ਓਪਨਿੰਗ ਵੀਕੈਂਡ 'ਚ 'ਡਿਸ਼ੂਮ' ਨੇ ਕਮਾਏ 37 ਕਰੋੜ
ਇਸ ਤੋਂ ਇਲਾਵਾ ਫੈਨ 52.35 ਕਰੋੜ ਨਾਲ ਤੀਜੇ ਨੰਬਰ ‘ਤੇ, ਏਅਰਲਿਫਟ 44.30 ਕਰੋੜ ਕਮਾ ਕੇ ਚੌਥੇ ਨੰਬਰ, ਬਾਗੀ 38.58 ਕਰੋੜ ਨਾਲ ਪੰਜਵੇਂ ਨੰਬਰ, ਛੇਵੇਂ ‘ਤੇ ਡਿਸ਼ੂਮ 37.32 ਕਰੋੜ ਤੇ ਸੱਤਵੇਂ ਨੰਬਰ ‘ਤੇ ਹੈ 33.80 ਕਰੋੜ ਕਮਾਉਣ ਵਾਲੀ ਉਡਤਾ ਪੰਜਾਬ।
ਇਸ ਦੇ ਨਾਲ ਹੀ ਸਾਲ 2016 ‘ਚ ਓਪਨਿੰਗ ਵੀਕੈਂਡ ‘ਚ ਜ਼ਿਆਦਾ ਕਮਾਈ ਕਰਨ ਵਾਲੀਆਂ ਫਿਲਮਾਂ ‘ਚ ਡਿਸ਼ੂਮ ਨੰਬਰ 6 ‘ਤੇ ਕਾਬਜ਼ ਹੋ ਗਈ ਹੈ। ਓਪਨਿੰਗ ਵੀਕੈਂਡ ‘ਚ ਕਮਾਈ ਕਰਨ ਦੇ ਮਾਮਲੇ ‘ਚ ਸੁਲਤਾਨ 180.36 ਕਰੋੜ ਦੀ ਕਮਾਈ ਕਰ ਪਹਿਲੇ ਨੰਬਰ ‘ਤੇ ਹੈ। ਦੂਜੇ ਨੰਬਰ ‘ਤੇ ਹੈ ‘ਹਾਊਸਫੁਲ-3’ ਜਿਸ ਨੇ 53.31 ਕਰੋੜ ਰੁਪਏ ਕਮਾਈ ਕੀਤੀ ਹੈ।
ਨਵੀਂ ਦਿੱਲੀ: ਬਾਲੀਵੁੱਡ ਫਿਲਮ ਡਿਸ਼ੂਮ ਨੇ ਆਪਣੇ ਉਪਨਿੰਗ ਵੀਕੈਂਡ ‘ਚ ਕੁੱਲ 37 ਕਰੋੜ ਦੀ ਕਮਾਈ ਕਰ ਲਈ ਹੈ। ਇਸ ਫਿਲਮ ਨੇ ਪਹਿਲੇ ਦਿਨ ਕੁੱਲ 11.5 ਕਰੋੜ, ਦੂਸਰੇ ਦਿਨ 12.2 ਕਰੋੜ ਤੇ ਤੀਸਰੇ ਦਿਨ 14.25 ਕਰੋੜ ਦੇ ਬਾਕਸ ਆਫਿਸ ਕਲੈਕਸ਼ਨ ਨਾਲ ਹੁਣ ਤੱਕ ਕੁੱਲ 37.32 ਕਰੋੜ ਰੁਪਏ ਕਮਾ ਲਏ ਹਨ।
ਬਾਜ਼ਾਰ ਦਾ ਵਿਸ਼ਲੇਸ਼ਨ ਕਰਨ ਵਾਲੇ ਮਾਹਰ ਤਰਣ ਅਦਰਸ਼ ਨੇ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਤਰਣ ਨੇ ਇਹ ਵੀ ਲਿਖਿਆ ਹੈ ਕਿ ਇਸ ਫਿਲਮ ਦੀ ਕਮਾਈ ‘ਤੇ ਦੇਸ਼ ਦੇ ਕਈ ਹਿੱਸਿਆਂ ‘ਚ ਹੋ ਰਹੀ ਭਾਰੀ ਬਾਰਸ਼ ਦਾ ਅਸਰ ਪਿਆ ਹੈ, ਨਹੀਂ ਤਾਂ ਫਿਲਮ ਨੂੰ ਹੋਰ ਵੀ ਜ਼ਿਆਦਾ ਕਮੀ ਹੋ ਸਕਦੀ ਸੀ।