ਬੇਖੌਫ ਸ਼ਰਾਬ ਮਾਫੀਆ ਦਾ ਖਤਰਨਾਕ ਚਿਹਰਾ, ਦੇਖੋ ਦਿਲ ਦਹਿਲਾਉਣ ਵਾਲੀਆਂ ਤਸਵੀਰਾਂ
ਇਸ ਤੋਂ ਕਰੀਬ 15 ਦਿਨ ਪਹਿਲਾਂ ਇਸ ਗੈਂਗ ਦਾ ਸ਼ਿਕਾਰ ਬਣਿਆ ਸੀ ਵਿਨੋਦ ਕੁਮਾਰ ਨਾਮ ਦਾ ਸ਼ਖਸ। ਵਿਨੋਦ ਨੂੰ ਵੀ ਇਹਨਾਂ ਲੋਕਾਂ ਨੇ ਇਸੇ ਅੰਦਾਜ ‘ਚ ਕੁੱਟਿਆ ਸੀ। ਉਸ ਕੁੱਟਮਾਰ ਦਾ ਵੀ ਲਾਈਵ ਵੀਡੀਓ ਬਣਾਇਆ ਗਿਆ ਸੀ। ਇਸ ਸ਼ਰਾਬ ਮਾਫੀਆ ਦਾ ਅਜਿਹੇ ਕਾਂਡ ਕਰਨ ਪਿੱਛੇ ਮਕਸਦ ਹੈ ਆਪਣੀ ਧੌਂਸ ਜਮਾਉਣਾ ਤੇ ਇਲਾਕੇ ਦੇ ਲੋਕਾਂ ‘ਚ ਖੌਫ ਪੈਦਾ ਕਰ ਆਪਣੀ ਮਨਮਰਜੀ ਕਰਨਾ।
ਪਰ ਇਸ ਗੁੰਡਾਰਾਜ ਦੀ ਤਸਵੀਰ ਨੂੰ ਦੇਖਦਿਆਂ ਹਰ ਕੋਈ ਸੋਚਣ ਨੂੰ ਮਜਬੂਰ ਹੈ ਕਿ ਖੱਟਰ ਸਰਕਾਰ ਦੀ ਪੁਲਿਸ ਕਿੱਥੇ ਹੈ..? ਸੂਬੇ ‘ਚ ਕਾਨੂੰਨ ਵਿਵਸਥਾ ਆਖਰ ਖਿੱਤੇ ਚਲੀ ਗਈ…? ਕਿਉਂ ਹਰ ਦਿਨ ਹੋਮ ਵਾਲੀਆਂ ਵਾਰਦਾਤਾਂ ਦਾ ਸਿਹਰਾ ਹਰਿਆਣਾ ਦੇ ਸਿਰ ਹੀ ਬੱਝ ਰਿਹਾ…? ਆਖਰ ਕਮੀਂ ਕਿੱਥੇ ਹੈ…? ਖੱਟਰ ਸਾਹਿਬ ਜਰਾ ਇੱਧਰ ਧਿਆਨ ਦਿਓ। ਲੋਕ ਦਹਿਸ਼ਤ ‘ਚ ਜਿਉਂ ਰਹੇ ਹਨ। ਇਹਨਾਂ ਦੀ ਰਾਖੀ ਕੌਣ ਕਰੇਗਾ। ਜਵਾਬਦੇਹ ਤੁਸੀਂ ਹੋ।
ਯਮੁਨਾਨਗਰ: ਦੇਸ਼ ਦੇ ਕਾਨੂੰਨ ਨੂੰ ਟਿੱਚ ਜਾਣਦਾ ਹੈ ਸ਼ਰਾਬ ਮਾਫੀਆਂ। ਸ਼ਰਾਬ ਮਾਫੀਆ ਦਾ ਇਹ ਗੈਂਗ ਪਹਿਲਾਂ ਆਪਣੇ ਸ਼ਿਕਾਰ ਨੂੰ ਚੁੱਕਦਾ ਹੈ। ਫਿਰ ਇੱਕ ਟਿਕਾਣੇ ‘ਤੇ ਲਿਜਾ ਕੇ ਉਸ ਨਾਲ ਕੁੱਟਮਾਰ ਕੀਤੀ ਜਾਂਦੀ ਹੈ। ਗੱਲ ਇੱਥੇ ਹੀ ਖਤਮ ਨਹੀਂ, ਦਹਿਸ਼ਤ ਫੈਲਾਉਣ ਲਈ ਇਸ ਪੂਰੀ ਕੁੱਟਮਾਰ ਦਾ ਵੀਡੀਓ ਵੀ ਬਣਾਇਆ ਜਾਂਦਾ ਹੈ ਤੇ ਸੋਸ਼ਲ ਮੀਡੀਆ ‘ਤੇ ਪਾ ਦਿੱਤਾ ਜਾਂਦਾ ਹੈ। ਖਬਰ ਹਰਿਆਣਾ ਦੇ ਯਮੁਨਾਨਗਰ ਤੋਂ ਹੈ।
ਯਮੁਨਾਨਗਰ ‘ਚ ਸ਼ਰਾਬ ਮਾਫੀਆ ਦਾ ਸ਼ਿਕਾਰ ਬਣਿਆ ਹੈ ਯਮੁਨਾਨਗਰ ਦਾ ਰਹਿਣ ਵਾਲਾ ਚਰਨਜੀਤ ਸਿੰਘ। ਵੀਡੀਓ ‘ਚ ਨਜ਼ਰ ਆਉਂਦਾ ਹੈ ਉਹ ਕੁੱਝ ਲੋਕਾਂ ਸਾਹਮਣੇ ਮਿਨਤਾਂ ਤਰਲੇ ਕਰ ਰਿਹਾ ਹੈ। ਛੱਡ ਦੇਣ ਦੀ ਗੁਹਾਰ ਲਗਾ ਰਿਹਾ ਹੈ। ਪਰ ਕੋਲ ਖੜੇ ਇਹਨਾਂ ਗੁੰਡਿਆਂ ‘ਤੇ ਕੋਈ ਅਸਰ ਨਹੀਂ ਹੁੰਦਾ। ਇਹ ਬੇਰਹਿਮ ਗੁੰਡੇ ਲਗਾਤਾਰ ਵਾਰੀ ਵਾਰੀ ਚਰਨਜੀਤ ਨੂੰ ਡੰਡਿਆਂ ਨਾਲ ਬੁਰੀ ਤਰਾਂ ਕੁੱਟ ਰਹੇ ਹਨ। ਇੰਨਾਂ ਹੀ ਨਹੀਂ ਆਪਣੇ ਇਸ ਘਿਨੌਣੇ ਖੇਡ ਦੀ ਵੀਡੀਓ ਵੀ ਇਹ ਲੋਕ ਖੁਦ ਹੀ ਬਣਾ ਰਹੇ ਹਨ।