✕
  • ਹੋਮ

ਨਿਊਜ਼ੀਲੈਂਡ 'ਚ ਪੰਜਾਬਣ ਦੇ ਬੇਰਹਿਮ ਕਾਤਲ ਨੂੰ ਉਮਰਕੈਦ

ਏਬੀਪੀ ਸਾਂਝਾ   |  05 Oct 2016 09:20 AM (IST)
1

ਗੁਰਪ੍ਰੀਤ ਦੀ ਲਾਸ਼ 10 ਅਪ੍ਰੈਲ ਨੂੰ ਵੈਕਾਟੋ ਦੇ ਹੈਂਪਟਨ ਡਾਊਨਜ਼ ਦੀ ਸੜਕ ਤੋਂ ਮਿਲੀ ਸੀ। ਹਾਲਾਂਕਿ ਜਾਂਚ ਤੋਂ ਬਾਅਦ ਪਤਾ ਲੱਗਾ ਸੀ ਕਿ ਉਸ ਦੀ ਮੌਤ ਤਿੰਨ ਦਿਨ ਪਹਿਲਾਂ 7 ਅਪ੍ਰੈਲ ਨੂੰ ਹੋ ਚੁੱਕੀ ਸੀ।

2

ਪੁਲਿਸ ਮੁਤਾਬਕ ਨੇ ਡਰੱਗਜ਼ ਦੇ ਨਸ਼ੇ ‘ਚ ਗੁਰਪ੍ਰੀਤ ‘ਤੇ ਹਮਲਾ ਕੀਤਾ ਸੀ। ਉਸ ਸਮੇਂ ਉਹ ਗਰਭਵਤੀ ਸੀ। ਅਦਾਲਤ ਵਿਚ ਮਾਮਲੇ ਦੀ ਸੁਣਵਾਈ ਕਰ ਰਹੇ ਜੱਜ ਨੇ ਕਿਹਾ ਕਿ ਆਕਾਸ਼ ਨੇ ਨਾ ਸਿਰਫ ਗੁਰਪ੍ਰੀਤ ਦਾ ਕਤਲ ਕੀਤਾ, ਸਗੋਂ ਉਸ ਦੇ ਪਰਿਵਾਰ ਵਿਚ ਆਉਣ ਵਾਲੀ ਨੰਨ੍ਹੀਂ ਜਾਨ ਨੂੰ ਵੀ ਖਤਮ ਕਰ ਦਿੱਤਾ। ਉਹ ਜਾਣਦਾ ਸੀ ਕਿ ਗੁਰਪ੍ਰੀਤ ਗਰਭਵਤੀ ਹੈ ਅਤੇ ਉਸ ਨੇ ਜਾਣ-ਬੁੱਝ ਕੇ ਉਸ ਦੇ ਢਿੱਡ ‘ਤੇ ਚਾਕੂ ਦੇ ਕਈ ਵਾਰ ਕੀਤੇ। ਅਦਾਲਤ ਨੇ ਕਿਹਾ ਕਿ ਇਹ ਕਤਲ ਬਹੁਤ ਘਿਨੌਣਾ ਅਤੇ ਭਿਆਨਕ ਸੀ।

3

ਜਾਣਕਾਰੀ ਮੁਤਾਬਕ ਨਿਊਜ਼ੀਲੈਂਡ ‘ਚ ਆਕਲੈਂਡ ਹਾਈਕੋਰਟ ਨੇ 22 ਸਾਲਾ ਗੁਰਪ੍ਰੀਤ ਕੌਰ ਦੇ ਕਤਲ ਦੇ ਦੋਸ਼ ‘ਚ ਉਸ ਦੇ ਪ੍ਰੇਮੀ ਆਕਾਸ਼ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਦੇ ਫੈਸਲੇ ਮੁਤਾਬਕ ਆਕਾਸ਼ ਨਿਊਜ਼ੀਲੈਂਡ ਦੀ ਜੇਲ ‘ਚ 17 ਸਾਲ ਦੀ ਸਜ਼ਾ ਭੁਗਤੇਗਾ। ਇਸ ਤੋਂ ਬਾਅਦ ਉਸ ਨੂੰ ਭਾਰਤ ਡਿਪੋਰਟ ਕਰ ਦਿੱਤਾ ਜਾਵੇਗਾ।

4

ਜ਼ਿਕਰਯੋਗ ਹੈ ਕਿ ਆਕਾਸ਼ ਨਿਊਜ਼ੀਲੈਂਡ ਤਿੰਨ ਸਾਲਾਂ ਦੇ ਸਟੂਡੈਂਟ ਵੀਜ਼ਾ ‘ਤੇ ਆਇਆ ਸੀ ਅਤੇ ਉਸ ਦਾ ਵੀਜ਼ਾ ਮਈ, 2016 ਵਿਚ ਖਤਮ ਹੋ ਚੁੱਕਾ ਹੈ।

5

ਪੰਜਾਬਣ ਕੁੜੀ ਦੇ ਕਾਤਲ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਖਬਰ ਨਿਊਜ਼ੀਲੈਂਡ ਤੋਂ ਹੈ। ਜਿੱਥੇ ਅਦਾਲਤ ਨੇ ਪੰਜਾਬੀ ਕੁੜੀ ਦੇ ਕਤਲ ਦੇ ਦੋਸ਼ ‘ਚ ਉਸ ਦੇ ਪ੍ਰੇਮੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸੇ ਸਾਲ 10 ਅਪ੍ਰੈਲ ਨੂੰ ਲਾਸ਼ ਮਿਲਣ ਤੋਂ ਬਾਅਦ ਕੀਤੀ ਜਾਂਚ ਦੇ ਅਧਾਰ ‘ਤੇ ਕੁੜੀ ਦੇ ਪ੍ਰੇਮੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਦੋਸ਼ੀ ਨੇ ਮ੍ਰਿਤਕ ‘ਤੇ 29 ਵਾਰ ਚਾਕੂ ਨਾਲ ਹਮਲਾ ਕੀਤਾ ਸੀ। ਰਿਪੋਰਟ ਮੁਤਾਬਕ ਮ੍ਰਿਤਕ ਮਾਂ ਬਣਨ ਵਾਲੀ ਸੀ।

  • ਹੋਮ
  • Photos
  • ਖ਼ਬਰਾਂ
  • ਨਿਊਜ਼ੀਲੈਂਡ 'ਚ ਪੰਜਾਬਣ ਦੇ ਬੇਰਹਿਮ ਕਾਤਲ ਨੂੰ ਉਮਰਕੈਦ
About us | Advertisement| Privacy policy
© Copyright@2026.ABP Network Private Limited. All rights reserved.