ਚਮਤਕਾਰ ! ਲੁਧਿਆਣਾ 'ਚ ਅਸਮਾਨ ਨੇ ਖਿੱਚਿਆ ਝੋਨੇ 'ਚੋਂ ਪਾਣੀ, ਦੇਖੋ ਤਸਵੀਰਾਂ
ਇਸ ਅਦਭੁੱਤ ਨਜ਼ਾਰੇ ਨੂੰ ਸਥਾਨਕ ਲੋਕਾਂ ਨੇ ਆਪਣੇ ਮੋਬਾਈਲ ‘ਚ ਕੈਦ ਕੀਤਾ। ਹੁਣ ਇਹ ਵੀਡੀਓ ਵਾਇਰਲ ਹੋ ਚੁੱਕੀ ਹੈ। ਹਰ ਕੋਈ ਇਸ ਨਜ਼ਾਰੇ ਨੂੰ ਦੇਖ ਕੇ ਹੈਰਾਨ ਹੈ।
ਜਾਣਕਾਰੀ ਮੁਤਾਬਕ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵਾ-ਵਰੋਲੇ ਦੀ ਵੀਡੀਓ ਕਰੀਬ 3 ਦਿਨ ਪੁਰਾਣੀ ਹੈ। ਇੱਥੇ ਪਾਇਲ ਹਲਕੇ ਦੇ ਪਿੰਡ ਕੱਲ੍ਹਾ ਅਲੂਣਾ ਦੇ ਖੇਤਾਂ ‘ਚ ਦੁਪਹਿਰ ਵੇਲੇ ਅਚਾਨਕ ਵਾ-ਵਰੋਲਾ ਉੱਠ ਖੜ੍ਹਾ ਹੋਇਆ।
ਥੋੜੀ ਦੇਰ ਤੱਕ ਇਸ ਨੇ ਇੰਨਾ ਤਾਕਤਵਰ ਰੁਖ ਅਪਣਾਇਆ ਕਿ ਝੋਨੇ ਦੇ ਖੇਤਾਂ ‘ਚੋਂ ਪਾਣੀ ਨੂੰ ਚੁੱਕ ਅਸਮਾਨ ਵੱਲ ਭੇਜਣ ਲੱਗਾ। ਅਲੂਣਾ ਤੋਂ ਚੱਲਿਆ ਵਾ-ਵਰੋਲਾ ਕਰੀਬ 4-5 ਕਿਲੋਮੀਟਰ ਦੂਰ ਪਿੰਡ ਧਮੋਟ ਤੱਕ ਗਿਆ। ਇੱਥੇ ਜਾ ਕੇ ਕੁਝ ਦੇਰ ਬਾਅਦ ਇਹ ਸ਼ਾਂਤ ਹੋ ਗਿਆ।
ਲੁਧਿਆਣਾ: ਲੋਕਾਂ ਨੇ ਦੇਖਿਆ ਇੱਕ ਹੈਰਾਨ ਕਰਨ ਵਾਲਾ ਨਜ਼ਾਰਾ। ਝੋਨੇ ਦੇ ਖੇਤਾਂ ‘ਚੋਂ ਪਾਣੀ ਅਸਮਾਨ ਵੱਲ ਨੂੰ ਜਾ ਰਿਹਾ ਸੀ। ਹਰ ਕੋਈ ਇਸ ਨਜ਼ਾਰੇ ਨੂੰ ਦੇਖ ਦੰਗ ਰਹਿ ਗਿਆ। ਦਰਅਸਲ ਇਹ ਕੋਈ ਚਮਤਕਾਰ ਜਾਂ ਗਾਇਬੀ ਸ਼ਕਤੀ ਨਹੀਂ ਸੀ। ਇੱਥੇ ਇੱਕ ਤਾਕਤਵਰ ਵਾ-ਵਰੋਲਾ ਆਇਆ ਸੀ। ਅਕਸਰ ਇਸ ਰੁੱਤ ‘ਚ ਵਾ-ਵਰੋਲਾ ਨਹੀਂ ਆਉਂਦਾ ਪਰ ਜੇਠ-ਹਾੜ ਦੇ ਮਹੀਨੇ ਦੀ ਥਾਂ ਹੁਣ ਸਾਉਣ ਦੀ ਰੁੱਤ ‘ਚ ਇਹ ਵਾ-ਵਰੋਲੀ ਦੇਖਣ ਨੂੰ ਮਿਲਿਆ। ਖਬਰ ਲੁਧਿਆਣਾ ਜ਼ਿਲ੍ਹੇ ਦੇ ਹਲਕਾ ਪਾਇਲ ਦੇ ਇਲਾਕੇ ਤੋਂ ਹੈ।