✕
  • ਹੋਮ

ਇਸ ਥਾਂ ਮਾਰਿਆ ਗਿਆ ਗੈਂਗਸਟਰ ਦਵਿੰਦਰ ਬੰਬੀਹਾ, ਦੇਖੋ ਤਸਵੀਰਾਂ

ਏਬੀਪੀ ਸਾਂਝਾ   |  10 Sep 2016 10:53 AM (IST)
1

ਕਬੱਡੀ ਖੇਡਣ ਦਾ ਸ਼ੌਕੀਨ ਦਵਿੰਦਰ ਆਮ ਮੁੰਡਿਆਂ ਵਾਂਗ ਸਕੂਲ ਜਾਂਦਾ ਸੀ। ਪੜ੍ਹਨ ਲਿਖਣ ‘ਚ ਕਾਫੀ ਹੁਸ਼ਿਆਰ ਵੀ ਸੀ। ਸਕੂਲ ਦੀ ਪੜ੍ਹਾਈ ਪੂਰੀ ਹੋਈ ਤਾਂ ਦਵਿੰਦਰ ਨੇ ਕਾਲਜ ‘ਚ ਦਾਖਲਾ ਲੈ ਲਿਆ। ਬੱਸ ਇਹੀ ਦਾਖਲਾ ਉਸ ਦੇ ਅਪਰਾਧ ਦੀ ਦੁਨੀਆ ‘ਚ ਦਾਖਲ ਹੋਣ ਦਾ ਸਬੱਬ ਬਣਿਆ। ਦਵਿੰਦਰ ਬੀਏ ਦੇ ਆਖਰੀ ਸਾਲ ‘ਚ ਸੀ। ਪਰ ਇਸੇ ਦੌਰਾਨ ਉਸਦੇ ਪਿੰਡ ‘ਚ ਰਾਜਾ ਨਾਮੀ ਇੱਕ ਮੁੰਡੇ ਦਾ ਕਤਲ ਹੋਇਆ। ਇਸ ਕਤਲ ਮਾਮਲੇ ‘ਚ ਦਵਿੰਦਰ ਦਾ ਵੀ ਨਾਮ ਆਇਆ। ਉਸ ਵੇਲੇ ਉਹ ਮਹਿਜ਼ 20 ਸਾਲ ਦਾ ਸੀ।

2

ਜਾਣਕਾਰੀ ਮੁਤਾਬਕ ਬਠਿੰਡਾ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਮੋਸਟ ਵਾਂਟਡ ਖਤਰਨਾਕ ਗੈਂਗਸਟਰ ਦਵਿੰਦਰ ਸਿੰਘ ਬੰਬੀਹਾ ਬਠਿੰਡਾ ‘ਚ ਹੈ। ਉਸਦੀਆਂ ਪੈੜਾਂ ਨੱਪਦੇ ਹੋਏ ਪੁਲਿਸ ਰਾਮਪੁਰਾ ਫੂਲ ਜਾ ਪਹੁੰਚੀ। ਪੁਲਿਸ ਨੂੰ ਦੇਖਦਿਆਂ ਹੀ ਬੰਬੀਹੇ ਤੇ ਉਸਦੇ ਸਾਥੀਆਂ ਨੇ ਪੁਲਿਸ ‘ਤੇ ਗੋਲੀਆਂ ਵਰਾ ਦਿੱਤੀਆਂ।

3

ਪੁਲਿਸ ਦਾ ਕੱਲ੍ਹ ਰਾਮਪੁਰਾ ਨੇੜੇ ਫੂਲ ਦੀ ਢਾਣੀ ਗਿੱਲ ਰੋਡ ਤੇ ਦਵਿੰਦ ਬੰਬੀਹਾ ਨਾਲ ਟਾਕਰਾ ਹੋਇਆ ਸੀ।

4

ਗੱਡੀ ਤੇ ਵੱਜੀਆਂ ਗੋਲੀਆਂ ਦੇ ਨਿਸ਼ਾਨ ਸਾਫ ਨਜ਼ਰ ਆ ਰਹੇ ਹਨ।

5

ਇੱਥੇ ਖੇਤਾਂ 'ਚ ਦੋਨਾਂ ਧਿਰਾਂ 'ਚ ਫਾਇਰਿੰਗ ਹੋਈ।

6

ਇਹ ਹੈ ਉਹ ਪੁਲਿਸ ਟੀਮ ਜਿਸ ਨੇ ਐਨਕਾਉੰਟਰ ਕੀਤਾ। ਇਸ ਟੀਮ ਦੀ ਅਗਵਾਈ ਬਠਿੰਡਾ ਦਾ ਐਸ ਪੀ ਬਿਕਰਮਜੀਤ (ਸਭ ਤੋਂ ਅੱਗੇ ਭੂਰੀ ਟੀ-ਸ਼ਰਟ) ਕਰ ਰਹੇ ਸਨ।

7

ਬਠਿੰਡਾ ਪੁਲਿਸ ਨੇ ਇੱਥੇ ਮਾਰ ਮੁਕਾਇਆ ਗੈਂਗਸਟਰ ਦਵਿੰਦਰ ਬੰਬੀਹਾ।

8

ਇਸ ਕਤਲ ਮਾਮਲੇ ‘ਚ ਬੰਬੀਹਾ ਨੂੰ ਹਥਕੜੀ ਜਰੂਰ ਲੱਗ ਗਈ ਪਰ ਉਹ ਕਾਨੂੰਨ ਟਿੱਚ ਦੱਸਣ ਦੀਆਂ ਤਿਆਰੀਆਂ ਕਰਨ ਲੱਗਾ ਸੀ। ਅਦਾਲਤ ‘ਚ ਪੇਸ਼ੀ ‘ਤੇ ਲਿਜਾਂਦੇ ਸਮੇਂ ਬੰਬੀਹਾ ਕਾਨੂੰਨ ਦੀਆਂ ਬੇੜੀਆਂ ਤੋੜ ਕੇ ਫਰਾਰ ਹੋ ਗਿਆ। ਉਸ ਤੋਂ ਬਾਅਦ ਦਵਿੰਦਰ ਬੰਬੀਹਾ ਤੇ ਪੁਲਿਸ ਵਿਚਾਲੇ ਚੋਰ ਸਿਪਾਹੀ ਦਾ ਖੇਡ ਸ਼ੁਰੂ ਹੋਇਆ। ਸਾਲ 2010 ਤੋਂ ਬਾਅਦ ਬੰਬੀਹਾ ਕਦੇ ਪਿੰਡ ਨਹੀਂ ਆਇਆ। ਹੁਣ ਉਹ ਖਤਰਨਾਕ ਗੈਂਗਸਟਰ ਦਵਿੰਦਰ ਬੰਬੀਹਾ ਹਣ ਚੁੱਕਾ ਸੀ।

9

26 ਸਾਲ ਦਾ ਗੈਂਗਸਟਰ ਪੂਰੀ ਪੁਲਿਸ ਫੋਰਸ ‘ਤੇ ਪੰਜ ਸਾਲਾਂ ਤੋਂ ਭਾਰੀ ਪਿਆ ਹੋਇਆ ਸੀ। ਗੈਂਗਸਟਰ ਬੰਬੀਹਾ ਦਾ ਵੀ ਅੰਜਾਮ ਉਹੀ ਹੋਇਆ ਜੋ ਇੱਕ ਅਪਰਾਧੀ ਦਾ ਹੁੰਦਾ ਹੈ। ਪੰਜਾਬ ‘ਚ ਹਰ ਵੱਡੀ ਗੈਂਗਵਾਰ ਦੇ ਮਾਸਟਰਮਾਈਂਡ ਬੰਬੀਹੇ ਨੂੰ ਆਖਿਕਾਰ ਪੁਲਿਸ ਨੇ ਅੱਜ ਢੇਰ ਕਰ ਦਿੱਤਾ ਹੈ।

10

ਇਸ ‘ਤੇ ਪੁਲਿਸ ਟੀਮ ਨੇ ਵੀ ਮੁੰਹਤੋੜ ਜਵਾਬ ਦਿੱਤਾ। ਨਤੀਜਾ ਇਹ ਹੋਇਆ ਕਿ ਪੁਲਿਸ ਲਈ ਸਿਰਦਰਦ ਬਣ ਚੁੱਕਿਆ ਬੰਬੀਹਾ ਮਾਰਿਆ ਗਿਆ। ਉਸ ਕੋਲੋਂ ਪੁਲਿਸ ਨੂੰ ਤਿੰਨ ਪਿਸਟਲ ਬਰਾਮਦ ਹੋਏ ਹਨ। ਉਹ ਕਈ ਕਤਲ, ਇਰਾਦਾ-ਏ-ਕਤਲ, ਲੁੱਟਾਂ-ਖੋਹਾਂ ਤੇ ਕੁੱਟਮਾਰ ਦੇ 15 ਤੋਂ ਵੱਧ ਸੰਗੀਨ ਮਾਮਲਿਆਂ ‘ਚ ਪੰਜਾਬ ਪੁਲਿਸ ਨੂੰ ਲੋੜੀਂਦਾ ਸੀ।

  • ਹੋਮ
  • Photos
  • ਖ਼ਬਰਾਂ
  • ਇਸ ਥਾਂ ਮਾਰਿਆ ਗਿਆ ਗੈਂਗਸਟਰ ਦਵਿੰਦਰ ਬੰਬੀਹਾ, ਦੇਖੋ ਤਸਵੀਰਾਂ
About us | Advertisement| Privacy policy
© Copyright@2025.ABP Network Private Limited. All rights reserved.