ਬਾਂਦਰ ਫੌਜ ਦੀ ਦਹਿਸ਼ਤ, ਆਬਾਦੀ ਘਟਾਉਣ ਲਈ ਨਸਬੰਦੀ
ਏਬੀਪੀ ਸਾਂਝਾ | 05 Aug 2016 03:57 PM (IST)
1
ਆਗਰਾ: ਦੁਨੀਆ ਦੇ ਅਜੂਬੇ ਤਾਜ਼ ਮਹੱਲ ਕਾਰਨ ਜਾਣਿਆ ਜਾਂਦਾ ਆਗਰਾ ਅੱਜਕੱਲ੍ਹ ਕਿਸੇ ਹੋਰ ਗੱਲ ਕਾਰਨ ਚਰਚਾ ‘ਚ ਹੈ। ਇਸ ਸ਼ਹਿਰ ‘ਚ ਬਾਂਦਰਾਂ ਨੇ ਹੜਕੰਪ ਮਚਾਇਆ ਹੋਇਆ ਹੈ। ਇਲਾਕੇ ‘ਚ ਲਗਾਤਾਰ ਵਧ ਰਹੀ ਬਾਂਦਰਾਂ ਦੀ ਗਿਣਤੀ ਲੋਕਾਂ ਲਈ ਮੁਸ਼ਕਲ ਦਾ ਸਬੱਬ ਬਣਦੀ ਜਾ ਰਹੀ ਹੈ। ਅਜਿਹੇ ‘ਚ ਪ੍ਰਸ਼ਾਸਨ ਨੇ ਹੁਣ ਬਾਂਦਰਾਂ ਦੀ ਨਸਬੰਦੀ ਤੇ ਟੀਕਾਕਰਨ ਦੀ ਮੁਹਿੰਮ ਚਲਾਈ ਹੈ।
2
3
4
5
6
ਬਾਂਦਰਾਂ ਦੀ ਵਧ ਰਹੀ ਇਸ ਗਿਣਤੀ ‘ਤੇ ਰੋਕ ਲਾਉਣ ਲਈ ਜਿਲ੍ਹਾ ਪ੍ਰਸ਼ਾਸਨ ਤੇ ਆਗਰਾ ਦੀ ਇੱਕ ਗੈਰ ਸਰਕਾਰੀ ਸੰਸਥਾ ਵਾਈਲਡਲਾਈਫ ਐਸੋਸੀਏਸ਼ਨ ਨੇ ਮਿਲ ਕੇ ਕੰਮ ਸ਼ੁਰੂ ਕੀਤਾ ਹੈ।