ਗਾਹਕ ਨੇ ਬੈਂਕ ਕਰਮੀਆਂ ਦੇ ਸਾਹ ਸੂਤੇ, ਸੀਸੀਟੀਵੀ 'ਚ ਕੈਦ ਤਸਵੀਰਾਂ
ਪੁਲਿਸ ਮੁਤਾਬਕ ਉਸ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਬੈਂਕ ਕਰਮੀਆਂ ਦਾ ਕਹਿਣਾ ਹੈ ਕਿ ਉਹ ਪਹਿਲਾਂ ਵੀ ਅਜਿਹੀਆਂ ਹਰਕਤਾਂ ਕਰ ਚੁੱਕਾ ਹੈ। ਉਸ ਦੀ ਇਹ ਪੂਰੀ ਕਾਰਵਾਈ ਬੈਂਕ ਦੇ ਸੀਸੀਟੀਵੀ ‘ਚ ਕੈਦ ਹੋ ਗਈ।
ਜਾਣਕਾਰੀ ਮੁਤਾਬਕ ਇਹ ਵਿਅਕਤੀ ਬੈਂਕ ‘ਚ ਕਿਸੇ ਕੰਮ ਲਈ ਆਇਆ ਸੀ। ਪਰ ਅਚਾਨਕ ਕਿਸੇ ਗੱਲ ਨੂੰ ਲੈ ਕੇ ਉਸ ਦੀ ਬੈਂਕ ਕਰਮੀਆਂ ਨਾਲ ਬਹਿਸ ਹੋ ਗਈ। ਇਸ ਦੌਰਾਨ ਉਹ ਅਚਾਨਕ ਭੜਕ ਗਿਆ ਤੇ ਬੈਂਕ ਦਾ ਕਰੀਬ 1 ਲਖ 28 ਹਜਾਰ ਦਾ ਚੈੱਕ ਪਾੜ ਦਿੱਤਾ। ਬੈਂਕ ਦੇ ਹੋਰ ਕਾਗਜ਼ਾਤ ਵੀ ਪਾੜ ਦਿੱਤੇ। ਹੰਗਾਮਾ ਵਧਿਆ ਤਾਂ ਤੁਰੰਤ ਪੁਲਿਸ ਨੂੰ ਬੁਲਾਇਆ ਗਿਆ।
ਕਾਫੀ ਦੇਰ ਤੱਕ ਚੱਲੇ ਹੰਗਾਮੇ ਮਗਰੋਂ ਉਸ ਨੂੰ ਹਿਰਾਸਤ ‘ਚ ਲਿਆ ਗਿਆ। ਇਹ ਪੂਰੀ ਘਟਨਾ ਬੈਂਕ ਦੇ ਸੀਸੀਟੀਵੀ ‘ਚ ਕੈਦ ਹੋ ਗਈ।
ਮੌਕੇ ‘ਤੇ ਪਹੁੰਚੇ ਪੁਲਿਸ ਕਰਮੀਆਂ ਨੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਪਰ ਉਸ ਨੇ ਪੁਲਿਸ ਕਰਮੀਆਂ ਦੇ ਸਾਹਮਣੇ ਹੀ ਆਪਣੀ ਸ਼੍ਰੀ ਸਾਹਿਬ ਬਾਹਰ ਕੱਢ ਕੇ ਹਵਾ ‘ਚ ਲਹਿਰਾਉਣੀ ਸ਼ੁਰੂ ਕਰ ਦਿੱਤੀ। ਆਖਰ ਕਾਫੀ ਮੁਸ਼ੱਕਤ ਬਾਅਦ ਉਸ ਨੂੰ ਕਾਬੂ ਕੀਤਾ ਗਿਆ।
ਫਰੀਦਕੋਟ: ਸ਼ਹਿਰ ਦੀ ਪੰਜਾਬ ਐਂਡ ਸਿੰਧ ਬੈਂਕ ‘ਚ ਅਚਾਨਕ ਹੰਗਾਮਾ ਹੋ ਗਿਆ। ਇੱਕ ਅਮ੍ਰਿਤਧਾਰੀ ਵਿਅਕਤੀ ਵੱਲੋਂ ਬੈਂਕ ਦਾ ਚੈੱਕ ਤੇ ਹੋਰ ਕਾਗਜ਼ਾਤ ਪਾੜ ਦਿੱਤੇ ਗਏ। ਬੈਂਕ ਕਰਮਚਾਰੀਆਂ ਨਾਲ ਗਾਲੀ ਗਲੋਚ ਵੀ ਕੀਤਾ ਗਿਆ। ਪੁਲਿਸ ਦੇ ਆਉਣ ‘ਤੇ ਇਸ ਵਿਅਕਤੀ ਨੇ ਸ੍ਰੀ ਸਾਹਿਬ ਕੱਢ ਕੇ ਹਵਾ ‘ਚ ਲਹਿਰਾਉਣਾ ਸ਼ੁਰੂ ਕਰ ਦਿੱਤਾ।