ਗੋਦ 'ਚ ਸ਼ਿਵਰਾਜ ਸਰਕਾਰ, ਦੇਖੋ ਵਾਇਰਲ ਤਸਵੀਰਾਂ
ਪੁਲਿਸ ਵਾਲਿਆਂ ਦੀ ਗੋਦ ਨੂੰ ਪਾਲਕੀ ਬਣਾ ਕੇ ਪਾਣੀ ਪਾਰ ਕਰਨ ਦੀਆਂ ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਵਿਰੋਧੀਆਂ ਦੇ ਨਿਸ਼ਾਨੇ ‘ਤੇ ਆ ਗਏ ਹਨ। ਕੱਲ੍ਹ ਪੰਨਾ ‘ਚ ਹੜ ਪ੍ਰਭਾਵਤ ਇਲਾਕੇ ਦਾ ਜਾਇਜਾ ਲੈਣ ਗਏ ਮੁੱਖ ਮੰਤਰੀ ਜੁੱਤੇ ਗਿੱਲੇ ਹੋਣ ਤੋਂ ਬਚਾਉਣ ਲਈ ਪੁਲਿਸ ਵਾਲਿਆਂ ਦੀ ਗੋਦੀ ਚੜੇ ਨਜ਼ਰ ਆਏ।
Download ABP Live App and Watch All Latest Videos
View In Appਦੋਵੇਂ ਤਸਵੀਰਾਂ ਜਦ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਤਾਂ ਵਿਰੋਧੀਆਂ ਨੂੰ ਬੋਲਣ ਦਾ ਮੌਕਾ ਮਿਲ ਗਿਆ, ਤੇ ਬੀਜੇਪੀ ਬਚਾਅ ‘ਚ ਕਾਂਗਰਸ ਨੂੰ ਕੋਸਣ ਲੱਗੀ। ਕਾਂਗਰਸ ਤੇ ਬੀਜੇਪੀ ਦੀਆਂ ਦਲੀਲਾਂ ਤੋਂ ਬਿਨਾਂ ਇੱਕ ਸੱਚਾਈ ਇਹ ਵੀ ਹੈ ਕਿ ਇੱਥੇ ਸਰਕਾਰ ਹੜ੍ਹ ਰਾਹਤ ਨੂੰ ਲੈ ਕੇ ਜਮੀਨ ‘ਤੇ ਦਿਖੀ ਹੈ।
ਤਸਵੀਰਾਂ ਦੇਖ ਕੇ ਲਗਦਾ ਹੈ ਕਿ ਸ਼ਾਇਦ ਇਹਨਾਂ ਸਹਿਯੋਗੀਆਂ ਨੂੰ ਡਰ ਹੈ ਕਿ ਪੁਲਿਸ ਵਾਲਿਆਂ ਦੇ ਹੱਥਾਂ ‘ਚੋਂ ਕਿਤੇ ਸਰਕਾਰ ਤਿਲਕ ਨਾ ਜਾਏ। ਇੱਕ ਹੋਰ ਤਸਵੀਰ ‘ਚ ਸਰਕਾਰ ਸ਼ਹਿਨਸ਼ਾਹ ਬਣੇ ਹੋਏ ਸੀ। ਇਸ ਤਸਵੀਰ ‘ਚ ਮੁੱਖ ਮੰਤਰੀ ਚੌਹਾਨ ਜੁੱਤਾ ਲਾਹ ਚੁੱਕੇ ਹਨ। ਪਜਾਮੇ ਨੂੰ ਗੋਡਿਆਂ ਤੱਕ ਮੋੜਿਆ ਹੋਇਆ ਹੈ। ਪਰ ਇੱਥੇ ਤਾਂ ਉਨ੍ਹਾਂ ਦੇ ਜੁੱਤੇ ਨੂੰ ਇੱਕ ਸਹਿਯੋਗੀ ਨੇ ਹੱਥ ‘ਚ ਚੁੱਕ ਰੱਖਿਆ ਹੈ।
ਚਿੱਟੇ ਰੰਗ ਦੇ ਜੁੱਤੇ ਗੰਦੇ ਨਾ ਹੋ ਜਾਣ, ਪਜਾਮਾ ਵੀ ਕਿਤੇ ਭਿੱਜ ਨਾ ਜਾਏ। ਇਸ ਲਈ ਪੁਲਿਸ ਵਾਲਿਆਂ ਦੀ ਗੋਦੀ ਚੜ ਮੁੱਖ ਮੰਤਰੀ ਸਾਹਬ ਪਾਣੀ ਪਾਰ ਕਰ ਰਹੇ ਹਨ। ਹੜ੍ਹ ਪ੍ਰਭਾਵਤ ਇਲਾਕੇ ਦਾ ਦੌਰਾ ਕਰਨ ਗਏ ਮੁੱਖ ਮੰਤਰੀ ਚੌਹਾਨ, ਹੜ ਦੇ ਪਾਣੀ ਤੋਂ ਹੀ ਬਚਣ ਦੀ ਕੋਸ਼ਿਸ਼ ਕਰ ਰਹੇ ਹਨ। ਪਰ ਆਪਣੇ ਇਹਨਾਂ ਪੁਲਿਸ ਵਾਲਿਆਂ ਦੇ ਮੋਢਿਆਂ ‘ਤੇ ਸ਼ਾਇਦ ਸਰਕਾਰ ਦੇ ਸਹਿਯੋਗੀਆਂ ਨੂੰ ਜਿਆਦਾ ਭਰੋਸਾ ਨਹੀਂ ਹੈ। ਇਸ ਲਈ ਦੋਵੇਂ ਪਾਸੇ ਤੋਂ ਤਿੰਨ ਹੋਰ ਲੋਕ ਵੀ ਸਹਾਰਾ ਦੇ ਰਹੇ ਹਨ।
- - - - - - - - - Advertisement - - - - - - - - -