ਇਰਫਾਨ ਦੇ ਸਵਾਲਾਂ ਦਾ ਜਵਾਬ ਦੇਣਗੇ ਮੋਦੀ, ਕੇਜਰੀਵਾਲ ਤੇ ਰਾਹੁਲ !
ਇੰਨਾ ਹੀ ਨਹੀਂ ਖਾਨ ਨੇ ਪੀਐਮ ਮੋਦੀ ਤੋਂ ਵੀ ਮਿਲਣ ਲਈ ਸਮਾਂ ਮੰਗਿਆ ਹੈ। ਦਰਅਸਲ ਇਰਫਾਨ ਖਾਨ ਦੀ ਫਿਲਮ ਮਦਾਰੀ 22 ਜੁਲਾਈ ਨੂੰ ਰਿਲੀਜ਼ ਹੋਣ ਵਾਲੀ ਹੈ। ਰਿਲੀਜ਼ ਤੋਂ ਪਹਿਲਾਂ ਖਾਨ ਦੇਸ਼ ਦੇ ਮਸ਼ਹੂਰ ਚਿਹਰਿਆਂ ਨਾਲ ਮੁਲਾਕਾਤ ਕਰ ਰਹੇ ਹਨ। ਆਪਣੀ ਫਿਲਮ ਦੇ ਪ੍ਰਚਾਰ ਲਈ ਖਾਨ ਕੁੱਝ ਦਿਨ ਪਹਿਲਾਂ ਰਾਜਦ ਸੁਪਰੀਮੋ ਲਾਲੂ ਪ੍ਰਸਾਦ ਯਾਦਵ ਨਾਲ ਵੀ ਮੁਲਾਕਾਤ ਕਰ ਚੁੱਕੇ ਹਨ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਇਰਫਾਨ ਨੂੰ ਮਿਲਣ ਲਈ ਬੁਲਾਇਆ ਹੈ। ਕੇਜਰੀਵਾਲ ਨੇ ਖਾਨ ਨੂੰ ਮੰਗਲਵਾਰ ਦਾ ਸਮਾਂ ਦਿੱਤਾ ਹੈ।
ਜਿਸ ਤੋਂ ਬਾਅਦ ਰਾਹੁਲ ਗਾਂਧੀ ਨੇ ਟਵੀਟ ਕਰ ਕਿਹਾ, “ਮੈਨੂੰ ਅਦਾਕਾਰ ਇਰਫਾਨ ਖਾਨ ਨਾਲ ਮਿਲਕੇ ਖੁਸ਼ੀ ਹੋਏਗੀ।”
ਇਰਫਾਨ ਨੇ ਟਵੀਟ ਕਰ ਪੁੱਛਿਆ ਹੈ, “ਕੁੱਝ ਸਵਾਲ ਪੁੱਛਣ ਲਈ ਬਤੌਰ ਨਾਗਰਿਕ ਕੀ ਮੈਂ ਤੁਹਾਨੂੰ ਮਿਲ ਸਕਦਾ ਹਾਂ।”
ਨਵੀਂ ਦਿੱਲੀ: ਬਾਲੀਵੁੱਡ ਅਦਾਕਾਰ ਇਰਫਾਨ ਖਾਨ ਆਪਣੀ ਆਉਣ ਵਾਲੀ ਫਿਲਮ ਮਦਾਰੀ ਦੇ ਪ੍ਰਮੋਸ਼ਨ ‘ਚ ਜੋਰ ਸ਼ੋਰ ਨਾਲ ਲੱਗੇ ਹੋਏ ਹਨ। ਇਸ ਕੜੀ ‘ਚ ਇਰਫਾਨ ਹੁਣ ਪੀਐਮ ਮੋਦੀ, ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮਿਲਕੇ ਕੁੱਝ ਸਵਾਲ ਪੁੱਛਣਗੇ।