ਪੀਐਮ ਮੋਦੀ ਨੇ ਬਚਾਈ ਕੈਮਰਾਮੈਨ ਦੀ ਜਾਨ
ਪ੍ਰਧਾਨ ਮੰਤਰੀ ਨੇ ਸੋਨੀ ਜਲ ਪਰਯੋਜਨਾ ਦੀ ਸ਼ੁਰੂਆਤ ਕੀਤੀ ਹੈ। ਇਸ ਯੋਜਨਾ ਨਾਲ ਸੌਰਾਸ਼ਟਰ ਦੇ ਸੋਕਾ ਪ੍ਰਭਾਵਤ ਇਲਾਕੇ ਵਿੱਚ ਨਰਮਦਾ ਦਾ ਪਾਣੀ ਪਹੁੰਚਾਇਆ ਜਾਏਗਾ।
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਣੀ ਦੇ ਤੇਜ਼ ਵਹਾਅ ਤੋਂ ਬਚਾਈ ਇੱਕ ਕੈਮਰਾ ਮੈਨ ਦੀ ਜਾਨ। ਜੀ ਹਾਂ ਇਹ ਸੱਚ ਹੈ, ਗੁਜਰਾਤ ਦੌਰੇ ‘ਤੇ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇੱਕ ਇਸ਼ਾਰੇ ਨੇ ਕੈਮਰਾ ਮੈਨ ਨੂੰ ਬਚਾ ਲਿਆ। ਇਸ ਘਟਨਾ ਦੀਆਂ ਗਵਾਹ ਬਣੀਆਂ ਤਸਵੀਰਾਂ ‘ਚ ਦੇਖਿਆ ਗਿਆ ਕਿ ਪਾਣੀ ਦਾ ਤੇਜ਼ ਵਹਾਅ ਕੈਮਰੇ ਨੂੰ ਆਪਣੇ ਨਾਲ ਰੋੜ ਕੇ ਲੈ ਗਿਆ। ਪਰ ਕੈਮਰੇ ਦੇ ਨਾਲ ਕੈਮਰਾ ਮੈਨ ਵੀ ਹੋ ਸਕਦਾ ਸੀ, ਜਦਕਿ ਪ੍ਰਧਾਨ ਮੰਤਰੀ ਦੀ ਸਤਰਕਤਾ ਨੇ ਉਸ ਨੂੰ ਬਚਾ ਲਿਆ।
ਇਸ ‘ਤੇ ਕੈਮਰਾਮੈਨ ਤੁਰੰਤ ਉੱਥੋਂ ਹਟਿਆ, ਪਰ ਸਮਾਂ ਘੱਟ ਹੋਣ ਕਾਰਨ ਕੈਮਰਾ ਨਹੀਂ ਹਟਾਇਆ ਜਾ ਸਕਿਆ। ਕੁਝ ਹੀ ਪਲਾਂ ‘ਚ ਪਾਣੀ ਪੂਰੇ ਜ਼ੋਰ ਨਾਲ ਕੈਮਰੇ ਨੂੰ ਰੋੜ ਕੇ ਲੈ ਗਿਆ ਅਤੇ ਫਿਰ ਕੈਮਰੇ ਦੇ ਜੋ ਪਰਖੱਚੇ ਉੱਡੇ, ਉਹ ਤੁਹਾਡੇ ਸਾਹਮਣੇ ਹੈ। ਜਦੋਂ ਪ੍ਰਧਾਨ ਮੰਤਰੀ ਇਸ਼ਾਰਾ ਕਰ ਰਹੇ ਸਨ ਤਾਂ ਹੋਰ ਲੋਕਾਂ ਨੂੰ ਪਤਾ ਨਹੀਂ ਲੱਗਿਆ ਕਿ ਹੋਇਆ ਕੀ।
ਇਸ ਸਭ ਘਟਨਾਕ੍ਰਮ ਤੋਂ ਪਰਦਾ ਉਦੋਂ ਉੱਠਿਆ ਜਦੋਂ ਗੁਜਰਾਤ ਦੇ ਉਪ ਮੁੱਖ ਮੰਤਰੀ ਨਿਤਿਨ ਪੇਲ ਨੇ ਆਪਣੇ ਭਾਸ਼ਣ ਵਿੱਚ ਇਸ ਦਾ ਜ਼ਿਕਰ ਕੀਤਾ।
ਕੈਮਰਾ ਮੈਨ ਆਪਣੇ ਕੰਮ ‘ਚ ਰੁੱਝਿਆ ਹੋਇਆ ਸੀ। ਸ਼ਾਇਦ ਇਸ ਲਈ ਉਸ ਨੂੰ ਪਾਣੀ ਆਉਣ ਬਾਰੇ ਪਤਾ ਨਾ ਲਗਦਾ। ਪਰ ਪ੍ਰਧਾਨ ਮੰਤਰੀ ਨੇ ਤੁਰੰਤ ਆਪਣੇ ਨੇੜੇ ਖੜੇ ਗੁਜਰਾਤ ਦੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਨੂੰ ਇਸ਼ਾਰਾ ਕੀਤਾ ਤੇ ਕੈਮਰਾ ਮੈਨ ਨੂੰ ਉੱਥੋਂ ਹਟਾਉਣ ਲਈ ਕਿਹਾ।
ਦਰਅਸਲ, ਰਾਜਕੋਟ ‘ਚ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਰਮਦਾ ਨਦੀ ਦਾ ਪਾਣੀ ਪਹੁੰਚਾਉਣ ਵਾਲੀ ਯੋਜਨਾ ਦਾ ਉਦਘਾਟਨ ਕਰਨ ਆਏ ਸਨ। ਜਿਵੇਂ ਹੀ ਉਨ੍ਹਾਂ ਨੇ ਬਟਨ ਦਬਾਇਆ ਤਾਂ ਪਾਣੀ ਵਹਿਣ ਲੱਗਾ। ਅਚਾਨਕ ਉਨ੍ਹਾਂ ਦੀ ਨਜ਼ਰ ਦੂਰਦਰਸ਼ਨ ਦੇ ਭੋਪਾਲ ਕੇਂਦਰ ਤੋਂ ਆਏ ਕੈਮਰਾਮੈਨ ‘ਤੇ ਪਈ, ਜਿਸ ਵੱਲ ਪਾਣੀ ਦਾ ਵਹਾਅ ਵਧ ਰਿਹਾ ਸੀ।