ਚੰਡੀਗੜ੍ਹ ਪਹੁੰਚਿਆ ਮਾਨਸੂਨ, ਵੇਖੋ ਬਦਲੇ ਮੌਸਮ ਦੀਆਂ ਤਸਵੀਰਾਂ
ਮੌਸਮ ਵਿਭਾਗ ਮੁਤਾਬਕ, ਇਸ ਸਮੇਂ ਮਾਨਸੂਨ ਦੀ ਰਫਤਾਰ ਤੇ ਹਾਲਾਤ ਅਨੁਕੂਲ ਬਣੇ ਹੋਏ ਸਨ। ਇਸ ਲਈ ਮਾਨਸੂਨ ਤੈਅ ਸਮੇਂ 29 ਜੂਨ ਤੋਂ ਪਹਿਲਾਂ ਹੀ ਪਹੁੰਚ ਗਿਆ।
ਮਾਨਸੂਨ ਦੇ 8 ਜੂਨ ਨੂੰ ਕੇਰਲ ਪਹੁੰਚਣ ਤੋਂ ਬਾਅਦ ਪਹਿਲੀ ਜੁਲਾਈ ਤੱਕ ਉੱਤਰੀ ਭਾਰਤ ‘ਚ ਪਹੁੰਚਣ ਦੀ ਉਮੀਦ ਜਤਾਈ ਜਾ ਰਹੀ ਸੀ ਪਰ ਤੇਜ਼ੀ ਨਾਲ ਅੱਗੇ ਵਧ ਰਿਹਾ ਮਾਨਸੂਨ ਮੰਗਲਵਾਰ ਨੂੰ ਹਿਮਾਚਲ, ਉੱਤਰਾਖੰਡ ਤੇ ਜੰਮੂ-ਕਸ਼ਮੀਰ ‘ਚ ਪਹੁੰਚ ਚੁੱਕਾ ਸੀ।
ਹਾਲਾਂਕਿ ਇਸ ਤੋਂ ਪਹਿਲਾਂ ਵੀ ਸ਼ਹਿਰ ‘ਚ ਬੀਤੇ 24 ਘੰਟਿਆਂ ‘ਚ 25.3 ਐਮ.ਐਮ. ਬਾਰਸ਼ ਦਰਜ ਕੀਤੀ ਜਾ ਚੁੱਕੀ ਹੈ। ਅੱਜ ਦੁਪਹਿਰ ਚੰਡੀਗੜ੍ਹ ‘ਚ ਹੋਈ ਤੇਜ਼ ਬਾਰਿਸ਼ ਦੇ ਚੱਲਦੇ ਤਾਪਮਾਨ 30 ਡਿਗਰੀ ਤੋਂ 24 ਡਿਗਰੀ ‘ਤੇ ਆ ਪੁੱਜਾ।
ਚੰਡੀਗੜ੍ਹ: ਸਿਟੀ ਬਿਊਟੀਫੁਲ ‘ਚ ਵੀ ਮਾਨਸੂਨ ਨੇ ਦਸਤਕ ਦੇ ਦਿੱਤੀ ਹੈ। ਤੇਜ਼ ਬਾਰਸ਼ ਨਾਲ ਭਾਰੀ ਗਰਮੀ ਤੋਂ ਪ੍ਰੇਸ਼ਾਨ ਚੱਲ ਰਹੇ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਦੇਰੀ ਨਾਲ ਆਇਆ ਮਾਨਸੂਨ ਹੁਣ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਹਿਮਾਚਲ ਤੇ ਜੰਮੂ-ਕਸ਼ਮੀਰ ਨੂੰ ਵੀ ਮਾਨਸੂਨ ਨੇ ਤੈਅ ਸਮੇਂ ਤੋਂ ਕਰੀਬ 10 ਦਿਨ ਪਹਿਲਾਂ ਕਵਰ ਕਰ ਲਿਆ ਹੈ।