ਕੇਜਰੀਵਾਲ ਦਾ RSS 'ਤੇ ਵੱਡਾ ਹਮਲਾ
Download ABP Live App and Watch All Latest Videos
View In Appਜ਼ਿਕਰਯੋਗ ਹੈ ਕਿ ਇਸ਼ਤਿਹਾਰ ‘ਚ ਪ੍ਰਧਾਨ ਮੰਤਰੀ ਦੀ ਤਸਵੀਰ ਨਜ਼ਰ ਆਉਣ ਮਗਰੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੀ.ਐਮ. ਦਾ ਮਜ਼ਾਕ ਉਡਾਉਂਦਿਆਂ ਉਨ੍ਹਾਂ ਨੂੰ ਮਿਸਟਰ ਰਿਲਾਇੰਸ ਕਿਹਾ ਸੀ। ਕੇਜਰੀਵਾਲ ਨੇ ਪੀ.ਐਮ. ‘ਤੇ ਰਿਲਾਇੰਸ ਦੀ ਨਵੀਂ ਜੀਓ ਸਰਵਿਸ ਲਈ ਖੁੱਲ੍ਹੇਆਮ ਪ੍ਰਚਾਰ ਕਰਨ ਦਾ ਇਲਜ਼ਾਮ ਲਾਇਆ ਸੀ। ਇਸ ਮਾਮਲੇ ‘ਤੇ ਕੇਜਰੀਵਾਲ ਨੇ ਟਵੀਟ ਕਰਦਿਆਂ ਕਿਹਾ ਸੀ ਕਿ, “ਮੋਦੀ ਜੀ ਰਿਲਾਇੰਸ ਦੇ ਇਸ਼ਤਿਹਾਰਾਂ ਲਈ ਮਾਡਲਿੰਗ ਜਾਰੀ ਰੱਖੋ। ਪੂਰੇ ਦੇਸ਼ ਦੇ ਮਜ਼ਦੂਰ 2019 ‘ਚ ਤੁਹਾਨੂੰ ਸਬਕ ਸਿਖਾਉਣਗੇ।”
ਕੇਜਰੀਵਾਲ ਨੇ ਟਵੀਟ ਕਰਕੇ ਕਿਹਾ ਕਿ ਰਿਲਾਇੰਸ ਲਈ ਪਹਿਲਾਂ ਪੀ.ਐਮ. ਨੇ ਮਾਡਲਿੰਗ ਕੀਤੀ ਤੇ ਹੁਣ ਕੋਈ ਕਹਿ ਰਿਹਾ ਹੈ ਕਿ ਆਰ.ਐਸ.ਐਸ. ਦਾ ਮਤਲਬ ਰਿਲਾਇੰਸ ਸਵੈ ਸੇਵਕ ਸੰਘ ਹੈ। ਇਹ ਵਿਵਾਦਤ ਟਵੀਟ ਰਿਲਾਇੰਸ ਦੇ ਇਸ ਇਸ਼ਤਿਹਾਰ ‘ਤੇ ਦਿੱਤੀ ਗਈ ਸਫਾਈ ਤੋਂ ਬਾਅਦ ਕੀਤਾ ਗਿਆ ਹੈ। ਬੀਜੇਪੀ ਵੱਲੋਂ ਇਸ ਮਾਮਲੇ ‘ਤੇ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।
ਨਵੀਂ ਦਿੱਲੀ: ਰਿਲਾਇੰਸ ਜੀਓ ਦੇ ਇਸ਼ਤਿਹਾਰ ‘ਚ ਪੀ.ਐਮ. ਮੋਦੀ ਦੀ ਤਸਵੀਰ ਨੂੰ ਲੈ ਕੇ ਸ਼ੁਰੂ ਹੋਏ ਵਿਵਾਦ ‘ਚ ਕੇਜਰੀਵਾਲ ਦਾ ਵਾਰ ਜਾਰੀ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇਸ ਮਾਮਲੇ ‘ਤੇ ਲਗਾਤਾਰ ਨਿਸ਼ਾਨਾ ਸਾਧ ਰਹੇ ਹਨ। ਪੀ.ਐਮ. ਮੋਦੀ ‘ਤੇ ਹਮਲਾ ਬੋਲਣ ਤੋਂ ਬਾਅਦ ਕੇਜਰੀਵਾਲ ਨੇ ਹੁਣ ਆਰ.ਐਸ.ਐਸ. ਨੂੰ ਲੈ ਕੇ ਨਿਸ਼ਾਨਾ ਸਾਧਿਆ ਹੈ।
ਇਸ ਪੂਰੇ ਵਿਵਾਦ ‘ਤੇ ਮੁਕੇਸ਼ ਅੰਬਾਨੀ ਨੇ ਜਵਾਬ ਦਿੰਦਿਆਂ ਸਾਫ ਕਿਹਾ ਸੀ ਕਿ, “ਪ੍ਰਧਾਨ ਮੰਤਰੀ ਨਰੇਂਦਰ ਮੋਦੀ ਮੇਰੇ ਵੀ ਤਾਂ ਪੀ.ਐਮ. ਹਨ।” ਅੰਬਾਨੀ ਨੇ ਕਿਹਾ ਸੀ ਕਿ ਉਹ ਪੀ.ਐਮ. ਦੇ ਡਿਜ਼ੀਟਲ ਇੰਡੀਆ ਵੀਜ਼ਨ ਤੋਂ ਪ੍ਰੇਰਤ ਹੋਏ ਹਨ। ਇਸ ‘ਚ ਕੋਈ ਰਾਜਨੀਤੀ ਨਹੀਂ ਹੈ। ਉਨ੍ਹਾਂ ਕਿਹਾ, “ਇਸ਼ਤਿਹਾਰ ਛਪਵਾਉਣ ਦਾ ਫੈਸਲਾ ਬਿਲਕੁਲ ਸਹੀ ਸੀ। ਉਨ੍ਹਾਂ ਦਾ ਨਿਸ਼ਾਨਾ ਹੈ ਕਿ ਦੇਸ਼ ‘ਚ ਡਿਜੀਟਲ ਇੰਡੀਆ ਨੂੰ ਮਜਬੂਤ ਬਣਾਉਣ।”
- - - - - - - - - Advertisement - - - - - - - - -