ਦਿੱਲੀ 'ਚ ਭਾਰੀ ਮੀਂਹ, ਸੜਕਾਂ ਜਾਮ, ਇਹਨਾਂ ਸੜਕਾਂ 'ਤੇ ਜਾਣ ਤੋਂ ਬਚੋ
ਦਿੱਲੀ-ਐਨਸੀਆਰ ‘ਚ ਅੱਜ ਸਵੇਰ ਤੋਂ ਤੇਜ ਮੀਂਹ ਪੈ ਰਿਹਾ ਹੈ। ਇਸ ਮੀਂਹ ਨੇ ਲੋਕਾਂ ਨੂੰ ਭਾਰੀ ਗਰਮੀ ਤੋਂ ਰਾਹਤ ਦਿੱਤੀ ਹੈ। ਪਰ ਇਸ ਦੇ ਨਾਲ ਹੀ ਲੋਕਾਂ ਨੂੰ ਵੱਡੀ ਮੁਸੀਬਤ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਮੀਂਹ ਪੈਂਦਿਆਂ ਹੀ ਸੜਕਾਂ ‘ਤੇ ਜਾਮ ਲੱਗਣੇ ਸ਼ੁਰੂ ਹੋ ਗਏ ਹਨ। ਮੌਸਮ ਵਿਭਾਗ ਮੁਤਾਬਕ ਅੱਜ ਪੂਰਾ ਦਿਨ ਮੀਂਹ ਪੈਣ ਦੇ ਨਾਲ ਨਾਲ ਕੱਲ ਵੀ ਮੀਂਹ ਜਾਰੀ ਰਹਿਣ ਦੀ ਸੰਭਾਵਨਾ ਹੈ। ਤੇਜ ਮੀਂਹ ਦੇ ਚੱਲਦਿਆਂ ਵਿਜ਼ੀਬਿਲਟੀ ਵੀ ਬਹੁਤ ਘੱਟ ਹੈ।
ਪਰ ਇਹਨਾਂ ਹਲਾਤਾਂ ‘ਚ ਦੋ ਪਹੀਆ ਵਹੀਕਲਾਂ ਲਈ ਵੱਡੀ ਪ੍ਰੇਸ਼ਾਨੀ ਖੜੀ ਹੋ ਗਈ ਹੈ। ਮੀਂਹ ਕਾਰਨ ਸੜਕਾਂ ‘ਤੇ ਪਾਣੀ ਜਮਾਂ ਹੋ ਗਿਆ ਹੈ। ਜਿਆਦਾਤਰ ਲੋਕ ਮੀਂਹ ਦੇ ਪਾਣੀ ਤੋਂ ਬਚਣ ਲਈ ਫਲਾਈਓਵਰਾਂ ਦਾ ਸਹਾਰਾ ਲੈ ਰਹੇ ਹਨ।
ਭਾਰੀ ਮੀਂਹ ਦੇ ਚੱਲਦਿਆਂ ਟਰੈਫਿਕ ਪੁਲਿਸ ਨੇ ਸਲਾਹ ਦਿੱਤੀ ਹੈ ਕਿ ਡਰਾਇਵਿੰਗ ਕਰਦੇ ਸਮੇਂ ਚੱਲਦੇ ਸਬਰ ਰੱਖਣਾ ਤੇ ਪਾਰਕਿੰਗ ਲਾਈਟ ਜਗਾ ਕੇ ਰੱਖਣਾ ਫਾਇਦੇਮੰਦ ਹੈ।
ਦਿੱਲੀ ਦੀਆਂ ਹੇਠ ਲਿਖੀਆਂ ਸੜਕਾਂ ‘ਤੇ ਭਾਰੀ ਜਾਮ ਹੈ। ਸੀਲਮਪੁਰ ਤੋਂ ਸ਼ਾਸਤਰੀ ਮਾਰਗ , ਪ੍ਰੀਤ ਵਿਹਾਰ ਤੋਂ ਆਈਟੀਓ , ਮਯੁਰ ਵਿਹਾਰ ਤੋਂ ਅਕਸ਼ਰਧਾਮ, ਸਰਾਏ ਕਾਲੇ ਖਾਂ ਤੋਂ ਆਸ਼ਰਮ
ਇਸ ਦੇ ਨਾਲ ਹੀ ਅਨੰਦ ਵਿਹਾਰ ਤੋਂ ਗਾਜ਼ੀਪੁਰ, ਸਰਦਾਰ ਪਟੇਲ ਮਾਰਗ ਤੋਂ ਧੌਲਾ ਕੂੰਆਂ, ਤਿਲਕ ਨਗਰ ਤੋਂ ਜਨਕਪੁਰੀ, ਬੁਰਾੜੀ ਤੋਂ ਦੁਆਰਕਾ ਤੇ ਲਾਜਪੱਤ ਨਗਰ ਤੋਂ ਸਾਊਥ ਐਕਸ ਸੜਕਾਂ 'ਤੇ ਵੀ ਜਾਮ ਦੀ ਸਥਿਤੀ ਹੈ।