✕
  • ਹੋਮ

ਚੰਡੀਗੜ੍ਹ 'ਚ ਭੈਣ-ਭਰਾ ਭਿਆਨਕ ਹਾਦਸੇ ਦਾ ਸ਼ਿਕਾਰ, ਭੈਣ ਦੀ ਹਾਲਤ ਗੰਭੀਰ

ਏਬੀਪੀ ਸਾਂਝਾ   |  18 Aug 2016 10:38 AM (IST)
1

2

ਗੌਤਮ ਮੁਤਾਬਕ ਉਨ੍ਹਾਂ ਦੀ ਕਾਰ ਨੂੰ ਇੱਕ ਹੋਰ ਕਾਰ ਸਵਾਰ ਕੁੜੀਆਂ ਨੇ ਓਵਰਟੇਕ ਕਰਦੇ ਸਮੇਂ ਸਾਈਡ ਮਾਰ ਦਿੱਤੀ। ਇਸੇ ਦੇ ਚੱਲਦੇ ਉਨ੍ਹਾਂ ਦੀ ਕਾਰ ਦਾ ਸੰਤੁਲਨ ਵਿਗੜ ਗਿਆ ਤੇ ਇਹ ਹਾਦਸਾ ਵਾਪਰਿਆ। ਹਾਲਾਂਕਿ ਹਾਦਸੇ ਦੇ ਕਾਰਨਾ ਨੂੰ ਲੈ ਕੇ ਪੁਲਿਸ ਜਾਂਚ ਕਰ ਰਹੀ ਹੈ।

3

ਇਸ ਕਾਰ ‘ਚ ਗੌਤਮ ਸਚਦੇਵਾ ਤੇ ਉਸ ਦੀ ਭੈਣ ਨਿਤੀਕਾ ਸਚਦੇਵਾ ਸਵਾਰ ਸਨ। ਹਾਦਸੇ ਦੌਰਾਨ ਟੱਕਰ ਇੰਨੀ ਭਿਆਨਕ ਸੀ ਕਿ ਕਾਰ ਦਾ ਅਗਲਾ ਹਿੱਸਾ ਬੁਰੀ ਤਰਾਂ ਨੁਕਸਾਨਿਆ ਗਿਆ।

4

ਇਸ ਦੇ ਚੱਲਦਿਆਂ ਨਿਤੀਕਾ ਸਚਦੇਵਾ ਇਸ ਕਦਰ ਫਸ ਗਈ ਕਿ ਕਾਫੀ ਮੁਸ਼ੱਕਤ ਦੇ ਬਾਅਦ ਕਾਰ ਦਾ ਹਿੱਸਾ ਕੱਟ ਕੇ ਬਾਹਰ ਕੱਢਿਆ ਗਿਆ। ਉਸ ਨੂੰ ਗੰਭੀਰ ਹਾਲਤ ‘ਚ ਤੁਰੰਤ ਚੰਡੀਗੜ੍ਹ ਦੇ ਪੀਜੀਆਈ ‘ਚ ਦਾਖਲ ਕਰਵਾਇਆ ਗਿਆ। ਜਿੱਥੇ ਉਹ ਇਲਾਜ਼ ਅਧੀਨ ਹੈ।

5

ਜਾਣਕਾਰੀ ਮੁਤਾਬਕ ਚੰਡੀਗੜ੍ਹ ਦੇ ਸੈਕਟਰ 11-15 ਦੀ ਡਿਵਾਇਡਿੰਗ ਰੋਡ ‘ਤੇ ਇੱਕ ਆਈ 20 ਕਾਰ ਰੁੱਖ ਨਾਲ ਟਕਰਾ ਗਈ। ਇਸੇ ਦੌਰਾਨ ਇੱਕ ਮੋਟਰਸਾਈਕਲ ਵੀ ਇਸ ਦੀ ਚਪੇਟ ‘ਚ ਆ ਗਿਆ।

6

ਚੰਡੀਗੜ੍ਹ ‘ਚ ਵਾਪਰਿਆ ਹੈ ਇੱਕ ਭਿਆਨਕ ਸੜਕ ਹਾਦਸਾ। ਇਸ ਦੌਰਾਨ ਇੱਤ ਕਾਰ ਰੁੱਖ ਨਾਲ ਟਕਰਾ ਕੇ ਬੁਰੀ ਤਰਾਂ ਨੁਕਸਾਨੀ ਗਈ। ਟੱਕਰ ਇੰਨੀ ਭਿਆਨਕ ਸੀ ਕਿ ਕਾਰ ਚਕਨਾਚੂਰ ਹੋ ਗਈ। ਇਸ ਹਾਦਸੇ ‘ਚ ਕਾਰ ਸਵਾਰ ਇੱਕ ਲੜਕੀ ਬੁਰੀ ਤਰਾਂ ਜਖਮੀ ਹੋਈ ਹੈ। ਉਸ ਨੂੰ ਚੰਡੀਗੜ੍ਹ ਦੇ ਪੀਜੀਆਈ ‘ਚ ਦਾਖਲ ਕਰਵਾਇਆ ਗਿਆ ਹੈ। ਡਾਕਟਰਾਂ ਮੁਤਾਬਕ ਕੁੜੀ ਦੀ ਹਾਲਤ ਗੰਭੀਰ ਬਣੀ ਹੋਈ ਹੈ।

  • ਹੋਮ
  • Photos
  • ਖ਼ਬਰਾਂ
  • ਚੰਡੀਗੜ੍ਹ 'ਚ ਭੈਣ-ਭਰਾ ਭਿਆਨਕ ਹਾਦਸੇ ਦਾ ਸ਼ਿਕਾਰ, ਭੈਣ ਦੀ ਹਾਲਤ ਗੰਭੀਰ
About us | Advertisement| Privacy policy
© Copyright@2025.ABP Network Private Limited. All rights reserved.