ਕੇਜਰੀਵਾਲ ਦੀ ਗੱਡੀ ਹਾਦਸੇ ਦਾ ਸ਼ਿਕਾਰ, ਦੇਖੋ ਤਸਵੀਰਾਂ
ਏਬੀਪੀ ਸਾਂਝਾ | 09 Sep 2016 11:31 AM (IST)
1
2
ਹਾਲਾਂਕਿ ਇਸ ਹਾਦਸੇ ‘ਚ ਕੇਜਰੀਵਾਲ ਜਾਂ ਹੋਰ ਕਿਸੇ ਨੂੰ ਕੋਈ ਸੱਟ ਨਹੀਂ ਲੱਗੀ। ਪਰ ਉਨ੍ਹਾਂ ਦੀ ਗੱਡੀ ਦਾ ਬੋਨਟ ਨੁਕਸਾਨਿਆ ਗਿਆ। ਹਾਦਸੇ ਤੋਂ ਤੁਰੰਤ ਬਾਅਦ ਕੇਜਰੀਵਾਲ ਨੂੰ ਦੂਸਰੀ ਗੱਡੀ ‘ਚ ਬਿਠਾਇਆ ਗਿਆ ਤੇ ਉਹ ਅੰਮ੍ਰਿਤਸਰ ਲਈ ਰਵਾਨਾ ਹੋ ਗਏ।
3
ਜਾਣਕਾਰੀ ਮੁਤਾਬਕ ਜਲੰਧਰ ਦੇ ਪੀਏਪੀ ਚੌਂਕ ਨੇੜੇ ਇਹ ਹਦਸਾ ਵਾਪਰਿਆ ਹੈ। ਦਰਅਸਲ ਕੇਜਰੀਵਾਲ ਦਾ ਕਾਫਲਾ ਅਮ੍ਰਿਤਸਰ ਵੱਲ੍ਹ ਜਾ ਰਿਹਾ ਸੀ। ਇਸ ਦੌਰਾਨ ਉਨ੍ਹਾਂ ਦੇ ਕਾਫਲੇ ‘ਚ ਚੱਲ ਰਹੀ ਪਾਇਲਟ ਜਿਪਸੀ ਦੇ ਸਾਹਮਣੇ ਤੋਂ ਕੋਈ ਵਹੀਕਲ ਆਉਣ ਕਾਰਨ ਇੱਕ ਦਮ ਬਰੇਕ ਲਗਾਈ। ਇਸ ‘ਤੇ ਪਿੱਛੇ ਜਾ ਰਹੀ ਕੇਜਰੀਵਾਲ ਦੀ ਇਨੋਵਾ ਗੱਡੀ ਉਸ ਦੇ ਪਿੱਛੇ ਜਾ ਟਕਰਾਈ।
4
ਪਰ ਹਾਦਸੇ ‘ਚ ਉਨ੍ਹਾਂ ਦੀ ਗੱਡੀ ਨੁਕਸਾਨੀ ਗਈ ਹੈ। ਕੇਜਰੀਵਾਲ ਲੁਧਿਆਣਾ ਤੋਂ ਅੰਮ੍ਰਿਤਸਰ ਵੱਲ ਜਾ ਰਹੇ ਸਨ। ਉਨ੍ਹਾਂ ਅੱਝ ਦਰਬਾਰ ਸਾਹਿਬ ਵਿਖੇ ਮੱਥਾ ਟੇਕਣਾ ਹੈ।
5
ਦਿੱਲੀ ਦੇ ਮੁੱਖ ਮੰਤਰੀ ਤੇ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਹਾਦਸਾ ਜਲੰਧਰ ‘ਚ ਵਾਪਰਿਆ ਹੈ। ਹਾਲਾਂਕਿ ਕੇਜਰੀਵਾਲ ਬਾਲ-ਬਾਲ ਬਚ ਗਏ ਹਨ।