Must See in Jaipur: ਜਦੋਂ ਵੀ ਕਰੋ ਜੈਪੂਰ ਦੀ ਸੈਰ, ਜ਼ਰੂਰ ਕਰੋ ਇਨ੍ਹਾਂ ਕਿਲ੍ਹਿਆਂ ਦਾ ਦੀਦਾਰ
6. ਲਕਸ਼ਮਣ ਦਾ ਕਿਲ੍ਹਾ (Laxmangarh Fort): ਜੇ ਤੁਸੀਂ ਸੁੰਦਰ ਕਲਾਵਾਂ ਨੂੰ ਵੇਖਣਾ ਚਾਹੁੰਦੇ ਹੋ, ਤਾਂ ਲਕਸ਼ਮਣਗੜ੍ਹ ਉਹ ਥਾਂ ਹੈ ਜਿੱਥੇ ਤੁਸੀਂ ਜਾਣਾ ਚਾਹੋਗੇ। ਹਾਲਾਂਕਿ ਇਸ ਦੇ ਮਾੜੇ ਰੱਖ-ਰਖਾਅ ਕਾਰਨ ਇਹ ਹੁਣ ਖੰਡਰਾਂ ਹੋ ਗਿਆ ਹੈ ਪਰ ਫਿਰ ਵੀ ਇਹ ਦੇਖਣ ਲਈ ਇੱਕ ਦਿਲਚਸਪ ਥਾਂ ਹੈ। ਸਾਲ 1862 ਵਿਚ ਸੀਕਰ ਦੇ ਰਾਓ ਰਾਜਾ ਵਲੋਂ ਇਸ ਨੂੰ ਬਣਾਇਆ ਗਿਆ ਇਹ ਕਿਲ੍ਹਾ ਵੱਡੇ ਖਿੰਡੇ ਹੋਏ ਚੱਟਾਨਾਂ ਨਾਲ ਬਣਾਇਆ ਗਿਆ ਸੀ।
Download ABP Live App and Watch All Latest Videos
View In App7. ਜੈਗੜ੍ਹ ਦਾ ਕਿਲ੍ਹਾ (Jaigarh Fort): ਰਾਜਸਥਾਨ ਦਾ ਇਹ ਪ੍ਰਸਿੱਧ ਪੈਲੇਸ ਜੈਪੁਰ ਤੋਂ ਸਿਰਫ 15.4 ਕਿਲੋਮੀਟਰ ਦੀ ਦੂਰੀ 'ਤੇ ਹੈ ਅਤੇ ਅਰਾਵਲੀ ਰੇਂਜ 'ਤੇ ਸਥਿਤ ਹੈ। ਇਹ 18ਵੀਂ ਸਦੀ ਵਿੱਚ ਬਣਾਇਆ ਗਿਆ ਸੀ ਅਤੇ ਇਹ ਢਾਂਚਾਗਤ ਸੁੰਦਰਤਾ, ਅਜਾਇਬ ਘਰ ਅਤੇ ਸ਼ਸਤਰਾਂ ਲਈ ਮਸ਼ਹੂਰ ਹੈ।
5. ਤਾਰਾਗੜ੍ਹ ਦਾ ਕਿਲ੍ਹਾ (Taragarh Fort): ਇਹ ਅਜਮੇਰੀ ਕਿਲ੍ਹਾ ਪਿੰਕ ਸਿਟੀ ਤੋਂ ਲਗਪਗ 139 ਕਿਲੋਮੀਟਰ ਦੀ ਦੂਰੀ 'ਤੇ ਹੈ ਅਤੇ ਇਸਦੇ ਸ਼ਾਨਦਾਰ ਢਾਂਚੇ ਲਈ ਜਾਣਿਆ ਜਾਂਦਾ ਹੈ। ਇਹ 14ਵੀਂ ਸਦੀ ਵਿੱਚ ਇਸਦੇ ਤਿੰਨ ਪ੍ਰਤੀਕ ਦਰਵਾਜ਼ੇ, ਲਕਸ਼ਮੀ ਪੋਲ, ਗੱਗੂਦੀ ਦੇ ਗੇਟ, ਫੁਟਾ ਦਰਵਾਜ਼ਾ ਨਾਲ ਬਣਾਇਆ ਗਿਆ ਸੀ। ਇਹ ਆਪਣੀਆਂ ਸੁਰੰਗਾਂ ਕਾਰਨ ਸੈਲਾਨੀਆਂ ਨੂੰ ਵੀ ਆਕਰਸ਼ਿਤ ਕਰਦਾ ਹੈ, ਜੋ ਪਹਾੜਾਂ ਚੋਂ ਦੀ ਲੰਘਦਾ ਹੈ।
4. ਅੰਬਰ ਕਿਲ੍ਹਾ (Amber Fort): ਜੇ ਤੁਸੀਂ ਇਕ ਛੋਟੀ ਜਿਹੀ ਸੜਕ ਯਾਤਰਾ ਲਈ ਜਾ ਰਹੇ ਹੋ, ਤਾਂ ਜੈਪੁਰ ਤੋਂ 12.8 ਕਿਲੋਮੀਟਰ ਦੀ ਦੂਰੀ 'ਤੇ ਜਾ ਕੇ ਸ਼ਾਨਦਾਰ ਅੰਬਰ ਕਿਲ੍ਹੇ ਨੂੰ ਦੇਖੋ, ਜੋ 16ਵੀਂ ਸਦੀ ਵਿਚ ਬਣਾਇਆ ਗਿਆ ਸੀ। ਲਾਲ ਰੇਤਲੇ ਪੱਥਰ ਅਤੇ ਸੰਗਮਰਮਰ ਨਾਲ ਬਣਿਆ ਇਹ ਕਿਲ੍ਹਾ ਬਹੁਤ ਸੁੰਦਰ ਹੈ। ਇੱਥੇ ਤੁਸੀਂ ਹੋਰ ਸਥਾਨਾਂ ਜਿਵੇਂ ਦਰਪਣ ਮਹਿਲ, ਸੁਖ ਨਿਵਾਸ, ਸ਼ੀਲਾ ਦੇਵੀ ਮੰਦਰ, ਮੁਗਲ ਗਾਰਡਨ ਅਤੇ ਵਿਹੜੇ ਵੀ ਦੇਖ ਸਕਦੇ ਹੋ।
3. ਬਾਲਾ ਕਿਲ੍ਹਾ(Bala Quila Fort): ਰਾਜਸਥਾਨ ਦਾ ਥੋੜ੍ਹਾ ਘੱਟ ਮਸ਼ਹੂਰ ਬਾਲਾ ਕਿਲ੍ਹਾ ਜੈਪੁਰ ਤੋਂ ਲਗਪਗ 148 ਕਿਲੋਮੀਟਰ ਦੀ ਦੂਰੀ 'ਤੇ ਹੈ। ਇਹ ਅਲਵਰ ਵਿੱਚ ਸਥਿਤ ਹੈ, ਜਿਸ ਨੂੰ ਅਲਵਰ ਕਿਲ੍ਹੇ ਵਜੋਂ ਵੀ ਜਾਣਿਆ ਜਾਂਦਾ ਹੈ। ਇਹ 15ਵੀਂ ਸਦੀ ਵਿੱਚ ਬਣਾਇਆ ਗਿਆ ਸੀ। ਅਲਵਰ ਸ਼ਹਿਰ ਦੀ ਸੁੰਦਰਤਾ ਇਸ ਕਿਲ੍ਹੇ ਨਾਲ ਹੋਰ ਵਧ ਜਾਂਦੀ ਹੈ।
2. ਨਾਹਰਗੜ੍ਹ ਦਾ ਕਿਲ੍ਹਾ (Nahargarh Fort): ਨਾਹਰਗੜ੍ਹ ਕਿਲ੍ਹਾ 18ਵੀਂ ਸਦੀ ਵਿੱਚ ਬਣਾਇਆ ਗਿਆ, ਜੇ ਕਿ ਅਰਾਵਲੀ ਰੇਂਜ 'ਤੇ ਖੜ੍ਹਾ ਇੱਕ ਸੁੰਦਰ ਕਿਲ੍ਹਾ ਹੈ। ਇਹ ਜੈਪੁਰ ਤੋਂ ਲਗਪਗ 19.1 ਕਿਲੋਮੀਟਰ ਦੀ ਦੂਰੀ 'ਤੇ ਹੈ ਅਤੇ ਇਸ ਦੀ ਬਣਤਰ ਅਤੇ ਆਰਕੀਟੈਕਚਰ ਲਈ ਮਸ਼ਹੂਰ ਹੈ। ਕਿਹਾ ਜਾਂਦਾ ਹੈ ਕਿ ਇਹ ਮਹਿਲ ਖਾਸ ਤੌਰ 'ਤੇ ਮਨੋਰੰਜਨ ਲਈ ਬਣਾਇਆ ਗਿਆ ਸੀ। ਜੇ ਤੁਸੀਂ ਰਾਜਸਥਾਨ ਦੀਆਂ ਸ਼ਾਨਦਾਰ ਕਲਾਵਾਂ ਨੂੰ ਵੇਖਣਾ ਚਾਹੁੰਦੇ ਹੋ, ਤਾਂ ਯਕੀਨਨ ਇੱਥੇ ਜਾਓ।
1. ਭਾਨਗੜ੍ਹ ਦਾ ਕਿਲ੍ਹਾ(Bhangarh Fort): ਤੁਸੀਂ ਭਾਨਗੜ੍ਹ ਕਿਲ੍ਹੇ ਬਾਰੇ ਸੁਣਿਆ ਹੋਵੇਗਾ। ਜੋ ਕਿ ਪਿੰਕ ਸਿਟੀ ਤੋਂ ਸਿਰਫ 77 ਕਿਲੋਮੀਟਰ ਦੀ ਦੂਰੀ 'ਤੇ ਹੈ। ਇਹ ਸਰਿਸਕਾ ਦੇ ਟਾਈਗਰ ਰਿਜ਼ਰਵ ਦੀ ਸਰਹੱਦ 'ਤੇ ਸਥਿਤ ਹੈ ਅਤੇ ਇਸ ਖੇਤਰ ਦਾ ਪ੍ਰਮੁੱਖ ਸੈਰ-ਸਪਾਟਾ ਸਥਾਨ ਹੈ। ਇਹ ਵਿਰਾਸਤੀ ਥਾਂ ਵੀ ਖੰਡਰਾਂ ਵਿਚ ਹੈ ਅਤੇ ਇਸ ਨੂੰ ਭੂਤ-ਪ੍ਰੇਤ ਕਿਲ੍ਹਾ ਵੀ ਮੰਨਿਆ ਜਾਂਦਾ ਹੈ।
- - - - - - - - - Advertisement - - - - - - - - -