ਬਲਦ ਗੱਡੀਆਂ ਦੀ ਦੌੜ 'ਤੇ ਸੁਪਰੀਮ ਕੋਰਟ ਸਖਤ
ਏਬੀਪੀ ਸਾਂਝਾ | 27 Jul 2016 09:21 AM (IST)
1
2
3
4
ਨਵੀਂ ਦਿੱਲੀ: ਬਲਦ ਗੱਡੀਆਂ ਦੀ ਦੌੜ ‘ਤੇ ਲੱਗੀ ਰੋਕ ਨਹੀਂ ਹਟਾਈ ਜਾਏਗੀ। ਸੁਪਰੀਮ ਕੋਰਟ ਨੇ ਸਾਫ ਕਿਹਾ ਹੈ ਕਿ ਸਿਰਫ਼ ਰਵਾਇਤ ਦੇ ਅਧਾਰ ’ਤੇ ਕਰਵਾਈਆਂ ਜਾਂਦੀਆਂ ਬਲਦ ਗੱਡੀਆਂ ਦੀਆਂ ਦੌੜਾਂ ਤੋਂ ਰੋਕ ਨਹੀਂ ਹਟਾਈ ਜਾ ਸਕਦੀ।
5
ਦੇਸ਼ ਭਰ ‘ਚ ਇਸ ਦੌੜ ‘ਤੇ ਪਾਬੰਦੀ ਲਗਾਈ ਗਈ ਹੈ। ਪਰ ਇਹਨਾਂ ਦੌੜਾਂ ਦੇ ਪ੍ਰਬੰਧਕਾਂ ਨੇ ਰੋਕ ਹਟਾਉਣ ਲਈ ਸੁਪਰੀਮ ਕੋਰਟ ਦਾ ਰੁਖ ਕੀਤਾ ਸੀ।
6
7
ਸੁਪਰੀਮ ਕੋਰਟ ਦੇ ਜਸਟਿਸ ਦੀਪਕ ਮਿਸ਼ਰਾ ਤੇ ਜਸਟਿਸ ਆਰਐਫ ਨਰੀਮਨ ਨੇ ਸਾਫ ਕਿਹਾ ਕਿ ਰਵਾਇਤਾਂ ਦਾ ਹਵਾਲਾ ਦੇ ਕੇ ਇਸ ਦੌੜ ਨੂੰ ਕਾਨੂੰਨੀ ਰੂਪ ਨਹੀਂ ਦਿੱਤਾ ਜਾ ਸਕਦਾ। ਜੇਕਰ ਅਜਿਹੀਆਂ ਰਵਾਇਤਾਂ ਨੂੰ ਅਧਾਰ ਮੰਨਿਆ ਜਾਵੇ ਤਾਂ ਦੇਸ਼ ‘ਚ ਸਤੀ ਪ੍ਰਥਾ ਨੂੰ ਵੀ ਕਾਨੂੰਨੀ ਮਾਨਤਾ ਦਿੱਤੀ ਜਾਵੇ।