ਮਨੀਸ਼ ਸਿਸੋਦੀਆ ਸਮੇਤ 52 'ਆਪ' ਵਿਧਾਇਕ ਹਿਰਾਸਤ 'ਚ, ਦੇਖੋ ਤਸਵੀਰਾਂ
Download ABP Live App and Watch All Latest Videos
View In Appਇਸ ਤੋਂ ਬਾਅਦ ਆੜਤੀਆਂ ਨੇ ਮੁੱਖ ਮੰਤਰੀ ਕੇਜਰੀਵਾਲ ਨੂੰ ਵੀ ਸ਼ਿਕਾਇਤ ਕੀਤੀ ਹੈ। ਕੇਜਰੀਵਾਲ ਕੋਲ ਭੇਜੀ ਸ਼ਿਕਾਇਤ ‘ਚ ਆੜਤੀਆਂ ਨੇ ਕਿਹਾ ਕਿ, “ਸਾਡੀ ਤੁਹਾਨੂੰ ਬੇਨਤੀ ਹੈ ਕਿ ਸ਼੍ਰੀ ਮਨੀਸ਼ ਸਿਸੋਦੀਆ ਜਿਹੜੇ ਦਿੱਲੀ ਦੇ ਉਪ ਮੁੱਖ ਮੰਤਰੀ ਹਨ। ਉਹ ਸਾਡੇ ਨਾਲ ਕੋਈ ਵੀ ਗਲਤ ਵਿਵਹਾਰ ਕਰ ਸਕਦੇ ਹਨ। ਸਾਡੇ ਲਈ ਇਹ ਫਿਕਰ ਦੀ ਗੱਲ ਹੈ। ਸਾਡੀ ਚਿੰਤਾ ਨੂੰ ਦੂਰ ਕਰਦਿਆਂ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇ।”
ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਦਿੱਲੀ ਪੁਲਿਸ ਨੇ ਹਿਰਾਸਤ ‘ਚ ਲੈ ਲਿਆ ਹੈ। ਸਿਸੋਦੀਆ ਆਪਣੇ ਵਿਧਾਇਕਾਂ ਸਮੇਤ ਪੀਐਮ ਨਿਵਾਸ ਵੱਲ ਪ੍ਰਦਰਸ਼ਨ ਕਰਦਿਆਂ ਆਤਮ ਸਮਰਪਣ ਕਰਨ ਲਈ ਜਾ ਰਹੇ ਸਨ। ਇਲਜ਼ਾਮ ਹਨ ਕਿ ਮੋਦੀ ਦਿੱਲੀ ਦੀ ‘ਆਪ’ ਸਰਕਾਰ ਨੂੰ ਕੰਮ ਨਹੀਂ ਕਰਨ ਦੇ ਰਹੇ। ਦਿੱਲੀ ਦੇ ‘ਆਪ’ ਵਿਧਾਇਕਾਂ ‘ਤੇ ਲਗਾਤਾਰ ਮਾਮਲੇ ਦਰਜ ਕੀਤੇ ਜਾ ਰਹੇ ਹਨ। ਉਪ ਮੁੱਖ ਮੰਤਰੀ ਸਿਸੋਦੀਆ ਖਿਲਾਫ ਵੀ ਦਿੱਲੀ ਪੁਲਿਸ ਨੇ ਸ਼ਿਕਾਇਤ ਦਰਜ ਕੀਤੀ ਹੈ।
ਖਬਰਾਂ ਮੁਤਾਬਕ ਜਦ ਦਿੱਲੀ ਦੇ ਉਪ ਮੰਤਰੀ ਮੰਡੀ ‘ਚ ਦੌਰੇ ‘ਤੇ ਗਏ ਸਨ ਤਾਂ ਕੁੱਝ ਆੜਤੀਆਂ ਨੇ ਉਨ੍ਹਾਂ ਕੋਲ ਆਪਣੀ ਸ਼ਿਕਾਇਤ ਦਿੱਤੀ ਸੀ, ਜਿਸ ‘ਤੇ ਸਿਸੋਦੀਆ ਗੁੱਸੇ ‘ਚ ਆ ਗਏ ਤੇ ਆੜਤੀਆਂ ‘ਤੇ ਹੀ ਗੁੱਸਾ ਕੱਢ ਦਿੱਤਾ।
ਦਰਅਸਲ ਗਾਜੀਪੁਰ ਮੰਡੀ ਦੇ ਪ੍ਰਧਾਨ ਸੁਰੇਂਦਰ ਗੋਸਵਾਮੀ ਸਮੇਤ ਕਈ ਕਾਰੋਬਾਰੀਆਂ ਨੇ ਸਿਸੋਦੀਆ ਤੋਂ ਆਪਣੀ ਜਾਨ ਨੂੰ ਖਤਰਾ ਦੱਸਿਆ ਹੈ। ਇਸ ਸਬੰਧੀ ਪੂਰਬੀ ਦਿੱਲੀ ਦੇ ਗਾਜੀਪੁਰ ਥਾਣੇ ‘ਚ ਦਰਜ ਕਰਵਾਈ ਗਈ ਹੈ। ਹਾਲਾਂਕਿ ਸਿਸੋਦੀਆ ਨੇ ਸਾਰੇ ਇਲਜ਼ਾਮਾਂ ਨੂੰ ਗਲਤ ਕਰਾਰ ਦਿੰਦਿਆਂ ਕਿਹਾ ਹੈ ਕਿ ਜੇਕਰ ਕੋਈ ਗਲਤ ਕੰਮ ਕਰੇਗਾ ਤਾਂ ਉਸ ਦੇ ਖਿਲਾਫ ਕਾਰਵਾਈ ਕੀਤੀ ਹੀ ਜਾਵੇਗੀ।
- - - - - - - - - Advertisement - - - - - - - - -