Bollywood ਸਟਾਰਸ ਦੀ ਪਹਿਲੀ ਕਮਾਈ ਜਾਣ ਹੋ ਜਾਓਗੇ ਹੈਰਾਨ, ਕਿਸੇ ਦੀ ਕਮਾਈ ਸੀ 25 ਰੁਪਏ ਤੇ ਕਿਸੇ ਦੀ ਸ਼ੁਰੂਆਤ 100 ਰੁਪਏ ਤੋਂ
ਮਨੋਜ ਵਾਜਪਾਈ ਨੇ ਬਾਲੀਵੁੱਡ ਇੰਡਸਟਰੀ ਵਿੱਚ ਥਾਂ ਬਣਾਉਣ ਲਈ ਕਾਫ਼ੀ ਸੰਘਰਸ਼ ਕੀਤਾ। ਮਨੋਜ ਵਾਜਪਾਈ ਬੈਰੀ ਜੌਹਨ ਦੀ ਨਾਟਕ ਨਿਰਦੇਸ਼ਤ ਕਰਨ ਵਿੱਚ ਮਦਦ ਕਰਦੇ ਸੀ ਜਿਸ ਨਾਲ ਉਸ ਨੂੰ 1200 ਰੁਪਏ ਤਨਖਾਹ ਮਿਲਦੀ ਸੀ।
Download ABP Live App and Watch All Latest Videos
View In Appਪ੍ਰਿਅੰਕਾ ਚੋਪੜਾ ਨੇ ਨਾ ਸਿਰਫ ਭਾਰਤ ਵਿੱਚ ਸਗੋਂ ਵਿਸ਼ਵ ਭਰ ਵਿੱਚ ਨਾਂ ਕਮਾਇਆ ਹੈ। ਉਸ ਨੇ ਆਪਣੀ ਪਹਿਲੀ ਕਮਾਈ ਦੀ ਸ਼ੁਰੂਆਤ 5 ਹਜ਼ਾਰ ਰੁਪਏ ਤੋਂ ਕੀਤੀ ਸੀ।
ਅਕਸ਼ੇ ਕੁਮਾਰ ਦਾ ਕਰੀਅਰ ਦਾ ਸਫਰ ਰੋਲਰ ਕੋਸਟਰ ਦੀ ਸਵਾਰੀ ਜਿਹਾ ਹੈ। ਬਾਲੀਵੁੱਡ ਵਿੱਚ ਆਉਣ ਤੋਂ ਪਹਿਲਾਂ ਅਕਸ਼ੇ ਨੇ ਬੈਂਕਾਕ ਦੇ ਇੱਕ ਰੈਸਟੋਰੈਂਟ ਵਿੱਚ ਸ਼ੈੱਫ ਤੇ ਵੇਟਰ ਦਾ ਕੰਮ ਕੀਤਾ ਸੀ। ਉਸ ਨੂੰ 1500 ਰੁਪਏ ਤਨਖਾਹ ਮਿਲਦੀ ਸੀ ਪਰ ਉਹ ਇਸ ਨੌਕਰੀ ਤੋਂ ਖੁਸ਼ ਨਹੀਂ ਸੀ, ਇਸ ਲਈ ਉਸ ਨੇ ਇਸ ਨੂੰ ਛੱਡ ਦਿੱਤਾ ਤੇ ਇੱਕ ਅਭਿਨੇਤਾ ਦੇ ਤੌਰ ਤੇ ਇੱਕ ਨਵਾਂ ਕੈਰੀਅਰ ਸ਼ੁਰੂ ਕੀਤਾ।
ਬਾਲੀਵੁੱਡ ਦੇ ਸਭ ਤੋਂ ਖੂਬਸੂਰਤ ਐਕਟਰ ਰਿਤਿਕ ਰੋਸ਼ਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਾਲ ਕਲਾਕਾਰ ਵਜੋਂ ਕੀਤੀ ਸੀ। ਉਸ ਨੂੰ ਇਸ ਤੋਂ 100 ਰੁਪਏ ਤਨਖਾਹ ਮਿਲਦੀ ਸੀ। ਰਿਤਿਕ ਨੇ ਇੱਕ ਇੰਟਰਵਿਊ ਦੌਰਾਨ ਦੱਸਿਆ ਸੀ ਕਿ ਉਹ ਇਹ ਪੈਸੇ ਖਿਡੌਣੇ ਖਰੀਦਣ ਵਿਚ ਖ਼ਰਚ ਕਰਦਾ ਸੀ।
ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਆਮਿਰ ਖ਼ਾਨ ਨੇ ਲਗਾਨ, ਤਾਰੇ ਜ਼ਮੀਨ ਪਰ, ਗਜਨੀ, ਪੀਕੇ, 3 ਇੱਡੀਅਟਸ ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ। ਬਤੌਰ ਐਕਟਰ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਆਮਿਰ ਨੇ ਸਹਾਇਕ ਨਿਰਦੇਸ਼ਕ ਵਜੋਂ ਕੰਮ ਕੀਤਾ ਤੇ 1000 ਰੁਪਏ ਕਮਾਈ ਤੋਂ ਸੁਰੂਆਤ ਕੀਤੀ।
ਮਹਾਨ ਅਦਾਕਾਰ ਇਰਫਾਨ ਖ਼ਾਨ ਨੇ ਹਾਲ ਹੀ ਵਿੱਚ ਸਾਨੂੰ ਸਦਾ ਲਈ ਅਲਵਿਦਾ ਕਿਹਾ। ਇਰਫਾਨ ਖ਼ਾਨ ਅਦਾਕਾਰੀ ਤੋਂ ਪਹਿਲਾਂ ਅਧਿਆਪਕ ਸੀ। ਉਹ ਵਿਦਿਆਰਥੀਆਂ ਨੂੰ ਪੜ੍ਹਾਉਂਦੇ ਸੀ ਤੇ ਉਨ੍ਹਾਂ ਨੂੰ ਪ੍ਰਤੀ ਵਿਦਿਆਰਥੀ 25 ਰੁਪਏ ਮਿਲਦੇ। ਇੱਕ ਛੋਟੀ ਜਿਹੀ ਸ਼ੁਰੂਆਤ ਕਰਨ ਵਾਲੇ ਇਰਫਾਨ ਖ਼ਾਨ ਆਪਣੇ ਸਮਰਪਣ ਤੇ ਲਗਣ ਨਾਲ ਆਪਣੀ ਕਮਾਈ 50 ਕਰੋੜ ਡਾਲਰ ਬਣਾਉਣ ਵਿੱਚ ਸਫਲ ਹੋਏ ਸੀ।
ਰਣਦੀਪ ਹੁੱਡਾ ਫੇਮਸ ਰੋਲ ਵਿਚ ਸਰਬਜੀਤ, ਹਾਈਵੇ, ਕਿੱਕ ਆਦਿ ਕਈ ਰੋਲ ਸ਼ਾਮਲ ਹਨ। ਪਰ ਆਪਣੀ ਪਹਿਲੀ ਫਿਲਮ ਤੋਂ ਪਹਿਲਾਂ ਉਸ ਨੇ ਆਸਟਰੇਲੀਆ ਵਿਚ ਇੱਕ ਚੀਨੀ ਰੈਸਟੋਰੈਂਟ ਵਿਚ ਕੰਮ ਕੀਤਾ। ਜਿੱਥੇ ਉਨ੍ਹਾਂ ਨੂੰ ਹਰ ਡਲਿਵਰੀ ਲਈ $8 ਪ੍ਰਤੀ ਘੰਟਾ ਤੇ 1.3ਡਾਲਰ ਦੀ ਕਮਾਈ ਕੀਤੀ।
ਅਦਾਕਾਰ ਅਤੇ ਰਾਜਨੇਤਾ ਧਰਮਿੰਦਰ ਨੇ ਬਾਲੀਵੁੱਡ ਨੂੰ ਕਈ ਹਿੱਟ ਫਿਲਮਾਂ ਦਿੱਤੀਆਂ। ਜਦੋਂ ਉਨ੍ਹਾਂ ਨੇ ਬਾਲੀਵੁੱਡ 'ਚ ਸ਼ੁਰੂਆਤ ਕੀਤੀ ਤਾਂ ਉਨ੍ਹਾਂ ਨੂੰ ਸਿਰਫ 500 ਰੁਪਏ ਦਿੱਤੇ ਗਏ ਸੀ।
ਰਿਐਲਿਟੀ ਸ਼ੋਅ ਖਤਰੋਂ ਕੇ ਖਿਲਾੜੀ ਦੇ ਮਸ਼ਹੂਰ ਨਿਰਦੇਸ਼ਕ ਤੇ ਹੋਸਟ ਰੋਹਿਤ ਸ਼ੈੱਟੀ ਬਾਲੀਵੁੱਡ ਦੀ ਹਿੱਟ ਮਸ਼ੀਨ ਵਜੋਂ ਜਾਣੇ ਜਾਂਦੇ ਹਨ। ਉਨ੍ਹਾਂ ਨੇ ਸਿੰਘਮ, ਸਿੰਬਾ, ਚੇਨਈ ਐਕਸਪ੍ਰੈਸ ਤੇ ਹੋਰ ਕਈ ਫੇਮਸ ਫਿਲਮਾਂ ਦਾ ਨਿਰਮਾਣ ਤੇ ਨਿਰਦੇਸ਼ਨ ਕੀਤਾ। ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਰੋਹਿਤ ਨੇ ਫਿਲਮ ਨਿਰਮਾਤਾ ਕੁੱਕੂ ਕੋਹਲੀ ਦੇ ਅਸਿਸਟੈਂਟ ਡਾਇਰੈਕਟਰ ਵਜੋਂ ਕੰਮ ਕੀਤਾ। ਉਹ ਪ੍ਰਤੀ ਦਿਨ ਘੱਟੋ ਘੱਟ 35 ਰੁਪਏ ਦੀ ਕਮਾਈ ਮਿਲਦੀ ਸੀ।
ਅਨਿਲ ਕਪੂਰ ਦੀ ਬੇਟੀ, ਸੋਨਮ ਕਪੂਰ ਫਿਲਮਾਂ ਵਿੱਚ ਆਉਣ ਲਈ ਆਪਣੇ ਪਿਤਾ ਦੇ ਨਾਂ ਦੀ ਵਰਤੋਂ ਕਰ ਸਕਦੀ ਸੀ ਪਰ ਉਸ ਨੇ ਇੱਕ ਤਰਕਸ਼ੀਲ ਵਿਅਕਤੀ ਵਜੋਂ ਸਿੱਖਣਾ ਚਾਹਤ ਰੱਖੀ, ਇਸ ਲਈ ਉਸ ਨੇ ਸੰਜੇ ਲੀਲਾ ਬਾਂਸਾਲੀ ਨੂੰ ਅਸਿਸਟ ਕੀਤਾ। ਉਸ ਨੂੰ ਇਸ ਨੌਕਰੀ ਤੋਂ 3 ਹਜ਼ਾਰ ਰੁਪਏ ਤਨਖਾਹ ਮਿਲਦੀ ਸੀ।
ਬਾਲੀਵੁੱਡ ਦੇ ਰੋਮਾਂਸ ਕਿੰਗ ਸ਼ਾਹਰੁਖ ਖ਼ਾਨ ਨੇ ਆਪਣੇ ਕਰੀਅਰ ਵਿੱਚ ਕਈ ਉਤਰਾਅ ਚੜਾਅ ਵੇਖੇ। ਐਸਆਰਕੇ ਨੂੰ ਉਸ ਦੀ ਪਹਿਲੀ ਤਨਖਾਹ ਲਈ ਸਿਰਫ 50 ਰੁਪਏ ਹਾਸਲ ਹੋਏ। ਇੱਕ ਇੰਟਰਵਿਊ ਦੌਰਾਨ ਸ਼ਾਹਰੁਖ ਨੇ ਇਹ ਖੁਲਾਸਾ ਕੀਤਾ ਸੀ।
ਬਿੱਗ ਬੀ ਯਾਨੀ ਅਮਿਤਾਭ ਬੱਚਨ ਨੇ ਬਾਲੀਵੁੱਡ ਵਿੱਚ ਆਉਣ ਤੋਂ ਪਹਿਲਾਂ ਕੋਲਕਾਤਾ ਸ਼ਹਿਰ ਵਿੱਚ ਇੱਕ ਸ਼ਿਪਿੰਗ ਫਰਮ ਨਾਲ ਕੰਮ ਕੀਤਾ, ਜਿੱਥੇ ਉਨ੍ਹਾਂ ਨੂੰ ਪਹਿਲੀ ਤਨਖਾਹ ਵਜੋਂ 500 ਰੁਪਏ ਮਿਲੇ।
- - - - - - - - - Advertisement - - - - - - - - -