੇ ਮੌਕੇ 'ਤੇ ਹਰ ਸਾਲ ਪਾਕਿਸਤਾਨ ਨਾਲ ਲੱਗਦੀ ਵਾਹਗਾ-ਅਟਾਰੀ ਸਰਹੱਦ 'ਤੇ ਦੇਸ਼ ਭਗਤੀ ਦਾ ਰੰਗ ਵੇਖਿਆ ਜਾਂਦਾ ਹੈ।ਜਦੋਂ ਹਜ਼ਾਰਾਂ ਭਾਰਤੀ ਮਸ਼ਹੂਰ 'beating retreat' ਸਮਾਗਮ ਨੂੰ ਦੇਖਣ ਲਈ ਇਕੱਠੇ ਹੁੰਦੇ ਹਨ। ਬਾਰਡਰ ਸਿਕਿਓਰਿਟੀ ਫੋਰਸ (ਬੀਐਸਐਫ) ਦੇ ਜਵਾਨ ਭਾਰੀ ਉਤਸ਼ਾਹ ਨਾਲ ਇਸ ਸਮਾਗਮ 'ਚ ਹਿੱਸਾ ਲੈਂਦੇ ਹਨ।

  • ਹੋਮ
  • ਫੋਟੋ ਗੈਲਰੀ
  • ਪੰਜਾਬ
  • Independence Day 2020: ਬਿਨ੍ਹਾਂ ਦਰਸ਼ਕਾਂ ਦੇ ਵਾਹਗਾ-ਅਟਾਰੀ ਸਰਹੱਦ ਤੇ ਹੋਏਗੀ 'Beating retreat ceremony'
About us | Advertisement| Privacy policy
© Copyright@2025.ABP Network Private Limited. All rights reserved.