ਨਵਜੋਤ ਸਿੱਧੂ, ਪਰਗਟ ਸਿੰਘ ਤੇ ਬੈਂਸ ਭਰਾ ਹੋਏ ਇੱਕਜੁਟ
ਏਬੀਪੀ ਸਾਂਝਾ | 02 Sep 2016 05:18 PM (IST)
1
ਆਮ ਆਦਮੀ ਪਾਰਟੀ ਨਾਲ ਤੋੜਜੋੜ ਦੀਆਂ ਲੱਖ ਕੋਸ਼ਿਸ਼ਾਂ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਹੁਣ ਬੈਂਸ ਭਰਾਵਾਂ ਦੇ ਨਾਲ ਜੁੜ ਗਏ ਹਨ। ਇਸ ਗੱਲ ਦੀ ਪੁਸ਼ਟੀ ਖੁਦ ਸਿਮਰਜੀਤ ਸਿੰਘ ਬੈਂਸ ਨੇ ਕੀਤੀ ਹੈ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਤੇ ਪਰਗਟ ਸਿੰਘ ਨਾਲ ਮਿਲ ਕੇ ਫਰੰਟ ਬਣਾਇਆ ਜਾ ਰਿਹਾ ਹੈ। ਇਸ ਫਰੰਟ ਵਿੱਛ ਹੋਰ ਵੀ ਹਮਖਿਆਲੀ ਸ਼ਾਮਲ ਹੋਣਗੇ। ਫਰੰਟ ਪੰਜਾਬੀਆਂ ਨੂੰ ਸਾਫ ਸੁਧਰੀ ਸਰਕਾਰ ਦੇਵੇਗਾ।
2
‘ਏ.ਬੀ.ਪੀ. ਸਾਂਝਾ’ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸੂਬੇ ਵਿੱਚ ਈਮਾਨਦਾਰ ਲੋਕਾਂ ਨੂੰ ਟਿਕਟਾਂ ਦੇਣਗੇ। ਦੂਜੇ ਪਾਸੇ ਪਰਗਟ ਸਿੰਘ ਤੇ ਨਵਜੋਤ ਕੌਰ ਸਿੱਧੂ ਨੇ ਵੀ ਇਸ ਨੂੰ ਆਪਣੇ ਫੇਸਬੁੱਕ ਪੇਜ ‘ਤੇ ਸ਼ੇਅਰ ਕੀਤਾ ਹੈ।
3
ਪ੍ਰਗਟ ਸਿੰਘ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਇਸ ਫਰੰਟ ਦਾ ਹਿੱਸਾ ਬਣੇ ਹਨ।
4
5
ਦਰਅਸਲ ਅੱਜ ਇੱਕ ਪੋਸਟਰ ਸੋਸ਼ਲ ਮੀਡੀਆ ‘ਤੇ ਵਾਈਰਲ ਹੋ ਰਿਹਾ ਹੈ। ਬੈਂਸ ਨੇ ਕਿਹਾ ਕਿ ਇਹ ਪੋਸਟਰ ਬਿਲਕੁਲ ਸਹੀ ਹੈ ਤੇ ਉਹ ਨਵਜੋਤ ਸਿੰਘ ਸਿੱਧੂ, ਪਰਗਟ ਸਿੰਘ ਨਾਲ ਮਿਲ ਗਏ ਹਨ। ਉਨ੍ਹਾਂ ਪੰਜਾਬ ਵਿੱਚ ਚੋਣਾਂ ਲੜਨ ਦੀ ਵੀ ਗੱਲ ਕਹੀ ਹੈ।
6